ਭਾਜਪਾ ਨੇ ਕੁਝ ਹੀ ਘੰਟਿਆਂ ’ਚ ਪਲਟਿਆ ਫੈਸਲਾ, ਸ਼੍ਰੀਧਰਨ ਨਹੀਂ ਹੋਣਗੇ ਕੇਰਲ ’ਚ CM ਅਹੁਦੇ ਦੇ ਉਮੀਦਵਾਰ
Friday, Mar 05, 2021 - 10:03 AM (IST)
ਨਵੀਂ ਦਿੱਲੀ (ਇੰਟ.)– ਕੇਰਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਏ ਮੈਟਰੋਮੈਨ ਈ. ਸ਼੍ਰੀਧਰਨ ਲਈ ਪਾਰਟੀ ਨੇ ਵੀਰਵਾਰ ਨੂੰ ਅਜੀਬ ਸਥਿਤੀ ਪੈਦਾ ਕਰ ਦਿੱਤੀ। ਪਹਿਲਾਂ ਕੇਂਦਰੀ ਮੰਤਰੀ ਵੀ. ਮੁਰਲੀਧਰਨ ਨੇ ਸ਼੍ਰੀਧਰਨ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਉਣ ਦਾ ਐਲਾਨ ਕਰ ਦਿੱਤਾ ਪਰ ਕੁਝ ਹੀ ਦੇਰ ਵਿਚ ਪਾਰਟੀ ਨੇ ਇਸ ਅਹੁਦੇ ਲਈ ਉਨ੍ਹਾਂ ਦਾ ਨਾਂ ਵਾਪਸ ਲੈ ਲਿਆ।
ਸਭ ਤੋਂ ਪਹਿਲਾਂ ਕੇਂਦਰੀ ਮੰਤਰੀ ਵੀ. ਮੁਰਲੀਧਰਨ ਨੇ ਟਵੀਟ ਕੀਤਾ
‘ਕੇਰਲ ਵਿਚ ਭਾਜਪਾ ਬਤੌਰ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਰੂਪ ਵਿਚ ਈ. ਸ਼੍ਰੀਧਰਨ ਦੇ ਨਾਲ ਚੋਣ ਲੜੇਗੀ। ਅਸੀਂ ਕੇਰਲ ਦੇ ਲੋਕਾਂ ਲਈ ਭ੍ਰਿਸ਼ਟਾਚਾਰ ਮੁਕਤ, ਵਿਕਾਸਮੁਖੀ ਸ਼ਾਸਨ ਪ੍ਰਦਾਨ ਕਰਨ ਲਈ ਸੀ. ਪੀ. ਐੱਮ. ਅਤੇ ਕਾਂਗਰਸ ਦੋਵਾਂ ਨੂੰ ਹਰਾਵਾਂਗੇ।’
ਇਹ ਵੀ ਪੜ੍ਹੋ : ਕੇਰਲ 'ਚ ਭਾਜਪਾ ਦੇ CM ਉਮੀਦਵਾਰ ਹੋਣਗੇ ਮੈਟਰੋ ਮੈਨ ਸ਼੍ਰੀਧਰਨ
ਕੇ. ਸੁਰੇਂਦਰਨ ਨੇ ਵੀ ਸ਼੍ਰੀਧਰਨ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਦੱਸਿਆ
ਕੇਰਲ ਵਿਚ ਭਾਜਪਾ ਦੇ ਸੂਬਾ ਮੁਖੀ ਕੇ. ਸੁਰੇਂਦਰਨ ਨੇ ਵੀ ਵਿਜੇ ਯਾਤਰਾ ਵਿਚ ਸ਼੍ਰੀਧਰਨ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਉਣ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਸੀ ਕਿ ਪਾਰਟੀ ਛੇਤੀ ਹੀ ਹੋਰਨਾਂ ਉਮੀਦਵਾਰਾਂ ਦੀ ਸੂਚੀ ਵੀ ਜਾਰੀ ਕਰੇਗੀ।
ਮੁਰਲੀਧਰਨ ਨੇ ਦਿੱਤੀ ਸਫ਼ਾਈ
ਕੇਂਦਰੀ ਮੰਤਰੀ ਮੁਰਲੀਧਰਨ ਨੇ ਬਾਅਦ ਵਿਚ ਕਿਹਾ ਕਿ ਮੈਂ ਜੋ ਦੱਸਣਾ ਚਾਹੁੰਦਾ ਸੀ, ਉਹ ਇਹ ਸੀ ਕਿ ਮੀਡੀਆ ਰਿਪੋਰਟਾਂ ਦੇ ਮਾਧਿਅਮ ਨਾਲ ਮੈਨੂੰ ਪਤਾ ਲੱਗਾ ਕਿ ਪਾਰਟੀ ਨੇ ਇਹ ਐਲਾਨ ਕੀਤਾ ਹੈ ਪਰ ਜਦੋਂ ਮੈਂ ਪਾਰਟੀ ਮੁਖੀ ਨਾਲ ਕ੍ਰਾਸਚੈੱਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਜਿਹਾ ਕੋਈ ਐਲਾਨ ਨਹੀਂ ਕੀਤਾ ਹੈ। 88 ਸਾਲਾ ਸ਼੍ਰੀਧਰਨ ਨੇ ਬੀਤੇ ਹਫ਼ਤੇ ਹੀ ਭਾਜਪਾ ਵਿਚ ਸ਼ਾਮਲ ਹੋ ਕੇ ਸਿਆਸੀ ਪਾਰੀ ਦੀ ਸ਼ੁਰੂਆਤ ਕੀਤੀ ਹੈ। ਉਹ ਕਈ ਵਾਰ ਕੇਰਲ ਦਾ ਮੁੱਖ ਮੰਤਰੀ ਬਣਨ ਦੀ ਇੱਛਾ ਪ੍ਰਗਟਾ ਚੁੱਕੇ ਹਨ।
ਇਹ ਵੀ ਪੜ੍ਹੋ : ‘ਮੈਟਰੋ ਮੈਨ ਸ਼੍ਰੀਧਰਨ ਦਾ ਸੀ. ਐੱਮ. ਬਣਨ ਦਾ ਸੁਪਨਾ’‘ਕੇਰਲ ਭਾਜਪਾ ’ਚ ਹੋਏ ਸ਼ਾਮਲ’
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ