ਜਨਮ ਦਿਨ ਦੀ ਪਾਰਟੀ 'ਤੇ ਗਏ ਭਾਜਪਾ ਕੌਂਸਲਰ ਦਾ ਦੋਸਤਾਂ ਨੇ ਡੰਡਿਆਂ ਨਾਲ ਕੁੱਟ-ਕੁੱਟ ਕੀਤਾ ਕਤਲ

Friday, Nov 25, 2022 - 01:13 AM (IST)

ਜਨਮ ਦਿਨ ਦੀ ਪਾਰਟੀ 'ਤੇ ਗਏ ਭਾਜਪਾ ਕੌਂਸਲਰ ਦਾ ਦੋਸਤਾਂ ਨੇ ਡੰਡਿਆਂ ਨਾਲ ਕੁੱਟ-ਕੁੱਟ ਕੀਤਾ ਕਤਲ

ਗਵਾਲੀਅਰ (ਭਾਸ਼ਾ) : ਗਵਾਲੀਅਰ ’ਚ ਭਾਜਪਾ ਦੇ ਕੌਂਸਲਰ ਸ਼ੈਲੇਂਦਰ ਕੁਸ਼ਵਾਹਾ (40) ਦੀ ਉਸ ਦੇ ਹੀ ਸਾਥੀਆਂ ਨੇ ਕਥਿਤ ਤੌਰ ’ਤੇ ਡੰਡਿਆਂ ਨਾਲ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਵੀਰਵਾਰ ਨੂੰ ਦੱਸਿਆ ਕਿ ਇਹ ਘਟਨਾ ਬੁੱਧਵਾਰ ਰਾਤ ਨੂੰ ਮੁਰਾਰ ਇਲਾਕੇ ’ਚ ਵਾਪਰੀ।

ਇਹ ਖ਼ਬਰ ਵੀ ਪੜ੍ਹੋ - ਕੈਦੂਪੁਰ ਦੇ ਸਰਪੰਚ ਨੇ ਦਿੱਤੀ ਜਾਨ, ਪਰਿਵਾਰ ਨੇ ਸਸਕਾਰ ਕਰਨ ਤੋਂ ਕੀਤਾ ਇਨਕਾਰ, ਜਾਣੋ ਕੀ ਹੈ ਮਾਮਲਾ

ਵਧੀਕ ਪੁਲਸ ਸੁਪਰਡੈਂਟ ਰਾਜੇਸ਼ ਦੰਡੌਤੀਆ ਨੇ ਦੱਸਿਆ ਕਿ ਮੁਰਾਰ ਛਾਉਣੀ ਕੌਂਸਲ ਦੇ ਵਾਰਡ-3 ਦੇ ਕੌਂਸਲਰ ਸ਼ੈਲੇਂਦਰ ਕੁਸ਼ਵਾਹਾ ਰਾਤ ਨੂੰ ਇਕ ਦੋਸਤ ਦੇ ਜਨਮ ਦਿਨ ਸਮਾਰੋਹ ’ਚ ਸ਼ਾਮਲ ਹੋਣ ਲਈ ਮੁਰਾਰ ਗਏ ਸੀ। ਉਨ੍ਹਾਂ ਦੇ ਨਾਲ ਬਹੁਤ ਸਾਰੇ ਦੋਸਤ ਸਨ। ਇਸ ਦੌਰਾਨ ਉਨ੍ਹਾਂ ਵਿਚਾਲੇ ਝਗੜਾ ਹੋ ਗਿਆ ਅਤੇ ਗੱਲ ਇੰਨੀ ਵੱਧ ਗਈ ਕਿ ਦੋਸਤਾਂ ਨੇ ਕੌਂਸਲਰ ਕੁਸ਼ਵਾਹਾ ਦੀ ਡੰਡਿਆਂ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਅੱਧ-ਮਰੀ ਹਾਲਤ ’ਚ ਛੱਡ ਕੇ ਭੱਜ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਕੁਸ਼ਵਾਹਾ ਨੂੰ ਹਸਪਤਾਲ ਪਹੁੰਚਾਇਆ ਪਰ ਉਦੋਂ ਤਕ ਉਸ ਦੀ ਮੌਤ ਹੋ ਚੁੱਕੀ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News