''ਆਪ'' ਸਰਕਾਰ ਦੀ ਕਾਰਵਾਈ, ਪੰਜਾਬ ''ਚ ਅਣਐਲਾਨੀ ਐਮਰਜੈਂਸੀ ਬਰਾਬਰ : ਅਸ਼ੋਕ ਮਿੱਤਲ

Friday, Jan 16, 2026 - 01:10 AM (IST)

''ਆਪ'' ਸਰਕਾਰ ਦੀ ਕਾਰਵਾਈ, ਪੰਜਾਬ ''ਚ ਅਣਐਲਾਨੀ ਐਮਰਜੈਂਸੀ ਬਰਾਬਰ : ਅਸ਼ੋਕ ਮਿੱਤਲ

ਜਲੰਧਰ/ਚੰਡੀਗੜ੍ਹ : ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 'ਪੰਜਾਬ ਕੇਸਰੀ ਗਰੁੱਪ' (ਮੀਡੀਆ) ਦੀ ਆਵਾਜ਼ ਦਬਾਉਣ ਲਈ ਕੀਤੀ ਗੁੰਡਾਗਰਦੀ ਦੀ ਕਾਰਵਾਈ ਦੀ ਚੁਫੇਰਿਓਂ ਨਿੰਦਾ ਹੋ ਰਹੀ ਹੈ। ਇਸੇ ਲੜੀ ਵਿਚ ਉਘੇ ਉਦਯੋਗ ਪਤੀ ਅਤੇ ਭਾਜਪਾ ਆਗੂ ਅਸ਼ੋਕ ਮਿੱਤਲ ਨੇ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਗ ਬਾਣੀ ਅਤੇ ਪੰਜਾਬ ਕੇਸਰੀ ਮੀਡੀਆ ਗਰੁੱਪ ’ਤੇ ਕੀਤੇ ਗਏ ਸਿੱਧੇ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਮਿੱਤਲ ਨੇ ਆਪਣੇ ਬਿਆਨ ਵਿਚ ਸਪੱਸ਼ਟ ਕਿਹਾ ਕਿ ਪ੍ਰੈੱਸ ਨੂੰ ਡਰਾਉਣ ਦੀ ਇਹ ਖੁੱਲ੍ਹੀ ਕੋਸ਼ਿਸ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਗਾਈ ਗਈ ਇਕ ‘ਅਣਐਲਾਨੀ ਐਮਰਜੈਂਸੀ’ ਦੇ ਬਰਾਬਰ ਹੈ। ਉਨ੍ਹਾਂ ਅਨੁਸਾਰ, ਮੀਡੀਆ ਦੀ ਆਜ਼ਾਦੀ ’ਤੇ ਇਸ ਤਰ੍ਹਾਂ ਦੇ ਹਮਲੇ ਲੋਕਤੰਤਰ ਵਿਚ ਕਿਸੇ ਵੀ ਕੀਮਤ ’ਤੇ ਸਵੀਕਾਰ ਨਹੀਂ ਕੀਤੇ ਜਾ ਸਕਦੇ।

ਇਹ ਮਾਮਲਾ ਪੰਜਾਬ ਸਰਕਾਰ ਵੱਲੋਂ ਮੀਡੀਆ ਦੀ ਆਵਾਜ਼ ਨੂੰ ਦਬਾਉਣ ਲਈ ਕੀਤੇ ਜਾ ਰਹੇ ਕਥਿਤ ਯਤਨਾਂ ਨਾਲ ਜੁੜਿਆ ਹੋਇਆ ਹੈ। ਜਿਵੇਂ ਕਿ ਪਹਿਲਾਂ ਵੀ ਕਈ ਆਗੂਆਂ ਨੇ ਸਰਕਾਰ ਵੱਲੋਂ ਅਪਣਾਏ ਜਾ ਰਹੇ ਦਮਨਕਾਰੀ ਤਰੀਕਿਆਂ, ਜਿਵੇਂ ਕਿ ਅਦਾਰਿਆਂ ’ਤੇ ਛਾਪੇਮਾਰੀ ਕਰਨ ਅਤੇ ਲਾਇਸੈਂਸ ਰੱਦ ਕਰਨ ਵਰਗੇ ਕਦਮਾਂ ਦੀ ਨਿਖੇਧੀ ਕੀਤੀ ਹੈ। ਹੁਣ ਅਸ਼ੋਕ ਮਿੱਤਲ ਵੱਲੋਂ ਆਏ ਇਸ ਤਾਜ਼ਾ ਬਿਆਨ ਨੇ ਮੀਡੀਆ ਦੀ ਆਜ਼ਾਦੀ ਦੇ ਮੁੱਦੇ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ ਹੈ।


author

Gurminder Singh

Content Editor

Related News