BJP ਸਰਕਾਰ 1 ਜਨਵਰੀ ਤੋਂ ਮੁਫਤ ਦੇਵੇਗੀ 10 ਗ੍ਰਾਮ ਸੋਨਾ, ਜਾਣੋ ਕਿਵੇਂ ਮਿਲ ਸਕੇਗਾ ਲਾਭ
Tuesday, Dec 31, 2019 - 03:08 PM (IST)

ਨਵੀਂ ਦਿੱਲੀ — ਨਵੇਂ ਸਾਲ 'ਚ ਦੁਲਹਨ ਬਣਨ ਵਾਲੀਆਂ ਲੜਕੀਆਂ ਲਈ ਖੁਸ਼ਖਬਰੀ ਹੈ। ਸਰਕਾਰ 1 ਜਨਵਰੀ 2020 ਤੋਂ ਦੁਲਹਨ ਬਣਨ ਵਾਲੀਆਂ ਲੜਕੀਆਂ ਨੂੰ 10 ਗ੍ਰਾਮ ਸੋਨਾ ਉਪਹਾਰ ਵਜੋਂ ਦੇਵੇਗੀ। ਦਰਅਸਲ ਅਸਾਮ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਹਰ ਬਾਲਗ ਦੁਲਹਨ ਜਿਸਨੇ ਘੱਟੋ-ਘੱਟ 10ਵੀਂ ਤੱਕ ਦੀ ਪੜ੍ਹਾਈ ਕੀਤੀ ਹੈ ਅਤੇ ਆਪਣੇ ਵਿਆਹ ਨੂੰ ਰਜਿਸਟਰ ਕਰਵਾਇਆ ਹੈ ਉਸਨੂੰ 10 ਗ੍ਰਾਮ ਸੋਨਾ ਉਪਹਾਰ ਵਜੋਂ ਭੇਟ ਕਰੇਗੀ।
ਸੂਬੇ ਦੇ ਵਿੱਤ ਮੰਤਰੀ ਹਿੰਮਤ ਬਿਸਵ ਸਰਮਾ ਨੇ ਕਿਹਾ ਕਿ, 'ਅਰੁੰਧਤੀ ਸਵਰਣ ਯੋਜਨਾ' ਦਾ ਲਾਭ ਲੈਣ ਲਈ ਕੁਝ ਹੋਰ ਸ਼ਰਤਾਂ ਵੀ ਹਨ। ਇਸ ਯੋਜਨਾ ਨਾਲ ਸਰਕਾਰੀ ਖਜ਼ਾਨੇ 'ਤੇ ਸਾਲਾਨਾ ਕਰੀਬ 800 ਕਰੋੜ ਰੁਪਏ ਦਾ ਖਰਚਾ ਆਵੇਗਾ। ਸਰਮਾ ਨੇ ਕਿਹਾ ਕਿ ਅਸੀਂ ਲੋਕ ਵਿਆਹ ਰਜਿਸਟਰ ਕਰਵਾਉਣ 'ਤੇ ਹਰੇਕ ਲੜਕੀ ਨੂੰ ਉਸਦੇ ਵਿਆਹ ਦੇ ਦੌਰਾਨ 1 ਤੋਲਾ ਸੋਨਾ(10 ਗ੍ਰਾਮ) ਦੇਵਾਂਗੇ। ਸਾਡਾ ਫੋਕਸ ਸੋਨਾ ਦੇ ਕੇ ਵੋਟ ਹਾਸਲ ਕਰਨਾ ਨਹੀਂ ਹੈ ਸਗੋਂ ਵਿਆਹ ਰਜਿਸਟਰ ਕਰਵਾਉਣਾ ਹੈ।
ਸਰਮਾ ਨੇ ਕਿਹਾ ਕਿ ਅਸਮ 'ਚ ਹਰ ਸਾਲ ਕਰੀਬ ਤਿੰਨ ਲੱਖ ਵਿਆਹ ਹੁੰਦੇ ਹਨ ਪਰ ਸਿਰਫ 50,000-60,000 ਵਿਆਹ ਹੀ ਰਜਿਸਟਰ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਦਾ ਲਾਭ ਲੈਣ ਲਈ ਦੁਲਹਨ ਦੇ ਪਰਿਵਾਰ ਦੀ ਸਾਲਾਨਾ ਆਮਦਮ ਪੰਜ ਲੱਖ ਤੋਂ ਘੱਟ ਹੋਣੀ ਚਾਹੀਦੀ ਹੈ।
Related News
ਪੰਜਾਬ ਦੇ ਇਸ ਜ਼ਿਲ੍ਹੇ ਲਈ ਖ਼ਤਰੇ ਦੀ ਘੰਟੀ ਤੇ ਸਰਕਾਰ ਨੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ, ਪੜ੍ਹੋ top-10 ਖ਼ਬਰਾਂ

''ਆਪ'' ਵੱਲੋਂ ਪੰਜਾਬ ''ਚ ਅਹੁਦੇਦਾਰਾਂ ਦਾ ਐਲਾਨ ਤੇ ਰਾਧਾ ਸੁਆਮੀ ਡੇਰਾ ਬਿਆਸ ਤੋਂ ਵੱਡੀ ਖ਼ਬਰ, ਪੜ੍ਹੋ top-10 ਖ਼ਬਰਾਂ
