ਭਾਜਪਾ ਨੇ ਫੜਨਵੀਸ ਦੇ ''ਬੈਗ'' ਦੀ ਜਾਂਚ ਦਾ ਵੀਡੀਓ ਕੀਤਾ ਜਾਰੀ, ਊਧਵ ਠਾਕਰੇ ''ਤੇ ਕੱਸਿਆ ਤੰਜ਼
Wednesday, Nov 13, 2024 - 04:33 PM (IST)
ਮੁੰਬਈ (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਮਹਾਰਾਸ਼ਟਰ ਇਕਾਈ ਨੇ ਬੁੱਧਵਾਰ ਨੂੰ 'ਐਕਸ' 'ਤੇ ਇਕ ਵੀਡੀਓ ਪੋਸਟ ਕੀਤਾ ਜਿਸ ਵਿਚ ਸੁਰੱਖਿਆ ਕਰਮਚਾਰੀ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ 'ਬੈਗ' ਦੀ ਜਾਂਚ ਕਰਦੇ ਦਿਖਾਈ ਦੇ ਰਹੇ ਹਨ। ਭਾਜਪਾ ਨੇ ਕਿਹਾ ਕਿ ਸਿਰਫ਼ ਦਿਖਾਵੇ ਲਈ ਸੰਵਿਧਾਨ ਦਾ ਸਹਾਰਾ ਲੈਣਾ ਕਾਫ਼ੀ ਨਹੀਂ ਹੈ ਅਤੇ ਸਾਰਿਆਂ ਨੂੰ ਸੰਵਿਧਾਨਕ ਪ੍ਰਣਾਲੀ ਦੀ ਵੀ ਪਾਲਣਾ ਕਰਨੀ ਚਾਹੀਦੀ ਹੈ। ਭਾਜਪਾ ਨੇ ਪੋਸਟ 'ਚ ਕਿਹਾ ਕਿ ਕੁਝ ਨੇਤਾਵਾਂ ਨੂੰ 'ਡਰਾਮਾ' ਕਰਨ ਦੀ ਆਦਤ ਹੈ। ਇਹ ਪੋਸਟ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਦੀ ਅਗਵਾਈ ਵਾਲੀ ਪਾਰਟੀ ਸ਼ਿਵ ਸੈਨਾ (ਯੂਬੀਟੀ) ਵੱਲੋਂ ਪਿਛਲੇ 2 ਦਿਨਾਂ 'ਚ ਆਨਲਾਈਨ ਵੀਡੀਓ ਸ਼ੇਅਰ ਕਰਨ ਤੋਂ ਬਾਅਦ ਆਈ ਹੈ। ਸ਼ਿਵ ਸੈਨਾ (ਯੂਬੀਟੀ) ਵੀਡੀਓ 'ਚ ਚੋਣ ਅਧਿਕਾਰੀ ਉਨ੍ਹਾਂ ਦੇ (ਊਧਵ ਠਾਕਰੇ ਦੇ) 'ਬੈਗ' ਦੀ ਜਾਂਚ ਕਰਦੇ ਵੇਖੇ ਜਾ ਸਕਦੇ ਹਨ। ਪਿਛਲੇ 2 ਦਿਨਾਂ 'ਚ ਠਾਕਰੇ ਨੇ ਦਾਅਵਾ ਕੀਤਾ ਕਿ 20 ਨਵੰਬਰ ਦੀਆਂ ਰਾਜ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਕਰਨ ਲਈ ਲਾਤੂਰ ਅਤੇ ਯਵਤਮਾਲ ਜ਼ਿਲ੍ਹਿਆਂ 'ਚ ਪਹੁੰਚਣ ਤੋਂ ਬਾਅਦ ਚੋਣ ਅਧਿਕਾਰੀਆਂ ਨੇ ਉਨ੍ਹਾਂ ਦੇ ਬੈਗ ਦੀ ਜਾਂਚ ਕੀਤੀ।
ਇਹ ਵੀ ਪੜ੍ਹੋ : ਰੱਦ ਹੋ ਜਾਣਗੇ ਪੈਨ ਕਾਰਡ ਤੇ ਆਧਾਰ ਕਾਰਡ!
ਠਾਕਰੇ ਨੇ ਇਹ ਵੀ ਪੁੱਛਿਆ ਸੀ ਕਿ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੱਤਾਧਾਰੀ ਗਠਜੋੜ ਦੇ ਹੋਰ ਸੀਨੀਅਰ ਨੇਤਾਵਾਂ 'ਤੇ ਵੀ ਉਨ੍ਹਾਂ ਦੇ ਚੋਣ ਪ੍ਰਚਾਰ ਦੌਰਾਨ ਇਹੀ ਨਿਯਮ ਲਾਗੂ ਕੀਤਾ ਜਾਵੇਗਾ। ਭਾਜਪਾ ਦੀ ਰਾਜ ਇਕਾਈ ਨੇ ਬੁੱਧਵਾਰ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ 'ਐਕਸ' 'ਤੇ ਇਕ ਫੁਟੇਜ ਪੋਸਟ ਕੀਤੀ, ਜਿਸ 'ਚ 5 ਨਵੰਬਰ ਨੂੰ ਕੋਲਹਾਪੁਰ ਹਵਾਈ ਅੱਡੇ 'ਤੇ ਸੁਰੱਖਿਆ ਕਰਮੀਆਂ ਨੂੰ ਫੜਨਵੀਸ ਦੇ 'ਬੈਗ' ਦੀ ਜਾਂਚ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਸੱਤਾਧਾਰੀ ਪਾਰਟੀ ਨੇ ਵੀਡੀਓ ਨਾਲ 'ਪੋਸਟ' 'ਚ ਕਿਹਾ,''ਜਾਣ ਦਿਓ, ਕੁਝ ਨੇਤਾਵਾਂ ਨੂੰ ਸਿਰਫ਼ ਨਾਟਕ ਕਰਨ ਦੀ ਆਦਤ ਹੈ।'' ਭਾਜਪਾ ਨੇ ਕਿਹਾ ਕਿ 7 ਨਵੰਬਰ ਨੂੰ ਯਵਤਮਾਲ ਜ਼ਿਲ੍ਹੇ 'ਚ ਉੱਪ ਮੁੱਖ ਮੰਤਰੀ ਦੇ 'ਬੈਗ' ਦੀ ਤਲਾਸ਼ੀ ਲਈ ਗਈ ਪਰ ਉਨ੍ਹਾਂ ਨੇ ਨਾ ਤਾਂ ਕੋਈ ਵੀਡੀਓ ਰਿਕਾਰਡ ਕੀਤਾ ਅਤੇ ਨਾ ਹੀ ਇਸ 'ਤੇ ਕੋਈ ਹੰਗਾਮਾ ਕੀਤਾ। ਵੀਡੀਓ ਦਾ ਹਵਾਲਾ ਦਿੰਦੇ ਹੋਏ ਕਹਿਾ ਗਿਆ ਕਿ ਇਸ ਤੋਂ ਪਹਿਲਾਂ 5 ਨਵੰਬਰ ਨੂੰ ਕੋਲਹਾਪੁਰ ਹਵਾਈ ਅੱਡੇ 'ਤੇ ਵੀ ਫੜਨਵੀਸ ਦੇ 'ਬੈਗ' ਦੀ ਜਾਂਚ ਕੀਤੀ ਗਈ ਸੀ। ਭਾਜਪਾ ਨੇ ਪੋਸਟ 'ਚ ਕਿਹਾ,''ਸਿਰਫ਼ ਪ੍ਰਦਰਸ਼ਿਤ ਕਰਨ ਲਈ ਸੰਵਿਧਾਨ ਨੂੰ ਹੱਥ 'ਚ ਲੈਣਾ ਸਹੀ ਨਹੀਂ ਹੈ; ਸੰਵਿਧਾਨਕ ਵਿਵਸਥਾਵਾਂ ਦੀ ਪਾਲਣਾ ਵੀ ਕਰਨੀ ਚਾਹੀਦੀ ਹੈ। ਅਸੀਂ ਸਿਰਫ਼ ਇਹੀ ਅਪੀਲ ਕਰਦੇ ਹਾਂ ਕਿ ਸਾਰੇ ਲੋਕ ਸੰਵਿਧਾਨ ਦੀ ਪਾਲਣਾ ਕਰਨ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8