ਪੂਰੇ ਭਾਰਤ 'ਚ ਈ.ਵੀ.ਐੱਮ. ਖਰਾਬ ਹਨ : ਅਖਿਲੇਸ਼

Tuesday, Apr 23, 2019 - 11:45 AM (IST)

ਪੂਰੇ ਭਾਰਤ 'ਚ ਈ.ਵੀ.ਐੱਮ. ਖਰਾਬ ਹਨ : ਅਖਿਲੇਸ਼

ਲਖਨਊ— ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਪੂਰੇ ਭਾਰਤ 'ਚ ਈ.ਵੀ.ਐੱਮ. ਜਾਂ ਤਾਂ ਗੜਬੜ ਹਨ ਜਾਂ ਫਿਰ ਭਾਜਪਾ ਦੇ ਪੱਖ 'ਚ ਵੋਟ ਪਾ ਰਹੇ ਹਨ। ਅਖਿਲੇਸ਼ ਨੇ ਚੋਣ ਕਮਿਸ਼ਨ ਨੂੰ ਟੈਗ ਕਰਦੇ ਹੋਏ ਟਵੀਟ ਕੀਤਾ,''ਪੂਰੇ ਭਾਰਤ 'ਚ ਈ.ਵੀ.ਐੱਮ. (ਇਲੈਕਟ੍ਰਾਨਿਕ ਵੋਟਿੰਗ ਮਸ਼ੀਨ) ਜਾਂ ਤਾਂ ਖਰਾਬ ਹਨ ਜਾਂ ਫਿਰ ਭਾਜਪਾ ਲਈ ਵੋਟ ਕਰ ਰਹੇ ਹਨ।''PunjabKesariਉਨ੍ਹਾਂ ਨੇ ਕਿਹਾ ਕਿ 350 ਤੋਂ ਵਧ ਈ.ਵੀ.ਐੱਮ. ਬਦਲੇ ਜਾ ਰਹੇ ਹਨ। ਸਪਾ ਮੁਖੀ ਨੇ ਕਿਹਾ ਕਿ ਇਹ ਚੋਣਾਵੀ ਪ੍ਰਕਿਰਿਆ ਦੇ ਲਿਹਾਜ ਨਾਲ ਅਪਰਾਧਕ ਲਾਪਰਵਾਹੀ ਹੈ, ਉਹ ਚੋਣਾਵੀ ਪ੍ਰਕਿਰਿਆ, ਜਿਸ 'ਤੇ 50 ਹਜ਼ਾਰ ਕਰੋੜ ਰੁਪਏ ਖਰਚ ਹੋ ਰਹੇ ਹਨ। ਕੀ ਸਾਨੂੰ ਜ਼ਿਲਾ ਅਧਿਕਾਰੀ 'ਤੇ ਵਿਸ਼ਵਾਸ ਕਰਨਾ ਚਾਹੀਦਾ ਜਾਂ ਕੁਝ ਹੋਰ ਵੱਡੀ ਗੜਬੜੀ ਹੈ। ਉੱਤਰ ਪ੍ਰਦੇਸ਼ 'ਚ 10 ਸੀਟਾਂ ਲਈ ਤੀਜੇ ਗੇੜ ਦੇ ਅਧੀਨ ਅੱਜ ਯਾਨੀ ਮੰਗਲਵਾਰ ਨੂੰ ਵੋਟਿੰਗ ਹੋ ਰਹੀ ਹੈ।


author

DIsha

Content Editor

Related News