ਭਜਨ ਲਾਲ ਸ਼ਰਮਾ ਹੋਣਗੇ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ
Tuesday, Dec 12, 2023 - 04:48 PM (IST)
ਜੈਪੁਰ- ਰਾਜਸਥਾਨ 'ਚ ਨਵੇਂ ਮੁੱਖ ਮੰਤਰੀ ਨੂੰ ਲੈ ਕੇ ਸਸਪੈਂਸ ਖ਼ਤਮ ਹੋ ਗਿਆ ਹੈ। ਵਿਧਾਇਕ ਦਲ ਦੀ ਬੈਠਕ ਮਗਰੋਂ ਨਾਂ ਤੈਅ ਕਰ ਲਿਆ ਗਿਆ ਹੈ। ਭਾਜਪਾ ਆਲਾਕਮਾਨ ਨੇ ਭਜਨ ਲਾਲ ਸ਼ਰਮਾ ਨੂੰ ਰਾਜਸਥਾਨ ਦੇ ਮੁੱਖ ਮੰਤਰੀ ਵਜੋਂ ਚੁਣਿਆ ਹੈ। ਉਹ ਸਾਂਗਾਨੇਰ ਸੀਟ ਤੋਂ ਵਿਧਾਇਕ ਹਨ, ਜੋ ਕਿ ਬ੍ਰਾਹਮਣ ਭਾਈਚਾਰੇ ਤੋਂ ਆਉਂਦੇ ਹਨ। ਭਰਤਪੁਰ ਦੇ ਰਹਿਣ ਵਾਲੇ ਭਜਨ ਲਾਲ ਸ਼ਰਮਾ ਪਿਛਲੇ ਲੰਬੇ ਸਮੇਂ ਤੋਂ ਵਰਕਰ ਹਨ। ਉਹ ਪ੍ਰਦੇਸ਼ ਵਿਚ ਮਹਾਮੰਤਰੀ ਵਜੋਂ ਕੰਮ ਕਰਦੇ ਰਹੇ ਹਨ। ਭਾਜਪਾ ਨੇ ਉਨ੍ਹਾਂ ਨੂੰ ਪਹਿਲੀ ਵਾਰ ਜੈਪੁਰ ਦੀ ਸਾਂਗਾਨੇਰ ਵਰਗੀ ਸੁਰੱਖਿਅਤ ਸੀਟ ਤੋਂ ਚੋਣ ਲੜਾਈ ਅਤੇ ਉਹ ਪਹਿਲੀ ਵਾਰ ਮੁੱਖ ਮੰਤਰੀ ਬਣੇ ਹਨ।
ਇਹ ਵੀ ਪੜ੍ਹੋ- ਸਸਪੈਂਸ ਖ਼ਤਮ, ਮੱਧ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਹੋਣਗੇ ਡਾ. ਮੋਹਨ ਯਾਦਵ
ਦੱਸ ਦੇਈਏ ਕਿ ਰਾਜਸਥਾਨ ਵਿਧਾਨ ਸਭਾ ਚੋਣਾਂ ਜਿੱਤਣ ਮਗਰੋਂ ਭਾਜਪਾ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਸੀ ਕਿ ਕਿਸ ਨੂੰ ਮੁੱਖ ਮੰਤਰੀ ਚੁਣਿਆ ਜਾਵੇ। ਇਸ ਦੌੜ ਵਿਚ ਕਈ ਨਾਮ ਚੱਲ ਰਹੇ ਸਨ। ਇਸ ਲਿਸਟ ਵਿਚ ਸਭ ਤੋਂ ਪਹਿਲਾਂ ਨਾਮ ਵਸੁੰਧਰਾ ਰਾਜੇ ਦਾ ਸੀ। ਉਹ ਪਹਿਲਾਂ ਵੀ ਰਾਜਸਥਾਨ ਦੀ ਕਮਾਨ ਸੰਭਾਲ ਚੁੱਕੀ ਹੈ। ਇਸ ਤੋਂ ਇਲਾਵਾ ਰਾਜਸਥਾਨ ਵਿਚ ਹਿੰਦੂਤਵ ਦੇ ਪੋਸਟਰ ਬੁਆਏ ਬਣੇ ਬਾਬਾ ਬਾਲਕਨਾਥ ਦਾ ਨਾਂ ਵੀ ਚਰਚਾ ਵਿਚ ਸੀ। ਗਜੇਂਦਰ ਸ਼ੇਖਾਵਤ, ਸੀ. ਪੀ. ਜੋਸ਼ੀ, ਦੀਆ ਕੁਮਾਰੀ ਅਤੇ ਰਾਜਵਰਧਨ ਰਾਠੌੜ ਵਰਗੇ ਨਾਮ ਵੀ ਦੌੜ ਵਿਚ ਸਨ। ਇਹ ਵੀ ਦੱਸਣਯੋਗ ਹੈ ਕਿ 200 ਮੈਂਬਰੀ ਵਿਧਾਨ ਸਭਾ ਸੀਟਾਂ 'ਚ ਭਾਜਪਾ ਨੇ 115 ਸੀਟਾਂ ਜਿੱਤੀਆਂ ਸਨ, ਜਦਕਿ ਕਾਂਗਰਸ ਨੇ 69 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ।
ਇਹ ਵੀ ਪੜ੍ਹੋ- 'ਧਨਕੁਬੇਰ' ਸਾਹੂ ਦੀ ਕਾਲੀ ਕਮਾਈ ਦੀ ਗਿਣਤੀ ਜਾਰੀ, 351 ਕਰੋੜ ਰੁਪਏ ਬਰਾਮਦ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8