ਸੜਕ ਹਾਦਸੇ ''ਚ ਵਿਅਕਤੀ ਦੀ ਮੌਤ, ਕੈਂਟਰ ਨੇ ਮਾਰੀ ਸੀ ਟੱਕਰ

Monday, Oct 12, 2026 - 07:20 PM (IST)

ਸੜਕ ਹਾਦਸੇ ''ਚ ਵਿਅਕਤੀ ਦੀ ਮੌਤ, ਕੈਂਟਰ ਨੇ ਮਾਰੀ ਸੀ ਟੱਕਰ

ਹੁਸ਼ਿਆਰਪੁਰ (ਰਾਕੇਸ਼)-ਥਾਣਾ ਇੰਡਸਟਰੀਅਲ ਫੋਕਲ ਪੁਆਇੰਟ ਪੁਲਸ ਨੇ ਟੱਕਰ ਨਾਲ ਹੋਈ ਮੌਤ ਦੇ ਮਾਮਲੇ ’ਚ ਅਣਪਛਾਤੇ ਕੈਂਟਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਲਿਖਵਾਈ ਸ਼ਿਕਾਇਤ ’ਚ ਅਸ਼ਵਨੀ ਕੁਮਾਰ ਪੁੱਤਰ ਰਾਮਲਾਲ ਨਿਵਾਸੀ ਵਾਰਡ ਨੰਬਰ 1, ਨੰਗਲ ਜਰੀਆਲਾ, ਥਾਣਾ ਗਗਰੇਟ, ਊਨਾ, ਹਿਮਾਚਲ ਪ੍ਰਦੇਸ਼ ਨੇ ਦੱਸਿਆ ਕਿ ਉਹ ਪ੍ਰਾਈਵੇਟ ਕੰਮ ਕਰਦਾ ਹੈ। ਉਸ ਦਾ ਛੋਟਾ ਭਰਾ ਵਿਨੈ ਬੇਦੀ ਇਕ ਇੰਜੀਨੀਅਰਿੰਗ ਕੰਪਨੀ ਪਿੰਡ ਸਿੰਬਲੀ ’ਚ ਕੰਮ ਕਰਦਾ ਸੀ।

ਉਸ ਦਾ ਭਰਾ ਜਦੋਂ ਕੰਮ ਤੋਂ ਵਾਪਸ ਪਿੰਡ ਜਾਣ ਲਈ ਆਪਣੀ ਐਕਟਿਵਾ ’ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਫਗਵਾੜਾ ਬਾਈਪਾਸ ’ਤੇ ਉਹ ਉਸ ਨਾਲ ਮਿਲਿਆ। ਉਹ ਆਪਣੇ-ਆਪਣੇ ਵਾਹਨਾਂ ’ਤੇ ਘਰ ਵੱਲ ਚੱਲ ਪਏ। ਅਸ਼ਵਨੀ ਅਤੇ ਉਸ ਦੇ ਪਿਤਾ ਮੋਟਰਸਾਈਕਲ 'ਤੇ ਸਵਾਰ ਸਨ ਅਤੇ ਵਿਨੈ ਬੇਦੀ ਦੇ ਪਿੱਛੇ-ਪਿੱਛੇ ਜਾ ਰਹੇ ਸਨ। ਸਵੇਰੇ 7 ਵਜੇ ਦੇ ਕਰੀਬ ਜਦੋਂ ਉਹ ਕੈਂਬ੍ਰਿਜ ਸਕੂਲ ਕੋਲ ਪਹੁੰਚੇ ਤਾਂ ਸਾਹਮਣੇ ਤੋਂ ਆਉਂਦੇ ਇਕ ਕੈਂਟਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦਾ ਭਰਾ ਸੜਕ ’ਤੇ ਡਿੱਗ ਪਿਆ।

ਇਹ ਵੀ ਪੜ੍ਹੋ: ਪੰਜਾਬ 'ਚ ਪਵੇਗਾ ਮੀਂਹ ਤੇ ਆਵੇਗਾ ਹਨ੍ਹੇਰੀ-ਤੂਫ਼ਾਨ! 16 ਅਕਤੂਬਰ ਤੱਕ ਵੱਡੀ ਭਵਿੱਖਬਾਣੀ, 15 ਜ਼ਿਲ੍ਹਿਆਂ 'ਚ Alert

ਕੈਂਟਰ ਦਾ ਡਰਾਈਵਰ ਆਪਣਾ ਵਾਹਨ ਭਗਾ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਉਸ ਦੇ ਭਰਾ ਦੇ ਸਿਰ ਅਤੇ ਸਰੀਰ ’ਤੇ ਗੰਭੀਰ ਸੱਟਾਂ ਲੱਗੀਆਂ। ਜਦੋਂ ਉਹ ਉਸ ਨੂੰ ਸਿਵਲ ਹਸਪਤਾਲ ਲੈ ਕੇ ਜਾ ਰਹੇ ਸਨ ਤਾਂ ਉਸ ਦੇ ਭਰਾ ਦੀ ਰਸਤੇ ਵਿੱਚ ਹੀ ਮੌਤ ਹੋ ਗਈ। ਪੁਲਸ ਨੇ ਕੈਂਟਰ ਦੇ ਅਣਪਛਾਤੇ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ ਇੰਸਟਾਗ੍ਰਾਮ ਇਨਫਲੂਐਂਸਰ ਬਾਬੇ ਨਾਲ ਹੋ ਗਿਆ ਵੱਡਾ ਕਾਂਡ


author

shivani attri

Content Editor

Related News