ਭਾਜਪਾ ਸੱਤਾ ''ਚ ਆਈ ਤਾਂ 6 ਮਹੀਨਿਆਂ ਅੰਦਰ ਲਾਗੂ ਕੀਤੀ ਜਾਵੇਗੀ UCC : ਅਮਿਤ ਸ਼ਾਹ

Friday, Apr 10, 2026 - 03:12 PM (IST)

ਭਾਜਪਾ ਸੱਤਾ ''ਚ ਆਈ ਤਾਂ 6 ਮਹੀਨਿਆਂ ਅੰਦਰ ਲਾਗੂ ਕੀਤੀ ਜਾਵੇਗੀ UCC : ਅਮਿਤ ਸ਼ਾਹ

ਕੋਲਕਾਤਾ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ 'ਸੰਕਲਪ ਪੱਤਰ' ਜਾਰੀ ਕਰਦਿਆਂ ਸੂਬੇ ਦੇ ਲੋਕਾਂ ਲਈ ਕਈ ਵੱਡੇ ਵਾਅਦੇ ਕੀਤੇ ਹਨ। ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਐਲਾਨ ਕੀਤਾ ਕਿ ਜੇਕਰ ਭਾਜਪਾ ਸੱਤਾ 'ਚ ਆਉਂਦੀ ਹੈ, ਤਾਂ ਸਰਕਾਰ ਬਣਨ ਦੇ 6 ਮਹੀਨਿਆਂ ਦੇ ਅੰਦਰ ਸੂਬੇ 'ਚ ਸਮਾਨ ਨਾਗਰਿਕ ਸੰਹਿਤਾ (UCC) ਲਾਗੂ ਕਰ ਦਿੱਤੀ ਜਾਵੇਗੀ। ਅਮਿਤ ਸ਼ਾਹ ਨੇ ਮੁੱਖ ਮੰਤਰੀ ਮਮਤਾ ਬਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ (TMC) 'ਤੇ ਤੁਸ਼ਟੀਕਰਨ ਦੀ ਰਾਜਨੀਤੀ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਤੁਸ਼ਟੀਕਰਨ ਕਾਰਨ ਹੀ UCC ਨੂੰ ਦਹਾਕਿਆਂ ਤੱਕ ਲਾਗੂ ਨਹੀਂ ਕੀਤਾ ਗਿਆ। ਸ਼ਾਹ ਨੇ ਸਪੱਸ਼ਟ ਕੀਤਾ ਕਿ UCC ਭਾਜਪਾ ਦੀ ਨਹੀਂ, ਸਗੋਂ ਸੰਵਿਧਾਨ ਸਭਾ ਦੀ ਸਿਫਾਰਸ਼ ਹੈ ਅਤੇ ਬੰਗਾਲ 'ਚ ਹਰ ਨਾਗਰਿਕ ਲਈ ਇਕੋ ਕਾਨੂੰਨ ਹੋਵੇਗਾ। ਉਨ੍ਹਾਂ ਸਵਾਲ ਕੀਤਾ ਕਿ ਕੀ ਕਿਸੇ ਨੂੰ ਚਾਰ ਪਤਨੀਆਂ ਰੱਖਣ ਦੀ ਇਜਾਜ਼ਤ ਦੇਣਾ ਤੁਸ਼ਟੀਕਰਨ ਨਹੀਂ ਹੈ?

ਮੁੱਖ ਮੰਤਰੀ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ 'ਤੇ ਵਿਰਾਮ ਲਗਾਉਂਦਿਆਂ ਸ਼ਾਹ ਨੇ ਭਰੋਸਾ ਦਿੱਤਾ ਕਿ ਬੰਗਾਲ ਦਾ ਮੁੱਖ ਮੰਤਰੀ ਕੋਈ ਬੰਗਾਲੀ ਅਤੇ ਉੱਥੋਂ ਦਾ ਵਸਨੀਕ ਹੀ ਹੋਵੇਗਾ। ਉਨ੍ਹਾਂ ਨੇ TMC 'ਤੇ ਤੰਜ ਕੱਸਦਿਆਂ ਕਿਹਾ ਕਿ ਭਾਜਪਾ ਕੋਈ ਪਰਿਵਾਰਵਾਦੀ ਪਾਰਟੀ ਨਹੀਂ ਹੈ, ਜਿੱਥੇ 'ਭੂਆ ਤੋਂ ਬਾਅਦ ਭਤੀਜਾ' ਸੱਤਾ ਸੰਭਾਲੇ। ਸ਼ਾਹ ਨੇ ਉਨ੍ਹਾਂ ਅਫਵਾਹਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਕਿ ਭਾਜਪਾ ਬੰਗਾਲ ਦੇ ਲੋਕਾਂ ਦੇ ਖਾਣ-ਪੀਣ 'ਚ ਦਖਲ ਦੇਵੇਗੀ। ਉਨ੍ਹਾਂ ਕਿਹਾ ਕਿ ਮੱਛੀ ਅਤੇ ਅੰਡੇ ਦੇ ਸੇਵਨ 'ਤੇ ਕੋਈ ਰੋਕ ਨਹੀਂ ਲਗਾਈ ਜਾਵੇਗੀ ਅਤੇ ਇਹ ਸਿਰਫ ਤ੍ਰਿਣਮੂਲ ਕਾਂਗਰਸ ਵੱਲੋਂ ਫੈਲਾਈ ਗਈ ਇੱਕ ਅਫਵਾਹ ਹੈ। TMC ਵੱਲੋਂ ਜਾਰੀ ਹੁਮਾਯੂੰ ਕਬੀਰ ਦੇ ਵੀਡੀਓਜ਼ 'ਤੇ ਪ੍ਰਤੀਕਿਰਿਆ ਦਿੰਦਿਆਂ ਸ਼ਾਹ ਨੇ ਕਿਹਾ ਕਿ ਭਾਜਪਾ ਅਤੇ ਅਜਿਹੇ ਆਗੂ ਦੋ ਵੱਖ-ਵੱਖ ਧਰੁਵ ਹਨ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨਾਲ ਸਮਝੌਤਾ ਕਰਨ ਦੀ ਬਜਾਏ ਭਾਜਪਾ ਵਿਰੋਧੀ ਧਿਰ ਵਿੱਚ ਬੈਠਣਾ ਪਸੰਦ ਕਰੇਗੀ। ਉਨ੍ਹਾਂ ਮਮਤਾ ਬਨਰਜੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਅਜਿਹੇ ਕਈ ਵੀਡੀਓ ਬਣਵਾਉਣ ਦੀ ਸਮਰੱਥਾ ਰੱਖਦੇ ਹਨ।

ਕੀ ਹੁੰਦਾ ਹੈ UCC

ਯੂਨੀਫਾਰਮ ਸਿਵਲ ਕੋਡ (UCC) ਦਾ ਮਤਲਬ ਹੈ ਪੂਰੇ ਦੇਸ਼ ਲਈ ਇਕੋ ਜਿਹਾ ਨਾਗਰਿਕ ਕਾਨੂੰਨ, ਜੋ ਸਾਰੇ ਧਰਮਾਂ (ਹਿੰਦੂ, ਮੁਸਲਿਮ, ਸਿੱਖ, ਈਸਾਈ ਆਦਿ) ਦੇ ਲੋਕਾਂ 'ਤੇ ਵਿਆਹ, ਤਲਾਕ, ਵਿਰਾਸਤ ਅਤੇ ਜਾਇਦਾਦ ਦੇ ਮਾਮਲਿਆਂ 'ਚ ਬਰਾਬਰ ਲਾਗੂ ਹੁੰਦਾ ਹੈ। ਇਹ ਭਾਰਤੀ ਸੰਵਿਧਾਨ ਦੇ ਅਨੁਛੇਦ 44 ਅਧੀਨ ਇਕ ਨਿਰਪੱਖ ਕਾਨੂੰਨ ਪ੍ਰਸਤਾਵ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News