32 ਲੱਖ ਗਰੀਬ ਮੁਸਲਮਾਨਾਂ ਨੂੰ ਭਾਜਪਾ ਦੇ ਰਹੀ ‘ਸੌਗਾਤ-ਏ-ਮੋਦੀ’ ਕਿੱਟ, ਜਾਣੋ ਕੀ ਹੈ ਤੋਹਫੇ ''ਚ ?

Wednesday, Mar 26, 2025 - 04:05 AM (IST)

32 ਲੱਖ ਗਰੀਬ ਮੁਸਲਮਾਨਾਂ ਨੂੰ ਭਾਜਪਾ ਦੇ ਰਹੀ ‘ਸੌਗਾਤ-ਏ-ਮੋਦੀ’ ਕਿੱਟ, ਜਾਣੋ ਕੀ ਹੈ ਤੋਹਫੇ ''ਚ ?

ਲਖਨਊ (ਭਾਸ਼ਾ)- ਭਾਰਤੀ ਜਨਤਾ ਪਾਰਟੀ ਦਾ ਘੱਟ ਗਿਣਤੀ ਮੋਰਚਾ ਇਸ ਵਾਰ ਈਦ ਦੇ ਮੌਕੇ ’ਤੇ 32 ਲੱਖ ਗਰੀਬ ਮੁਸਲਮਾਨਾਂ ਨੂੰ ‘ਸੌਗਾਤ-ਏ-ਮੋਦੀ’ ਨਾਂ ਦੀ ਕਿੱਟ ਦੇਵੇਗਾ। ਇਸ ਕਿੱਟ ’ਚ ਸੇਵੀਆਂ, ਖੰਡ ਤੇ ਸੁੱਕੇ ਮੇਵਿਆਂ ਦੇ ਨਾਲ-ਨਾਲ ਕੱਪੜੇ ਵੀ ਹੋਣਗੇ।

ਭਾਜਪਾ ਘੱਟ ਗਿਣਤੀ ਮੋਰਚਾ ਦੀ ਉੱਤਰ ਪ੍ਰਦੇਸ਼ ਇਕਾਈ ਦੇ ਪ੍ਰਧਾਨ ਕੁੰਵਰ ਬਾਸਿਤ ਅਲੀ ਨੇ ਮੰਗਲਵਾਰ ਕਿਹਾ ਕਿ ਇਸ ਵਾਰ ਈਦ ਦੇ ਮੌਕੇ ’ਤੇ ਮੋਰਚਾ ਪੂਰੇ ਦੇਸ਼ ਦੇ 32 ਲੱਖ ਗਰੀਬ ਮੁਸਲਮਾਨਾਂ ਨੂੰ ਤਿਉਹਾਰ ਦੀਆਂ ਜ਼ਰੂਰੀ ਚੀਜ਼ਾਂ ਦੀ ਇੱਕ ਕਿੱਟ ਪ੍ਰਦਾਨ ਕਰੇਗਾ। ਇਸ ਦਾ ਨਾਂ ‘ਸੌਗਾਤ-ਏ-ਮੋਦੀ’ ਹੋਵੇਗਾ।

ਅਲੀ ਨੇ ਕਿਹਾ ਕਿ ਇਹ ਮੁਹਿੰਮ ਮੰਗਲਵਾਰ ਸ਼ੁਰੂ ਕੀਤੀ ਗਈ ਜਿਸ ਅਧੀਨ ਭਾਜਪਾ ਘੱਟ ਗਿਣਤੀ ਮੋਰਚੇ ਦੇ ਅਹੁਦੇਦਾਰ 32 ਹਜ਼ਾਰ ਮਸਜਿਦਾਂ ਦਾ ਦੌਰਾ ਕਰਨਗੇ ਤੇ ਉੱਥੋਂ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਈਦ ਦੇ ਮੌਕੇ ’ਤੇ ਸਬੰਧਤ ਖੇਤਰ ਦੇ 100-100 ਗਰੀਬ ਮੁਸਲਮਾਨਾਂ ਨੂੰ ‘ਸੌਗਾਤ-ਏ-ਮੋਦੀ’ ਕਿੱਟ ਪ੍ਰਦਾਨ ਕਰਨਗੇ। ਉਨ੍ਹਾਂ ਕਿਹਾ ਕਿ ਇਸ ਪਹਿਲ ਦਾ ਮੰਤਵ ਗਰੀਬ ਮੁਸਲਿਮ ਪਰਿਵਾਰਾਂ ਨੂੰ ਈਦ ਮਨਾਉਣ ਦਾ ਮੌਕਾ ਦੇਣਾ ਹੈ । ਇਹ ਭਾਜਪਾ ਦੀ ਅੰਤਯੋਦਿਆ ਦੀ ਭਾਵਨਾ ਅਨੁਸਾਰ ਹੈ।
 


author

Inder Prajapati

Content Editor

Related News