ਭਾਜਪਾ ਵਿਧਾਇਕ ਕੋਟਾ ਤੋਂ ਲਿਆਏ ਆਪਣੀ ਬੇਟੀ

04/19/2020 9:56:52 PM

ਪਟਨਾ- ਦੇਸ਼ ਭਰ ਵਿਚ ਚੱਲ ਰਹੇ ਲਾਕਡਾਊਨ ਵਿਚਕਾਰ ਬਿਹਾਰ ਬੀ. ਜੇ. ਪੀ. ਵਿਧਾਇਕ ਅਨਿਲ ਸਿੰਘ ਸੜਕ ਰਾਹੀਂ ਕੋਟਾ ਜਾ ਕੇ ਆਪਣੀ ਬੇਟੀ ਨੂੰ ਬਿਹਾਰ ਤੋਂ ਲੈ ਆਏ ਜਦਕਿ ਲਾਕਡਾਊਨ ਦੀ ਵਜ੍ਹਾ ਨਾਲ ਕੋਟਾ ਵਿਚ ਫਸੇ ਬਿਹਾਰ ਦੇ ਵਿਦਿਆਰਥੀਆਂ ਨੂੰ ਲੈ ਕੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਆਪਣੀ ਸਥਿਤੀ ਸਪੱਸ਼ਟ ਕਰ ਦਿੱਤੀ ਸੀ। ਉਨ੍ਹਾਂ ਨੇ ਸਪੱਸ਼ਟ ਤੌਰ ’ਤੇ ਕਿਹਾ ਸੀ ਕਿ ਕੋਟਾ ਵਿਚ ਫਸੇ ਵਿਦਿਆਰਥੀਆਂ ਨੂੰ ਵਾਪਸ ਨਹੀਂ ਬੁਲਾਇਆ ਜਾਵੇਗਾ ਕਿਉਂਕਿ ਅਜਿਹਾ ਕਰਨ ਨਾਲ ਲਾਕਡਾਊਨ ਦਾ ਕੋਈ ਮਤਲਬ ਨਹੀਂ ਰਹਿ ਜਾਵੇਗਾ। ਹੁਣ ਜਦ (ਯੂ) ਤੋਂ ਮੁਅੱਤਲ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਸਵਾਲ ਕੀਤਾ ਹੈ ਕਿ ਹੁਣ ਮਰਿਆਦਾ ਦਾ ਕੀ ਹੋਵੇਗਾ। ਯੂ. ਪੀ. ਦੀ ਯੋਗੀ ਸਰਕਾਰ ਨੇ ਕੋਟਾ ਵਿਚ ਫਸੇ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਜਿਹੜੀ ਬੱਸ ਭੇਜੀ ਸੀ, ਉਸ ਦਾ ਬਿਹਾਰ ਸਰਕਾਰ ਨੇ ਵਿਰੋਧ ਕੀਤਾ ਸੀ। ਜਾਣਕਾਰੀ ਮੁਤਾਬਿਕ ਬਿਹਾਰ ਸਰਕਾਰ ਨੇ ਰਾਜਸਥਾਨ ਨੂੰ ਯੂ. ਪੀ. ਸਰਕਾਰ ਵੱਲੋਂ ਭੇਜੀਆਂ ਗਈਆਂ ਬੱਸਾਂ ਦੇ ਪਰਮਿਟ ਰੱਦ ਕਰਨ ਦੀ ਸਿਫਾਰਿਸ਼ ਕੀਤੀ ਸੀ।
ਬੀ. ਜੇ. ਪੀ. ਵਿਧਾਇਕ ਵੱਲੋਂ ਕੋਟਾ ਤੋਂ ਆਪਣੀ ਬੇਟੀ ਨੂੰ ਵਾਪਸ ਪਟਨਾ ਲਿਆਉਣ ’ਤੇ ਪ੍ਰਸ਼ਾਂਤ ਕਿਸ਼ੋਰ ਨੇ ਟਵੀਟ ਕਰਦੇ ਹੋਏ ਸੀ. ਐੱਮ. ਨਿਤੀਸ਼ ’ਤੇ ਨਿਸ਼ਾਨਾ ਲਾਇਆ। ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਕੋਟਾ ਵਿਚ ਫਸੇ ਬਿਹਾਰ ਦੇ ਸੈਂਕੜੇ ਬੱਚਿਆਂ ਨੇ ਮਦਦ ਦੀ ਅਪੀਲ ਨੂੰ ਨਿਤੀਸ਼ ਕੁਮਾਰ ਨੇ ਇਹ ਕਹਿ ਕੇ ਖਾਰਜ ਕਰ ਦਿੱਤਾ ਸੀ ਕਿ ਅਜਿਹਾ ਕਰਨਾ ਲਾਕਡਾਊਨ ਦੀ ਮਰਿਆਦਾ ਦੇ ਖਿਲਾਫ ਹੋਵੇਗਾ। ਹੁਣ ਉਨ੍ਹਾਂ ਦੀ ਸਰਕਾਰ ਨੇ ਬੀ. ਜੇ. ਪੀ. ਦੇ ਇਕ ਵਿਧਾਇਕ ਨੂੰ ਕੋਟਾ ਤੋਂ ਆਪਣੀ ਬੇਟੀ ਲਿਆਉਣ ਦੀ ਵਿਸ਼ੇਸ਼ ਮਨਜ਼ੂਰੀ ਦਿੱਤੀ ਹੈ। ਨਿਤੀਸ਼ ਜੀ ਹੁਣ ਤੁਹਾਡੀ ਮਰਿਆਦਾ ਕੀ ਕਹਿੰਦੀ ਹੈ?


Gurdeep Singh

Content Editor

Related News