ਇਜ਼ਰਾਈਲ ਦੇ 50 ਲੜਾਕੂ ਜਹਾਜ਼ਾਂ ਨੇ ਈਰਾਨ ਦੇ ਖ਼ੁਫ਼ੀਆ ਬੰਕਰ ਨੂੰ ਕੀਤਾ ਤਬਾਹ, IDF ਨੇ ਜਾਰੀ ਕੀਤੀ ਵੀਡੀਓ

Friday, Mar 06, 2026 - 07:38 PM (IST)

ਇਜ਼ਰਾਈਲ ਦੇ 50 ਲੜਾਕੂ ਜਹਾਜ਼ਾਂ ਨੇ ਈਰਾਨ ਦੇ ਖ਼ੁਫ਼ੀਆ ਬੰਕਰ ਨੂੰ ਕੀਤਾ ਤਬਾਹ, IDF ਨੇ ਜਾਰੀ ਕੀਤੀ ਵੀਡੀਓ

ਤੇਹਰਾਨ/ਤੇਲ ਅਵੀਵ- ਇਜ਼ਰਾਈਲ ਅਤੇ ਈਰਾਨ ਵਿਚਕਾਰ ਜਾਰੀ ਜੰਗ ਨੇ ਉਸ ਸਮੇਂ ਭਿਆਨਕ ਰੂਪ ਲੈ ਲਿਆ ਜਦੋਂ ਇਜ਼ਰਾਈਲੀ ਹਵਾਈ ਸੈਨਾ ਨੇ ਈਰਾਨ ਦੇ ਸੁਪਰੀਮ ਲੀਡਰ ਆਇਤੁੱਲਾ ਅਲੀ ਖਾਮੇਨੇਈ ਦੇ ਸਭ ਤੋਂ ਸੁਰੱਖਿਅਤ ਮੰਨੇ ਜਾਣ ਵਾਲੇ ਖ਼ੁਫ਼ੀਆ ਟਿਕਾਣੇ 'ਤੇ ਹਮਲਾ ਕਰਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਜ਼ਰਾਈਲ ਡਿਫੈਂਸ ਫੋਰਸਿਜ਼ (IDF) ਨੇ ਇਸ ਹਮਲੇ ਦੀ ਇੱਕ ਵੀਡੀਓ ਜਾਰੀ ਕਰਦਿਆਂ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ ਤੇਹਰਾਨ ਵਿੱਚ ਖਾਮੇਨੇਈ ਦੇ ਅੰਡਰਗਰਾਊਂਡ ਮਿਲਟਰੀ ਬੰਕਰ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ।

50 ਲੜਾਕੂ ਜਹਾਜ਼ਾਂ ਨੇ ਦਿੱਤਾ ਹਮਲੇ ਨੂੰ ਅੰਜਾਮ 

ਇਜ਼ਰਾਈਲ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਇਸ ਵੱਡੇ ਆਪ੍ਰੇਸ਼ਨ ਵਿੱਚ ਇਜ਼ਰਾਈਲੀ ਹਵਾਈ ਸੈਨਾ ਦੇ 50 ਲੜਾਕੂ ਜਹਾਜ਼ਾਂ ਨੇ ਹਿੱਸਾ ਲਿਆ। ਇਨ੍ਹਾਂ ਜਹਾਜ਼ਾਂ ਨੇ ਤੇਹਰਾਨ ਵਿੱਚ ਈਰਾਨੀ ਸ਼ਾਸਨ ਦੇ ਲੀਡਰਸ਼ਿਪ ਕੰਪਾਊਂਡ ਦੇ ਬਿਲਕੁਲ ਹੇਠਾਂ ਬਣੇ ਫੌਜੀ ਬੰਕਰ ਨੂੰ ਨਿਸ਼ਾਨਾ ਬਣਾਇਆ। IDF ਨੇ ਟਵੀਟ ਕਰਕੇ ਦੱਸਿਆ ਕਿ ਇਸ ਹਮਲੇ ਰਾਹੀਂ ਅਲੀ ਖਾਮੇਨੇਈ ਦੇ ਉਸ ਅੰਡਰਗਰਾਊਂਡ ਕਿਲੇ ਨੂੰ ਢਹਿ-ਢੇਰੀ ਕਰ ਦਿੱਤਾ ਗਿਆ ਹੈ, ਜਿੱਥੋਂ ਸ਼ਾਸਨ ਦੀਆਂ ਮੁੱਖ ਗਤੀਵਿਧੀਆਂ ਚਲਾਈਆਂ ਜਾਂਦੀਆਂ ਸਨ।

ਵੀਡੀਓ ਜਾਰੀ ਕਰਕੇ ਦਿਖਾਈ ਤਬਾਹੀ 

ਇਜ਼ਰਾਈਲੀ ਫੌਜ ਨੇ ਇਸ ਸਟਰਾਈਕ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ, ਜਿਸ ਵਿੱਚ ਬੰਕਰ ਨੂੰ ਨੇਸਤੋਨਾਬੂਦ ਹੁੰਦੇ ਸਾਫ਼ ਦੇਖਿਆ ਜਾ ਸਕਦਾ ਹੈ। ਇਸ ਹਮਲੇ ਨੂੰ ਈਰਾਨੀ ਲੀਡਰਸ਼ਿਪ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ, ਕਿਉਂਕਿ ਇਹ ਸਿੱਧਾ ਉਨ੍ਹਾਂ ਦੇ ਸਭ ਤੋਂ ਸੁਰੱਖਿਅਤ ਖੇਤਰ 'ਤੇ ਹਮਲਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਮਰੀਕੀ ਅਤੇ ਇਜ਼ਰਾਈਲੀ ਹਮਲਿਆਂ ਕਾਰਨ ਈਰਾਨੀ ਲੀਡਰਸ਼ਿਪ ਕਾਫ਼ੀ ਦਬਾਅ ਵਿੱਚ ਸੀ।


author

Rakesh

Content Editor

Related News