ਭਾਜਪਾ ਦਾ ਰਥ ਰੋਕਣ ਨਾਲ ਭੜਕੇ ਸ਼ਾਹ ਨੇ ਮਮਤਾ ''ਤੇ ਬੋਲਿਆ ਹਮਲਾ

12/07/2018 1:58:00 PM

ਨਵੀਂ ਦਿੱਲੀ/ਕੋਲਕਾਤਾ— ਪੱਛਮੀ ਬੰਗਾਲ 'ਚ ਰਥ ਯਾਤਰਾ ਦੀ ਮਨਜ਼ੂਰੀ ਨਾ ਦੇਣ ਨੂੰ ਲੈ ਕੇ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ 'ਚ ਸਿਆਸੀ ਜੰਗ ਛਿੜ ਗਈ ਹੈ। ਸ਼ੁੱਕਰਵਾਰ ਨੂੰ ਭਾਜਪਾ ਨੇ ਰਾਜ ਦੀ ਮੁੱਖ ਮੰਤਰੀ ਮਮਤਾ ਬੈਨਰਜੀ 'ਤੇ ਸਿੱਧਾ ਹਮਲਾ ਬੋਲਿਆ ਹੈ। ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਮਮਤਾ 'ਤੇ ਲੋਕਤੰਤਰ ਦਾ ਗਲਾ ਘੁੱਟਣ ਦਾ ਦੋਸ਼ ਲਗਾਇਆ ਹੈ। ਸ਼ਾਹ ਨੇ ਕਿਹਾ ਕਿ ਪੰਚਾਇਤ ਚੋਣਾਂ ਤੋਂ ਬਾਅਦ ਮਮਤਾ ਦੀ ਨੀਂਦ ਉੱਡੀ ਹੈ, ਉਹ ਭਾਜਪਾ ਤੋਂ ਘਬਰਾ ਰਹੀ ਹੈ। ਜ਼ਿਕਰਯੋਗ ਹੈ ਕਿ ਭਾਜਪਾ ਨੇ ਮਮਤਾ ਦੇ ਫੈਸਲੇ ਦੇ ਖਿਲਾਫ ਕਲਕੱਤਾ ਹਾਈਕੋਰਟ 'ਚ ਵੀ ਅਪੀਲ ਕੀਤੀ ਹੈ।
ਸ਼ਾਹ ਨੇ ਇਕ ਪ੍ਰੈਸ ਕਾਨਫਰੰਸ 'ਚ ਦੋਸ਼ ਲਗਾਇਆ ਕਿ ਰਾਜ 'ਚ ਪੰਚਾਇਤ ਚੋਣਾਂ 'ਚ ਭਾਜਪਾ ਦੇ ਚੰਗੇ ਪ੍ਰਦਰਸ਼ਨ ਕਾਰਨ ਮਮਤਾ ਬੌਖਲਾ ਗਈ ਹੈ ਅਤੇ ਲੋਕਤੰਤਰ ਦਾ ਗਲਾ ਘੁੱਟਣ ਦਾ ਕਦਮ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ਸਰਕਾਰ ਨੇ ਭਾਜਪਾ ਦੀ ਰਥ ਯਾਤਰਾ ਦੇ ਆਯੋਜਨ ਨੂੰ ਇਸ ਆਧਾਰ 'ਤੇ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਇਸ ਨਾਲ ਫਿਰਕੂ ਤਣਾਅ ਫੈਲ ਸਕਦਾ ਹੈ।
ਸ਼ਾਹ ਨੇ ਕਿਹਾ ਕਿ ਰਥ ਯਾਤਰਾ ਲਈ ਰਾਜ ਸਰਕਾਰ ਤੋਂ 8 ਵਾਰ ਇਜਾਜ਼ਤ ਮੰਗੀ ਗਈ ਸੀ। ਸ਼ਾਹ ਨੇ ਦੋਸ਼ ਲਗਾਇਆ ਕਿ ਰਾਜ ਦੀਆਂ ਪੰਚਾਇਤ ਚੋਣਾਂ 'ਚ ਭਾਜਪਾ ਦੇ 20 ਵਰਕਰਾਂ ਦਾ ਕਤਲ ਕਰ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਾਰਿਆਂ ਦੇ ਕਤਲਾਂ 'ਚ ਟੀ.ਐੱਮ.ਸੀ. ਦੇ ਵਰਕਰ ਨਾਮਜ਼ਦ ਹਨ। ਕੀ ਰਾਜ ਸਰਕਾਰ ਦੱਸੇਗੀ ਕਿ ਇਸ 'ਚ ਕੀ ਤਰੱਕੀ ਹੋਈ ਹੈ। ਪੁਲਸ ਨੇ ਟੀ.ਐੱਮ.ਸੀ. ਦੇ ਵਰਕਰ ਸਿਆਸੀ ਕਤਲਾਂ ਨੂੰ ਉਕਸਾਹ ਦੇ ਰਹੇ ਹਨ।


Related News