ਭਾਜਪਾ ਨੇ ਜਾਰੀ ਕੀਤੀ 40 ਸਟਾਰ ਪ੍ਰਚਾਰਕਾਂ ਦੀ ਸੂਚੀ

03/26/2019 10:34:40 AM

ਲਖਨਊ/ਨਵੀਂ ਦਿੱਲੀ— ਲੋਕ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਆਪਣੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਦੇ ਮਾਰਗਦਰਸ਼ਕ ਮੰਡਲ 'ਚ ਸ਼ਾਮਲ ਲਾਲਕ੍ਰਿਸ਼ਨ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਵਰਗੇ ਨੇਤਾਵਾਂ ਨੂੰ ਇਸ ਸੂਚੀ 'ਚ ਜਗ੍ਹਾ ਨਹੀਂ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਲਾਲਕ੍ਰਿਸ਼ਨ ਅਡਵਾਨੀ ਨੂੰ ਇਸ ਵਾਰ ਟਿਕਟ ਨਹੀਂ ਦਿੱਤਾ ਗਿਆ ਹੈ।PunjabKesariਇਨ੍ਹਾਂ ਨੇਤਾਵਾਂ ਦੇ ਨਾਂ ਹਨ ਸ਼ਾਮਲ
ਉੱਥੇ ਹੀ ਖੁਦ ਚੋਣਾਂ ਨਾ ਲੜਨ ਦਾ ਐਲਾਨ ਕਰਨ ਵਾਲੇ ਕਲਰਾਜ ਮਿਸ਼ਰਾ, ਸੁਸ਼ਮਾ ਸਵਰਾਜ ਅਤੇ ਉਮਾ ਭਾਰਤੀ ਦੇ ਨਾਂ ਇਸ ਸੂਚੀ 'ਚ ਸ਼ਾਮਲ ਕੀਤੇ ਗਏ ਹਨ। ਉੱਤਰ ਪ੍ਰਦੇਸ਼ 'ਚ ਪਹਿਲੇ ਅਤੇ ਦੂਜੇ ਪੜਾਅ 'ਚ ਹੋਣ ਵਾਲੀਆਂ ਚੋਣਾਂ ਲਈ ਜਾਰੀ ਕੀਤੀ ਗਈ ਸੂਚੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ, ਰਾਜਨਾਥ ਸਿੰਘ, ਯੋਗੀ ਆਦਿੱਤਿਯਨਾਥ, ਕੇਸ਼ਵ ਪ੍ਰਸਾਦ ਮੋਰੀਆ, ਉਮਾ ਭਾਰਤੀ, ਹੇਮਾ ਮਾਲਿਨੀ, ਨਿਤਿਨ ਗਡਕਰੀ ਅਤੇ ਅਰੁਣ ਜੇਤਲੀ ਵਰਗੇ ਦਿੱਗਜ ਨੇਤਾਵਾਂ ਦੇ ਨਾਂ ਸ਼ਾਮਲ ਕੀਤੇ ਗਏ ਹਨ।

ਸਪਾ ਨੇ ਵੀ ਜਾਰੀ ਕੀਤੀ ਸੀ ਲਿਸਟ
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਦੇ ਸਟਾਰ ਪ੍ਰਚਾਰਕਾਂ ਦੀ ਇਕ ਸੂਚੀ ਜਾਰੀ ਕੀਤੀ ਗਈ ਸੀ, ਜਿਸ 'ਚ ਮੁਲਾਇਮ ਸਿੰਘ ਯਾਦਵ ਦਾ ਨਾਂ ਸ਼ਾਮਲ ਨਹੀਂ ਸੀ। ਇਸ ਨੂੰ ਲੈ ਕੇ ਪਾਰਟੀ ਦਾ ਮਜ਼ਾਕ ਉਡਾਇਆ ਗਿਆ। ਜਿਸ ਤੋਂ ਬਾਅਦ ਸਪਾ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਅਪਡੇਟ ਕਰ ਕੇ ਮੁਲਾਇਮ ਦਾ ਨਾਂ ਜੋੜ ਦਿੱਤਾ। ਇਸ ਵਾਰ ਮੁਲਾਇਮ ਸਿੰਘ ਯਾਦਵ ਮੈਨਪੁਰੀ ਸੀਟ ਤੋਂ ਲੋਕ ਸਭਾ ਚੋਣਾਂ ਲੜ ਰਹੇ ਹਨ।


DIsha

Content Editor

Related News