ਭਾਜਪਾ ਆਗੂ ਦੀ ਸੜਕ ਹਾਦਸੇ ''ਚ ਮੌ.ਤ

Sunday, Oct 27, 2024 - 11:43 AM (IST)

ਬਹਿਰਾਈਚ (ਵਾਰਤਾ)- ਸ਼ਨੀਵਾਰ ਦੇਰ ਰਾਤ ਟਰੱਕ ਦੀ ਲਪੇਟ 'ਚ ਆਉਣ ਨਾਲ ਬਾਈਕ ਸਵਾਰ ਭਾਜਪਾ ਦੇ ਇਕ ਸਥਾਨਕ ਆਗੂ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਉੱਤਰ ਪ੍ਰਦੇਸ਼ 'ਚ ਬਹਿਰਾਈਚ ਜ਼ਿਲ੍ਹੇ ਦੇ ਕੋਤਵਾਲੀ ਦੇਹਾਤ ਖੇਤਰ 'ਚ ਵਾਪਰਿਆ। ਕੋਤਵਾਲੀ ਦੇਹਾਤ ਦੇ ਮੁਹੱਲਾ ਰਾਏਪੁਰ ਰਾਜਾ ਵਾਸੀ ਉਤਕਰਸ਼ ਸ਼੍ਰੀਵਾਸਤਵ (28) ਜ਼ਿਲ੍ਹਾ ਦਫ਼ਤਰ 'ਚ ਭਾਜਪਾ ਦੇ ਮੰਤਰੀ ਵਜੋਂ ਤਾਇਨਾਤ ਸਨ।

ਸ਼ਨੀਵਾਰ ਰਾਤ ਲਗਭਗ 9 ਵਜੇ ਉਤਕਰਸ਼ ਆਪਣੀ ਬਾਈਕ 'ਤੇ ਸ਼ਹਿਰ ਲਈ ਨਿਕਲੇ ਸਨ ਕਿ ਟਰੱਕ ਦੀ ਲਪੇਟ 'ਚ ਆ ਗਏ। ਜ਼ਖ਼ਮੀ ਨੂੰ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਪਰ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਜ਼ਿਲ੍ਹਾ ਮੁਖੀ ਬ੍ਰਜੇਸ਼ ਪਾਂਡੇ, ਸਾਬਕਾ ਜ਼ਿਲ੍ਹਾ ਪ੍ਰਧਾਨ ਸ਼ਾਮ ਕਰਨ, ਵਿਧਾਇਕ ਪਯਾਗਪੁਰ ਸੁਭਾਸ਼ ਤ੍ਰਿਪਾਠੀ ਸਮੇਤ ਹੋਰ ਨੇਤਾ ਹਸਪਤਾਲ ਪਹੁੰਚੇ ਅਤੇ ਇਸ ਦੁਖ਼ਦ ਘਟਨਾ 'ਤੇ ਆਪਣੀ ਹਮਦਰਦੀ ਜ਼ਾਹਰ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News