ਪੰਕਜਾ ਮੁੰਡੇ ਨੂੰ ਮਿਲਣ ਪਹੁੰਚੇ ਭਾਜਪਾ ਸੂਬਾ ਪ੍ਰਧਾਨ ਪਾਟਿਲ

12/12/2019 3:00:19 PM

ਮੁੰਬਈ—ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨਾਲ ਨਿਰਾਸ਼ ਚੱਲ ਰਹੀ ਪੰਕਜਾ ਮੁੰਡੇ ਨੂੰ ਮਨਾਉਣ ਦੀ ਕੋਸ਼ਿਸ਼ ਤੇਜ਼ ਹੋ ਗਈ ਹੈ। ਮਹਾਰਾਸ਼ਟਰ ਭਾਜਪਾ ਪ੍ਰਧਾਨ ਚੰਦਰਕਾਂਤ ਪਾਟਿਲ, ਏਕਨਾਥ ਖੜਗੇ, ਪ੍ਰਕਾਸ਼ ਮੇਹਤਾ ਸਮੇਤ ਕਈ ਨੇਤਾ ਪੰਕਜਾ ਦੇ ਘਰ ਪਰਾਲੀ 'ਚ ਪਹੁੰਚੇ। ਸਾਰੇ ਨੇਤਾ ਪੰਕਜਾ ਮੁੰਡੇ ਦੀਆਂ ਸ਼ਿਕਾਇਤਾਂ ਨੂੰ ਸੁਣਨਗੇ।

ਦੱਸ ਦੇਈਏ ਕਿ ਪੰਕਜਾ ਮੁੰਡੇ ਨੇ ਆਪਣੇ ਪਿਤਾ ਅਤੇ ਸਾਬਕਾ ਕੇਂਦਰੀ ਮੰਤਰੀ ਮਰਹੂਮ ਗੋਪੀਨਾਥ ਮੁੰਡੇ ਦੀ ਜਯੰਤੀ 'ਤੇ ਬੀੜ ਦੇ ਪਰਾਲੀ ਇਲਾਕੇ 'ਚ ਰੈਲੀ ਬੁਲਾਈ ਹੈ। ਇਸ ਰੈਲੀ ਦੌਰਾਨ ਪੰਕਜਾ ਮੁੰਡੇ ਵੱਡਾ ਐਲਾਨ ਕਰਨ ਵਾਲੀ ਸੀ। ਰੈਲੀ ਦੇ ਬਾਹਰ ਲੱਗੇ ਪੋਸਟਰਾਂ 'ਚ ਨਾ ਤਾਂ ਭਾਜਪਾ ਦੇ ਨੇਤਾਵਾਂ ਦੀ ਤਸਵੀਰ ਹੈ ਅਤੇ ਨਾ ਹੀ ਪਾਰਟੀ ਚੋਣ ਨਿਸ਼ਾਨ ਕਮਲ ਹੈ।

ਜ਼ਿਕਰਯੋਗ ਹੈ ਕਿ ਅਕਤੂਬਰ 'ਚ ਹੋਏ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 'ਚ ਪੰਕਜਾ ਮੁੰਡੇ ਨੂੰ ਬੀੜ ਜ਼ਿਲੇ ਦੀ ਪਰਲੀ ਵਿਧਾਨ ਸਭਾ ਸੀਟ 'ਤੇ ਆਪਣੇ ਚਚੇਰੇ ਭਰਾ ਅਤੇ ਰਾਕਾਂਪਾ ਉਮੀਦਵਾਰ ਧੰਨਜੈ ਮੁੰਡੇ ਤੋਂ ਚੋਣ ਹਾਰਨ ਦੌਰਾਨ ਅਟਕਲਾ ਲਗਾਈਆਂ ਜਾ ਰਹੀਆਂ ਸਨ ਕਿ ਪੰਕਜਾ ਮੁੰਡੇ ਭਾਜਪਾ ਪਾਰਟੀ ਨਾਲ ਨਿਰਾਸ਼ ਦੱਸੀ ਜਾ ਰਹੀ ਹੈ। ਪਿਛਲੇ ਦਿਨੀਂ ਉਨ੍ਹਾਂ ਨੇ ਟਵਿੱਟਰ ਪ੍ਰੋਫਾਇਲ ਤੋਂ 'ਭਾਜਪਾ' ਦਾ ਟੈਗ ਹਟਾਏ ਜਾਣ ਅਤੇ ਇੱਕ ਫੇਸਬੁੱਕ ਪੋਸਟ ਤੋਂ ਇਸ ਗੱਲ ਦੇ ਸੰਕੇਤ ਮਿਲਦੇ ਹਨ।


Iqbalkaur

Content Editor

Related News