ਭਾਜਪਾ ਵਿਧਾਇਕ ਦੀ ਪਤਨੀ ਨੂੰ ਹਸਪਤਾਲ ’ਚ ਨਹੀਂ ਮਿਲਿਆ ਬੈੱਡ, 3 ਘੰਟੇ ਫਰਸ਼ ’ਤੇ ਪਈ ਤੜਫਦੀ ਰਹੀ

Monday, May 10, 2021 - 06:22 PM (IST)

ਭਾਜਪਾ ਵਿਧਾਇਕ ਦੀ ਪਤਨੀ ਨੂੰ ਹਸਪਤਾਲ ’ਚ ਨਹੀਂ ਮਿਲਿਆ ਬੈੱਡ, 3 ਘੰਟੇ ਫਰਸ਼ ’ਤੇ ਪਈ ਤੜਫਦੀ ਰਹੀ

ਫਿਰੋਜ਼ਾਬਾਦ— ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਪੂਰੇ ਦੇਸ਼ ’ਚ ਹਾਹਾਕਾਰ ਮਚਾਈ ਹੋਈ ਹੈ। ਸਿਹਤ ਸਿਸਟਮ ਪੂਰੀ ਤਰ੍ਹਾਂ ਵਿਗੜ ਗਿਆ ਹੈ। ਹਸਪਤਾਲਾਂ ’ਚ ਨਾ ਬੈੱਡ ਖਾਲੀ ਹਨ ਅਤੇ ਨਾ ਹੀ ਮਰੀਜ਼ਾਂ ਲਈ ਆਕਸੀਜਨ ਮਿਲ ਰਹੀ ਹੈ। ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ’ਚ ਵੀ ਕੁਝ ਅਜਿਹਾ ਹੀ ਵੇਖਣ ਨੂੰ ਮਿਲਿਆ। ਦਰਅਸਲ ਫਿਰੋਜ਼ਾਬਾਦ ਦੇ ਜਸਰਾਨਾ ਤੋਂ ਭਾਜਪਾ ਵਿਧਾਇਕ ਰਾਮਗੋਪਾਲ ਲੋਧੀ ਦੀ ਪਤਨੀ ਨੂੰ ਇਲਾਜ ਲਈ ਹਸਪਤਾਲ ’ਚ ਇਕ ਬੈੱਡ ਤੱਕ ਨਹੀਂ ਮਿਲ ਸਕਿਆ। ਇਸ ਤੋਂ ਬਾਅਦ ਉਨ੍ਹਾਂ ਦੀ ਕੋਰੋਨਾ ਪੀੜਤ ਪਤਨੀ ਫਰਸ਼ ’ਤੇ ਹੀ ਪਈ ਰਹੀ। ਵਿਧਾਇਕ ਨੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਆਪਣੀ ਹੱਡ ਬੀਤੀ ਲੋਕਾਂ ਨੂੰ ਸੁਣਾਈ ਹੈ। ਹੁਣ ਇਹ ਵੀਡੀਓ ਵਾਇਰਲ ਹੋ ਗਈ ਹੈ। 

ਇਹ ਵੀ ਪੜ੍ਹੋ: ਪਤੀ ਦੀ ਕੋਰੋਨਾ ਨਾਲ ਮੌਤ, ਪਤਨੀ ਨਹੀਂ ਸਹਾਰ ਸਕੀ ਗ਼ਮ, ਹਸਪਤਾਲ ਦੀ 9ਵੀਂ ਮੰਜ਼ਿਲ ਤੋਂ ਮਾਰੀ ਛਾਲ

ਇਹ ਵੀ ਪੜ੍ਹੋ: ਟੁੱਟਦੇ ਸਾਹਾਂ ਲਈ ਉਮੀਦ ਦੀ ਕਿਰਨ ‘ਹੇਮਕੁੰਟ ਫਾਊਂਡੇਸ਼ਨ’, ਮੁਫ਼ਤ ਮੁਹੱਈਆ ਕਰਵਾ ਰਹੀ ਮੈਡੀਕਲ ਆਕਸੀਜਨ

ਵਿਧਾਇਕ ਰਾਮਗੋਪਾਲ ਲੋਧੀ ਉਰਫ਼ ਪੱਪੂ ਨੇ ਕਿਹਾ ਕਿ ਪਤਨੀ ਨੂੰ ਆਗਰਾ ’ਚ ਇਲਾਜ ਨਾ ਮਿਲਣ ਤੋਂ ਉਹ ਦੁਖੀ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਸੰਧਿਆ ਕੋਵਿਡ-19 ਤੋਂ ਪੀੜਤ ਹੈ। ਪਤਨੀ ਦੀ ਹਾਲਤ ਵਿਗੜਨ ਕਾਰਨ ਉਨ੍ਹਾਂ ਨੂੰ ਬੀਤੀ 8 ਮਈ ਨੂੰ ਆਗਰਾ ਦੇ ਐੱਸ. ਐੱਨ. ਮੈਡੀਕਲ ਕਾਲਡ ਰੈਫਰ ਕੀਤਾ ਗਿਆ ਸੀ। ਉਨ੍ਹਾਂ ਦਾ ਦੋਸ਼ ਹੈ ਕਿ ਮੈਡੀਕਲ ਕਾਲਜ ’ਚ ਬੈੱਡ ਨਾ ਮਿਲਣ ਕਾਰਨ ਉਨ੍ਹਾਂ ਦੀ ਪਤਨੀ ਕਰੀਬ 3 ਘੰਟਿਆਂ ’ਤੱਕ ਫਰਸ਼ ’ਤੇ ਪਈ ਰਹੀ। ਉਨ੍ਹਾਂ ਨੇ ਵੀਡੀਓ ਵਿਚ ਕਿਹਾ ਕਿ ਜਦੋਂ ਇਕ ਵਿਧਾਇਕ ਦੀ ਪਤਨੀ ਦਾ ਖਿਆਲ ਨਹੀਂ ਰੱਖਿਆ ਜਾ ਰਿਹਾ ਤਾਂ ਆਮ ਜਨਤਾ ਦਾ ਕੀ ਹਾਲ ਹੋਵੇਗਾ? 

PunjabKesari

ਇਹ ਵੀ ਪੜ੍ਹੋ: ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ’ਚ ਖੁੱਲ੍ਹਿਆ 400 ਬੈੱਡਾਂ ਦਾ ਕੋਵਿਡ ਦੇਖਭਾਲ ਕੇਂਦਰ

ਵਿਧਾਇਕ ਨੇ ਅੱਗੇ ਕਿਹਾ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਆਗਰਾ ਜ਼ਿਲ੍ਹਾ ਅਧਿਕਾਰੀ ਦੇ ਦਖ਼ਲ ਦੇਣ ਤੋਂ ਬਾਅਦ ਉਨ੍ਹਾਂ ਦੀ ਪਤਨੀ ਨੂੰ ਮੈਡੀਕਲ ਕਾਲਜ ਵਿਚ ਬੈੱਡ ਤਾਂ ਮਿਲਿਆ ਪਰ ਉਨ੍ਹਾਂ ਨੂੰ ਦਵਾਈ ਅਤੇ ਪਾਣੀ ਸਮੇਂ ’ਤੇ ਨਹੀਂ ਦਿੱਤਾ ਗਿਆ। ਹੁਣ ਉਨ੍ਹਾਂ ਦੀ ਪਤਨੀ ਦੀ ਹਾਲਤ ਕਿਹੋ ਜਿਹੀ ਹੈ, ਇਸ ਬਾਰੇ ਵੀ ਵਿਧਾਇਕ ਨੂੰ ਹਸਪਤਾਲ ਵਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ। ਦੱਸ ਦੇਈਏ ਕਿ ਵਿਧਾਇਕ ਲੋਧੀ ਖ਼ੁਦ ਵੀ ਕੋਵਿਡ-19 ਤੋਂ ਪੀੜਤ ਹੋਏ ਸਨ, ਉਹ 7 ਮਈ ਨੂੰ ਸਿਹਤਮੰਦ ਹੋ ਕੇ ਘਰ ਆ ਗਏ ਸਨ। 


author

Tanu

Content Editor

Related News