ਸੋਸ਼ਲ ਮੀਡੀਆ ਉੱਤੇ ਨਕਲੀ ਵੀਡੀਓ ਪੋਸਟ ਕਰਨ ਦੇ ਦੋਸ਼ ''ਚ ਬੀ.ਜੇ.ਪੀ ਨੇਤਾ ਗ੍ਰਿਫਤਾਰ

07/12/2017 2:58:56 PM

ਕੋਲਕਾਤਾ— ਪੱਛਮੀ ਬੰਗਾਲ ਪੁਲਸ ਦੀ ਅਪਰਾਧ ਜਾਂਚ ਵਿਭਾਗ(ਸੀ.ਆਈ.ਡੀ) ਨੇ ਸੋਸ਼ਲ ਮੀਡੀਆ 'ਤੇ ਨਕਲੀ ਪੋਸਟ ਕੀਤੇ ਜਾਣ ਦੇ ਮਾਮਲੇ 'ਚ ਭਾਰਤੀ ਜਨਤਾ ਪਾਰਟੀ ਨੇਤਾ ਅਰੁਣ ਸੇਨਗੁਪਤਾ ਨੂੰ ਗ੍ਰਿਫਤਾਰ ਕੀਤਾ ਹੈ। ਸੇਨਗੁਪਤਾ ਪ੍ਰਦੇਸ਼ ਭਾਜਪਾ ਦੇ ਸੂਚਨਾ ਤਕਨਾਲੋਜੀ(ਆਈ.ਟੀ) ਪ੍ਰਮੁੱਖ ਹੈ।
ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਸੀ.ਆਈ.ਡੀ ਅਧਿਕਾਰੀਆਂ ਨੇ ਬੀਰਭੂਮ ਜ਼ਿਲੇ 'ਚ ਹਨੁਮਾਨ ਜਯੰਤੀ ਯਾਤਰਾ ਦੀ ਨਕਲੀ ਵੀਡੀਓ ਫੁਟੇਜ਼ ਪੋਸਟ ਕਰਨ ਦੇ ਮਾਮਲੇ 'ਚ ਸੇਨਗੁਪਤਾ ਦੀ ਕਥਿਤ ਸ਼ਮੂਲੀਅਤ ਨੂੰ ਲੈ ਕੇ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਨੇ ਕੱਲ ਦੇਰ ਰਾਤੀ ਪੱਛਮੀ ਬਰਦਵਾਨ ਜ਼ਿਲੇ 'ਚ ਆਸਰਸੋਲ ਦੇ ਹੀਰਾਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਗੈਰ-ਜ਼ਮਾਨਤੀ ਵਾਰੰਟ 'ਤੇ ਗ੍ਰਿਫਤਾਰ ਸੇਨਗੁਪਤਾ ਨੂੰ ਵੀਰਭੂਮ ਸਥਿਤ ਸੂਰੀ ਦੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। 


Related News