ਭਾਰਤ ਨੇ 4 ਉਤਪਾਦਾਂ ’ਤੇ ਮੌਜੂਦਾ ਡੰਪਿੰਗ ਰੋਕੂ ਡਿਊਟੀ ਵਧਾਈ, ਇਕ ’ਤੇ ਨਵੀਂ ਡਿਊਟੀ ਲਾਗੂ
Wednesday, Aug 05, 2026 - 03:30 PM (IST)
ਬਿਜ਼ਨੈੱਸ ਡੈਸਕ - ਭਾਰਤ ਨੇ ਕੁਝ ਰਸਾਇਣਾਂ ਅਤੇ ਲੋਹਾ-ਇਸਪਾਤ ਉਤਪਾਦਾਂ ਸਮੇਤ 4 ਵਸਤਾਂ ’ਤੇ ਜੁਲਾਈ ਤੋਂ ਲਾਗੂ ਕੀਤੀ ਗਈ ਡੰਪਿੰਗ ਰੋਕੂ ਡਿਊਟੀ ਦੀ ਮਿਆਦ ਵਧਾ ਦਿੱਤੀ। ਵਿੱਤ ਮੰਤਰਾਲਾ ਦੇ ਵੱਖ-ਵੱਖ ਨੋਟੀਫਿਕੇਸ਼ਨਾਂ ਅਨੁਸਾਰ, ਸਰਕਾਰ ਨੇ ਇਕ ਹੋਰ ਉਤਪਾਦ ’ਤੇ ਨਵੀਂ ਡੰਪਿੰਗ ਰੋਕੂ ਡਿਊਟੀ ਵੀ ਲਾਈ ਹੈ। ਸਰਕਾਰ ਨੇ ਆਸਟ੍ਰੇਲੀਆ, ਚੀਨ, ਕੋਲੰਬੀਆ, ਇੰਡੋਨੇਸ਼ੀਆ, ਜਾਪਾਨ ਅਤੇ ਰੂਸ ਤੋਂ ਦਰਾਮਦੀ ‘ਲੋ ਐਸ਼ ਮੈਟਲਰਜੀਕਲ ਕੋਕ’ (ਊਰਜਾ ਸਰੋਤ ਵਜੋਂ ਵਰਤੋਂ ਹੋਣ ਵਾਲਾ ਕੋਕ) ’ਤੇ 5 ਸਾਲਾਂ ਲਈ ਡੰਪਿੰਗ ਰੋਕੂ ਡਿਊਟੀ ਲਾਈ ਹੈ। ਇਹ ਫੈਸਲੇ ਵਣਜ ਮੰਤਰਾਲਾ ਦੀ ਜਾਂਚ ਇਕਾਈ ਡਾਇਰੈਕਟੋਰੇਟ ਜਨਰਲ ਆਫ ਟਰੇਡ ਰੈਮੇਡੀਜ਼ (ਡੀ. ਜੀ. ਟੀ. ਆਰ.) ਦੀਆਂ ਸਿਫਾਰਸ਼ਾਂ ’ਤੇ ਵਿੱਤ ਮੰਤਰਾਲਾ ਨੇ ਲਏ ਹਨ।
ਇਹ ਵੀ ਪੜ੍ਹੋ : 15 ਸਾਲ ਦੀ ਲੜਕੀ ਦੇ ਮੁਆਫ਼ੀ ਮੰਗਣ ਵਾਲੇ ਵੀਡੀਓ 'ਤੇ ਭੜਕੀ ਕੰਗਨਾ ਰਣੌਤ, ਕਿਹਾ- ਸਾਡੀਆਂ ਧੀਆਂ...
ਇਹ ਵੀ ਪੜ੍ਹੋ : ਭੁੱਲ ਗਏ ਹੋ ਆਪਣਾ ITR ਫਾਈਲ ਕਰਨਾ? ਘਬਰਾਓ ਨਾ, ਜਲਦੀ ਕਰੋ ਇਹ ਕੰਮ
ਇਸ ਸਬੰਧ ’ਚ ਨੋਟੀਫਿਕੇਸ਼ਨ ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸਿਜ਼ ਐਂਡ ਕਸਟਮਜ਼ (ਸੀ. ਬੀ. ਆਈ. ਸੀ.) ਜਾਰੀ ਕਰਦਾ ਹੈ। ਅਨਟ੍ਰੀਟਿਡ ਫਿਊਮਡ ਸਿਲੀਕਾ, ਐਰੀਲਾਈਡਜ਼, ਲੋਹਾ, ਮਿਸ਼ਰਤ ਧਾਤੂ ਜਾਂ ਗੈਰ-ਮਿਸ਼ਰਤ ਧਾਤੂ ਇਸਪਾਤ ਤੋਂ ਬਣੇ ਸੀਮਲੈੱਸ ਟਿਊਬ, ਪਾਈਪ ਅਤੇ ਖੋਖਲੇ ਪ੍ਰੋਫਾਈਲ ਅਤੇ ਨਾਰਮਲ ਬਿਊਟੇਨੌਲ ’ਤੇ ਡੰਪਿੰਗ ਰੋਕੂ ਡਿਊਟੀ ਦੀ ਮਿਆਦ ਵਧਾਈ ਗਈ ਹੈ। ਪੇਂਟ, ਕਾਸਮੈਟਿਕਸ ਅਤੇ ਫਾਰਮਾ ਉਦਯੋਗ ’ਚ ਵਰਤੋਂ ਹੋਣ ਵਾਲੀ ਸਿਲੀਕਾ, ਰੰਗ ਅਤੇ ਪ੍ਰਿੰਟਿੰਗ ਇੰਕ ’ਚ ਵਰਤੇ ਜਾਂਦੇ ਐਰੀਲਾਈਡਜ਼ ਅਤੇ ਲੋਹਾ ਤੇ ਗੈਰ-ਮਿਸ਼ਰਤ ਧਾਤੂ ਇਸਪਾਤ ਦੇ ਕੁਝ ਉਤਪਾਦਾਂ ਦੀ ਚੀਨ ਦੀਆਂ ਕੁਝ ਕੰਪਨੀਆਂ ਵੱਲੋਂ ਲਗਾਤਾਰ ਡੰਪਿੰਗ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ : ਪਿਆਕੜਾਂ ਨੂੰ ਵੱਡਾ ਝਟਕਾ! ਭਾਰਤ 'ਚ ਮਸ਼ਹੂਰ Whisky ਤੇ Rum ਦੇ ਬ੍ਰਾਂਡਾਂ ਦੀ ਵਿਕਰੀ 'ਤੇ ਲੱਗੀ ਪਾਬੰਦੀ
ਇਹ ਵੀ ਪੜ੍ਹੋ : ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ, ਅਚਾਨਕ ਕਿਉਂ ਡਿੱਗੀ ਕੀਮਤ? ਨਿਵੇਸ਼ਕਾਂ ਲਈ ਮਾਹਿਰਾਂ ਨੇ ਦਿੱਤੀ ਅਹਿਮ ਸਲਾਹ
ਉੱਥੇ ਹੀ, ਕਾਸਮੈਟਿਕਸ ਅਤੇ ਫਲੇਵਰਿੰਗ ਉਦਯੋਗ ’ਚ ਵਰਤੋਂ ਹੋਣ ਵਾਲਾ ਨਾਰਮਲ ਬਿਊਟੇਨੌਲ ਮਲੇਸ਼ੀਆ, ਦੱਖਣੀ ਅਫਰੀਕਾ ਅਤੇ ਅਮਰੀਕਾ ਤੋਂ ਘੱਟ ਕੀਮਤ ’ਚ ਦਰਾਮਦ ਕੀਤਾ ਜਾ ਰਿਹਾ ਸੀ। ਇਕ ਨੋਟੀਫਿਕੇਸ਼ਨ ਅਨੁਸਾਰ, ‘ਅਨਟ੍ਰੀਟਿਡ ਫਿਊਮਡ ਸਿਲੀਕਾ’ ਦੀ ਦਰਾਮਦ ’ਤੇ ਡੰਪਿੰਗ ਰੋਕੂ ਡਿਊਟੀ 10 ਫਰਵਰੀ, 2027 ਤੱਕ ਵਧਾ ਦਿੱਤੀ ਗਈ ਹੈ।
ਐਰੀਲਾਈਡਜ਼ ’ਤੇ ਇਹ ਡਿਊਟੀ ਅਗਲੇ ਸਾਲ 13 ਜਨਵਰੀ ਤੱਕ ਅਤੇ ਲੋਹਾ ਤੇ ਇਸਪਾਤ ਉਤਪਾਦਾਂ ’ਤੇ 27 ਜਨਵਰੀ, 2027 ਤੱਕ ਵਧਾਈ ਗਈ ਹੈ। ਮੈਟਲਰਜੀਕਲ ਕੋਕ ’ਤੇ ਲਾਈ ਗਈ ਡੰਪਿੰਗ ਰੋਕੂ ਡਿਊਟੀ 42.95 ਡਾਲਰ ਪ੍ਰਤੀ ਟਨ ਤੋਂ 128.83 ਡਾਲਰ ਪ੍ਰਤੀ ਟਨ ਦੇ ਵਿਚਾਲੇ ਹੈ। ਨਾਰਮਲ ਬਿਊਟੇਨੌਲ ’ਤੇ ਡੰਪਿੰਗ ਰੋਕੂ ਡਿਊਟੀ ਦੀ ਮਿਆਦ 5 ਸਾਲਾਂ ਲਈ ਵਧਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ED ਦੀ 20 ਤੋਂ ਵਧ ਟਿਕਾਣਿਆਂ 'ਤੇ Raid, ਮਿਲੇ ਨੋਟਾਂ ਦੇ ਬੰਡਲ, Coal ਮਾਫੀਆਂ ਦੀ ਕਰਤੂਤ ਦੇਖ ਉੱਡ ਜਾਣਗੇ ਹੋਸ਼
ਇਹ ਵੀ ਪੜ੍ਹੋ : ਪੈਟਰੋਲ ਦੀ ਕੀਮਤ ਹੁੰਦੀ 125 ਰੁਪਏ ਪ੍ਰਤੀ ਲੀਟਰ... ਸਰਕਾਰ ਦਾ ਦਾਅਵਾ
ਇਹ ਵੀ ਪੜ੍ਹੋ : Swiggy-Zomato ਤੋਂ ਨਾਰਾਜ਼ ਹੋਏ Restaurants, 15 August ਤੋਂ ਬਾਅਦ ਬੰਦ ਹੋ ਜਾਵੇਗੀ Online delivery?
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
