ਪੱਛਮੀ ਬੰਗਾਲ ਤੋਂ ਚੁਣੇ ਗਏ ਭਾਜਪਾ ਮੈਂਬਰਾਂ ਦੀ ਸਹੁੰ ਸਮੇਂ ਸਦਨ ''ਚ ਗੂੰਜੇ ''ਜੈ ਸ਼੍ਰੀਰਾਮ ਦੇ ਜੈਕਾਰੇ''

06/17/2019 5:09:00 PM

ਨਵੀਂ ਦਿੱਲੀ— ਨਵੇਂ ਚੁਣੇ ਲੋਕ ਸਭਾ ਮੈਂਬਰਾਂ ਦੇ ਸੋਮਵਾਰ ਨੂੰ ਸਹੁੰ ਚੁੱਕਣ ਦੌਰਾਨ ਪੱਛਮੀ ਬੰਗਾਲ ਤੋਂ ਚੁਣੇ ਗਏ ਮੈਂਬਰ ਅਤੇ ਕੇਂਦਰੀ ਮੰਤਰੀ ਬਾਬੁਲ ਸੁਪ੍ਰਿਓ ਅਤੇ ਦੇਬਸ਼੍ਰੀ ਚੌਧਰੀ ਦੇ ਸਹੁੰ ਚੁੱਕਣ ਤੋਂ ਬਾਅਦ ਸਦਨ 'ਚ 'ਜੈ ਸ਼੍ਰੀਰਾਮ' ਦੇ ਜੈਕਾਰੇ ਲਗਾਏ ਗਏ। ਸੁਪ੍ਰਿਓ ਅਤੇ ਚੌਧਰੀ ਦੇ ਸਹੁੰ ਚੁੱਕਣ ਦੌਰਾਨ ਸੱਤਾਪੱਖ ਦੇ ਮੈਂਬਰਾਂ ਨੇ ਜੈ ਸ਼੍ਰੀਰਾਮ ਦੇ ਨਾਅਰੇ ਲਗਾਏ। 

ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹਾਲ ਹੀ 'ਚ ਚੋਣ ਮੁਹਿੰਮ ਦੌਰਾਨ ਕੁਝ ਲੋਕਾਂ ਵਲੋਂ ਉਨ੍ਹਾਂ ਦੇ ਸਾਹਮਣੇ ਜੈ ਸ਼੍ਰੀਰਾਮ ਦੇ ਨਾਅਰੇ ਲਗਾਏ ਜਾਣ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਸੀ। ਵਾਤਾਵਰਣ, ਜੰਗਲਾ ਅਤੇ ਜਲਵਾਯੂ ਤਬਦੀਲੀ ਰਾਜ ਮੰਤਰੀ ਸੁਪ੍ਰਿਓ ਵਲੋਂ ਸਹੁੰ ਚੁੱਕਦੇ ਹੀ ਭਾਜਪਾ ਨੇਤਾਵਾਂ ਨੇ ਜੈ ਸ਼੍ਰੀਰਾਮ ਦੇ ਨਾਅਰੇ ਲਗਾਉਣੇ ਸ਼ੁਰੂ ਕੀਤੇ ਅਤੇ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਚੌਧਰੀ ਦੇ ਸਹੁੰ ਚੁੱਕਣ ਤੱਕ ਇਹ ਸਿਲਸਿਲਾ ਚੱਲਦਾ ਰਿਹਾ। 

ਦੱਸਣਯੋਗ ਹੈ ਕਿ ਚੋਣ ਪ੍ਰਚਾਰ ਦੌਰਾਨ 31 ਮਾਰਚ ਨੂੰ ਮਮਤਾ ਦੀ ਮੌਜੂਦਗੀ 'ਚ ਜੈ ਸ਼੍ਰੀਰਾਮ ਦੇ ਨਾਅਰੇ ਲਗਾਉਣ ਵਾਲੇ 7 ਨੌਜਵਾਨਾਂ ਨੂੰ ਪੱਛਮੀ ਬੰਗਾਲ ਪੁਲਸ ਨੇ ਹਿਰਾਸਤ 'ਚ ਲੈ ਲਿਆ ਸੀ। ਸੁਪ੍ਰਿਓ ਪੱਛਮੀ ਬੰਗਾਲ ਦੀ ਆਸਨਸੋਲ ਅਤੇ ਚੌਧਰੀ ਰਾਏਗੰਜ ਸੀਟ ਤੋਂ ਭਾਜਪਾ ਮੈਂਬਰ ਦੇ ਰੂਪ 'ਚ ਚੁਣੇ ਹੋਏ ਹਨ। ਲੋਕ ਸਭਾ ਚੋਣਾਂ 'ਚ ਪੱਛਮੀ ਬੰਗਾਲ ਤੋਂ ਭਾਜਪਾ ਦੇ 18 ਉਮੀਦਵਾਰ ਜਿੱਤੇ ਹਨ।


DIsha

Content Editor

Related News