ਭਾਜਪਾ ਨੂੰ ਜੰਮੂ-ਕਸ਼ਮੀਰ ''ਚ 75 ਸੀਟਾਂ ਮਿਲੀਆਂ ਹਨ, ਜੋ ਕਿ ਸਭ ਤੋਂ ਵੱਧ ਹਨ : ਅਨੁਰਾਗ ਠਾਕੁਰ

12/23/2020 3:17:36 PM

ਜੰਮੂ- ਜੰਮੂ-ਕਸ਼ਮੀਰ 'ਚ ਜ਼ਿਲ੍ਹਾ ਵਿਕਾਸ ਕੌਂਸਲ (ਡੀ.ਡੀ.ਸੀ.) ਚੋਣਾਂ ਦੇ ਭਾਜਪਾ ਇੰਚਾਰਜ ਅਨੁਰਾਗ ਠਾਕੁਰ ਨੇ ਕਿਹਾ ਕਿ ਇਹ ਜਾਣਨਾ ਮਹੱਤਵਪੂਰਨ ਹੈ ਕਿ ਆਜ਼ਾਦ ਉਮੀਦਵਾਰਾਂ ਨੂੰ ਕਾਂਗਰਸ ਅਤੇ ਪੀ.ਡੀ.ਪੀ. ਦੀ ਤੁਲਨਾ 'ਚ ਵੱਧ ਵੋਟਾਂ ਪਈਆਂ ਹਨ। ਉੱਥੇ ਹੀ ਮਹਿਬੂਬਾ ਮੁਫ਼ਤ ਜਿਨ੍ਹਾਂ ਨੇ ਤਿਰੰਗਾ ਲਹਿਰਾਉਣ ਤੋਂ ਇਨਕਾਰ ਕਰ ਦਿੱਤਾ ਸੀ, ਉਨ੍ਹਾਂ ਨੂੰ ਅੱਜ ਜਵਾਬ ਮਿਲ ਗਿਆ ਹੈ। ਅਨੁਰਾਗ ਨੇ ਕਿਹਾ ਕਿ ਆਜ਼ਾਦ ਉਮੀਦਵਾਰਾਂ ਅਤੇ ਭਾਜਪਾ ਦਾ ਸਾਂਝਾ ਵੋਟ ਸ਼ੇਅਰ 'ਚ 52 ਫੀਸਦੀ ਤੋਂ ਥੋੜ੍ਹਾ ਵੱਧ ਹੈ। ਇਹ ਇਕ ਸਪੱਸ਼ਟ ਸੰਕੇਤ ਹੈ ਕਿ ਗੁਪਕਾਰ ਗੈਂਗ ਨੇ ਆਪਣੀ ਭਰੋਸੇਯੋਗਤਾ ਅਤੇ ਲੋਕਾਂ ਦਾ ਵਿਸ਼ਵਾਸ ਗਵਾ ਦਿੱਤਾ ਹੈ। 

PunjabKesari
ਠਾਕੁਰ ਨੇ ਕਿਹਾ ਕਿ ਭਾਜਪਾ ਨੂੰ ਜੰਮੂ-ਕਸ਼ਮੀਰ 'ਚ 75 ਸੀਟਾਂ ਮਿਲੀਆਂ ਹਨ, ਜੋ ਕਿ ਸਭ ਤੋਂ ਵੱਧ ਹਨ। ਭਾਜਪਾ ਦਾ ਵੋਟ ਸ਼ੇਅਰ 38.74 ਫੀਸਦੀ ਹੈ ਅਤੇ ਗੁਪਕਾਰ ਗੈਂਗ ਦਾ ਕੁੱਲ 32.96 ਫੀਸਦੀ ਹੈ। ਭਾਜਪਾ ਨੂੰ ਕੁੱਲ 4,87,364 ਵੋਟਾਂ ਮਿਲੀਆਂ ਅਤੇ ਐੱਨ.ਸੀ., ਪੀ.ਡੀ.ਪੀ. ਅਤੇ ਕਾਂਗਰਸ ਦਾ ਕੁੱਲ ਵੋਟ ਮਿਲਾ ਕੇ 4,77000 ਹੈ, ਜੋ ਭਾਜਪਾ ਦੇ ਵੋਟ ਤੋਂ ਕਾਫ਼ੀ ਘੱਟ ਹੈ।

ਇਹ ਵੀ ਪੜ੍ਹੋ : ‘ਕੋਰੋਨਾ ਆਫ਼ਤ’ ਦੌਰਾਨ ਅੰਬਾਨੀ-ਅਡਾਨੀਆਂ ਨੇ ਨਹੀਂ ਸਗੋਂ ਗੁਰੂ ਘਰ ਤੋਂ ਆਇਆ ਸੀ ਲੰਗਰ

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


DIsha

Content Editor

Related News