ਮੰਦਰ ''ਚ ਭਾਜਪਾ ਮਹਿਲਾ ਵਿਧਾਇਕ ਦੀ ਪੂਜਾ ਦੇ ਬਾਅਦ ਕਰਵਾਇਆ ਗਿਆ ਸ਼ੁੱਧੀਕਰਨ

Tuesday, Jul 31, 2018 - 01:36 PM (IST)

ਨਵੀਂ ਦਿੱਲੀ—ਯੂ.ਪੀ ਦੇ ਹਮੀਰਪੁਰ 'ਚ ਇਕ ਮਹਿਲਾ ਵਿਧਾਇਕ ਵੱਲੋਂ ਮੰਦਰ 'ਚ ਪੂਜਾ ਕਰਨ ਨਾਲ ਮੰਦਰ ਅਸ਼ੁੱਧ ਹੋ ਗਿਆ। ਇਹ ਅਸੀਂ ਨਹੀਂ ਸਗੋਂ ਮੰਦਰ ਦੇ ਪੁਜਾਰੀ ਅਤੇ ਉਥੋਂ ਦੇ ਸਥਾਨਕ ਲੋਕ ਕਹਿ ਰਹੇ ਹਨ। ਪੁਜਾਰੀ ਨੇ ਮੰਦਰ 'ਚ ਗੰਗਾਜਲ ਛਿੜਕ ਕੇ ਉਸ ਨੂੰ ਪਵਿੱਤਰ ਕੀਤਾ। ਮੰਦਰ ਦੇ ਸਾਹਮਣੇ ਖੜ੍ਹੇ ਸਥਾਨਕ ਲੋਕ ਭਗਵਾਨ ਤੋਂ ਮੁਆਫੀ ਮੰਗਦੇ ਹੋਏ ਰਾਮ ਦਾ ਨਾਂ ਜੱਪ ਰਹੇ ਹਨ। 
ਭਾਜਪਾ ਵਿਧਾਇਕ ਮਨੀਸ਼ਾ ਅਨੁਰਾਗੀ ਨੇ 12 ਜੁਲਾਈ ਨੂੰ ਇਸ ਮੰਦਰ 'ਚ ਪੂਜਾ ਕੀਤੀ ਸੀ ਪਰ ਉਨ੍ਹਾਂ ਦੀ ਇਹ ਪੂਜਾ ਦੂਜੇ ਲੋਕਾਂ ਲਈ ਕਾਲ ਬਣ ਗਈ। ਮੰਦਰ 'ਚ ਰੱਖੀ ਧੂਮ ਰਿਸ਼ੀ ਦੀ ਮੂਰਤੀ ਨੂੰ ਇਲਾਹਾਬਾਦ ਦੇ ਸੰਗਮ 'ਚ ਇਸ਼ਨਾਨ ਕਰਵਾਉਣ ਦੇ ਬਾਅਦ ਫਿਰ ਸਥਾਪਿਤ ਕੀਤੀ ਗਈ। ਘਟਨਾ ਵਿਕਾਸਖੰਡ ਰਾਠ ਦੇ ਮੁਕਸਰਾ ਪਿੰਡ ਦੀ ਹੈ। ਇੱਥੇ ਧੂਮ ਰਿਸ਼ੀ ਦਾ ਆਸ਼ਰਮ ਹੈ। ਇੱਥੇ ਉਨ੍ਹਾਂ ਦੀ ਮੂਰਤੀ ਲੱਗੀ ਹੋਈ ਹੈ। ਮਾਨਤਾ ਹੈ ਕਿ ਇੱਥੇ ਔਰਤਾਂ ਦੇ ਪ੍ਰਵੇਸ਼ 'ਤੇ ਰੋਕ ਲੱਗੀ ਹੋਈ ਹੈ। ਔਰਤਾਂ ਇੱਥੇ ਬਾਹਰ ਤੋਂ ਹੀ ਦਰਸ਼ਨ ਕਰਦੀਆਂ ਹਨ। ਜੇਕਰ ਕੋਈ ਮਹਿਲਾ ਮੰਦਰ 'ਚ ਪ੍ਰਵੇਸ਼ ਕਰਦੀ ਹੈ ਤਾਂ ਇਲਾਕੇ ਦੇ ਲੋਕਾਂ 'ਚ ਹੜਕੰਪ ਮਚ ਜਾਂਦਾ ਹੈ।


Related News