2019-20 ’ਚ ਭਾਜਪਾ ਨੇ 4847 ਕਰੋੜ ਰੁਪਏ ਦੀ ਜਾਇਦਾਦ ਐਲਾਨੀ

Friday, Jan 28, 2022 - 11:25 PM (IST)

2019-20 ’ਚ ਭਾਜਪਾ ਨੇ 4847 ਕਰੋੜ ਰੁਪਏ ਦੀ ਜਾਇਦਾਦ ਐਲਾਨੀ

ਨਵੀਂ ਦਿੱਲੀ– ਚੋਣ ਸੁਧਾਰਾਂ ਦੀ ਵਕਾਲਤ ਕਰਨ ਵਾਲੇ ਗਰੁੱਪ ਦਿ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ਏ. ਡੀ. ਆਰ.) ਮੁਤਾਬਕ ਭਾਜਪਾ ਨੇ ਵਿੱਤੀ ਸਾਲ 2019-20 ਵਿਚ 4847.78 ਕਰੋੜ ਰੁਪਏ ਦੀ ਜਾਇਦਾਦ ਦਾ ਐਲਾਨ ਕੀਤਾ, ਜੋ ਹੋਰਨਾਂ ਸਭ ਸਿਆਸੀ ਪਾਰਟੀਆਂ ਤੋਂ ਵੱਧ ਹੈ। ਇਸ ਪਿੱਛੋਂ ਬਸਪਾ ਨੇ 698.33 ਕਰੋੜ ਅਤੇ ਕਾਂਗਰਸ ਨੇ 588.16 ਕਰੋੜ ਰੁਪਏ ਦੀ ਜਾਇਦਾਦ ਦਾ ਐਲਾਨ ਕੀਤਾ ਹੈ। ਏ. ਡੀ. ਆਰ. ਨੇ 2019-20 ਵਿਚ ਕੌਮੀ ਅਤੇ ਖੇਤਰੀ ਪਾਰਟੀਆਂ ਦੀ ਜਾਇਦਾਦ ਅਤੇ ਦੇਣਦਾਰੀਆਂ ਦੇ ਆਪਣੇ ਵਿਸ਼ਲੇਸ਼ਣ ਦੇ ਆਧਾਰ ’ਤੇ ਇਹ ਰਿਪੋਰਟ ਤਿਆਰ ਕੀਤੀ ਹੈ। ਵਿਸ਼ਲੇਸ਼ਣ ਮੁਤਾਬਕ ਵਿੱਤੀ ਸਾਲ ਦੌਰਾਨ 7 ਕੌਮੀ ਅਤੇ 44 ਖੇਤਰੀ ਪਾਰਟੀਆਂ ਵੱਲੋਂ ਐਲਾਨੀ ਕੁੱਲ ਜਾਇਦਾਦ ਕ੍ਰਮਵਾਰ 6988.57 ਕਰੋੜ ਰੁਪਏ ਅਤੇ 2129.38 ਕਰੋੜ ਰੁਪਏ ਸੀ। 

ਇਹ ਖ਼ਬਰ ਪੜ੍ਹੋ- ਕੋਰੋਨਾ ਦੇ ਮਾਮਲੇ ਵਧਣ ਦੇ ਬਾਵਜੂਦ ਮਹਿਲਾ ਵਿਸ਼ਵ ਕੱਪ ਦੇ ਪ੍ਰੋਗਰਾਮ ਜਾਂ ਸਥਾਨ 'ਚ ਕੋਈ ਬਦਲਾਅ ਨਹੀਂ


ਰਿਪੋਰਟ ਵਿਚ ਕਿਹਾ ਗਿਆ ਹੈ ਕਿ 7 ਕੌਮੀ ਪਾਰਟੀਆਂ ਵਿਚੋਂ ਸਭ ਤੋਂ ਵੱਧ ਜਾਇਦਾਦ ਭਾਜਪਾ ਦੀ 69.37 ਫੀਸਦੀ ਐਲਾਨੀ ਗਈ ਸੀ। 44 ਖੇਤਰੀ ਪਾਰਟੀਆਂ ਵਿਚੋਂ ਚੋਟੀ ਦੀਆਂ 10 ਪਾਰਟੀਆਂ ਦੀ ਜਾਇਦਾਦ 2018.715 ਕਰੋੜ ਰੁਪਏ ਸੀ। ਇਹ ਉਨ੍ਹਾਂ ਸਭ ਵੱਲੋਂ ਐਲਾਨੀ ਕੁੱਲ ਜਾਇਦਾਦ ਦਾ 95.27 ਫੀਸਦੀ ਸੀ। ਵਿੱਤੀ ਸਾਲ 2019-20 ਵਿਚ ਖੇਤਰੀ ਪਾਰਟੀਆਂ ਵਿਚ ਸਮਾਜਵਾਦੀ ਪਾਰਟੀ ਵੱਲੋਂ ਸਭ ਤੋਂ ਵੱਧ ਜਾਇਦਾਦ 563.47 ਕਰੋੜ ਰੁਪਏ ਐਲਾਨੀ ਗਈ, ਜੋ 26.46 ਫੀਸਦੀ ਹੈ। ਇਸ ਤੋਂ ਬਾਅਦ ਤੇਲੰਗਾਨਾ ਰਾਸ਼ਟਰ ਸਮਿਤੀ (ਟੀ. ਆਰ. ਐੱਸ.) ਨੇ 301.47 ਕਰੋੜ ਅਤੇ ਅੰਨਾ ਡੀ. ਐੱਮ. ਕੇ. 267.61 ਕਰੋੜ ਰੁਪਏ ਦੀ ਜਾਇਦਾਦ ਦਾ ਐਲਾਨ ਕੀਤਾ।

ਇਹ ਖ਼ਬਰ ਪੜ੍ਹੋ- ਵਿਧਾਇਕ ਰੋਜ਼ੀ ਬਰਕੰਦੀ ਨੇ CM ਚੰਨੀ ਤੇ ‘ਆਪ’ ’ਤੇ ਵਿੰਨ੍ਹੇ ਨਿਸ਼ਾਨੇ (ਵੀਡੀਓ)

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News