ਦੋਸਤ ਦੇ ਨਾਲ ਚਰਚ ਤੋਂ ਪਰਤ ਰਹੀ ਦੀ ਵਿਦਿਆਰਥਣ, ਰਾਸਤੇ 'ਚ ਬਿਰਿਆਨੀ ਵੇਚਣ ਵਾਲੇ ਨੇ ਕੀਤੀ ਗੰਦੀ ਹਰਕਤ...
Wednesday, Dec 25, 2024 - 10:35 PM (IST)
ਨੈਸ਼ਨਲ ਡੈਸਕ : ਤਾਮਿਲਨਾਡੂ ਦੀ ਰਾਜਧਾਨੀ ਚੇਨਈ 'ਚ ਬੁੱਧਵਾਰ ਸਵੇਰੇ ਯੂਨੀਵਰਸਿਟੀ ਕੈਂਪਸ 'ਚ ਅੰਨਾ ਯੂਨੀਵਰਸਿਟੀ ਦੀ ਵਿਦਿਆਰਥਣ ਨਾਲ ਜਬਰ ਜਨਾਹ ਦੀ ਘਟਨਾ ਸਾਹਮਣੇ ਆਈ ਹੈ। ਪੁਲਸ ਨੇ ਇਸ ਮਾਮਲੇ 'ਚ ਸੜਕ ਕਿਨਾਰੇ ਬਿਰਿਆਨੀ ਵੇਚਣ ਵਾਲੇ 37 ਸਾਲਾ ਮੁਲਜ਼ਮ ਗਿਆਨਸ਼ੇਖਰਨ ਨੂੰ ਗ੍ਰਿਫਤਾਰ ਕੀਤਾ ਹੈ। ਰਾਜਧਾਨੀ ਦੇ ਵਿਚਾਲੇ ਵਾਪਰੀ ਇਸ ਘਟਨਾ ਨੇ ਪੂਰੇ ਸੂਬੇ ਵਿਚ ਹਲਚਲ ਮਚਾ ਦਿੱਤੀ ਹੈ। ਵਿਦਿਆਰਥੀਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਵਿਰੋਧੀ ਪਾਰਟੀਆਂ ਦੇ ਨਾਲ-ਨਾਲ ਸੱਤਾਧਾਰੀ ਡੀਐੱਮਕੇ ਦੇ ਸਹਿਯੋਗੀਆਂ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ।
ਭਾਜਪਾ ਤਾਮਿਲਨਾਡੂ ਦੇ ਪ੍ਰਧਾਨ ਕੇ. ਅੰਨਾਮਾਲਾਈ ਨੇ ਘਟਨਾ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ "ਡੀਐੱਮਕੇ ਸਰਕਾਰ ਦੇ ਅਧੀਨ ਤਾਮਿਲਨਾਡੂ ਵਿੱਚ ਅਪਰਾਧ ਵਧੇ ਹਨ ਅਤੇ ਰਾਜ ਹੁਣ ਅਪਰਾਧੀਆਂ ਲਈ ਪਨਾਹਗਾਹ ਬਣ ਗਿਆ ਹੈ। ਰਾਜ 'ਚ ਔਰਤਾਂ ਹੁਣ ਸੁਰੱਖਿਅਤ ਮਹਿਸੂਸ ਨਹੀਂ ਕਰਦੀਆਂ, ਕਿਉਂਕਿ ਸੱਤਾਧਾਰੀ ਪ੍ਰਸ਼ਾਸਨ ਵਿਰੋਧੀ ਧਿਰ ਨੂੰ ਚੁੱਪ ਕਰਾਉਣ ਲਈ ਪੁਲਸ ਦੀ ਵਰਤੋਂ ਕਰਦਾ ਹੈ।"
ਇਸ ਘਟਨਾ ਤੋਂ ਬਾਅਦ ਗ੍ਰੇਟਰ ਚੇਨਈ ਪੁਲਸ ਨੂੰ ਵੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ ਕਿਉਂਕਿ ਅਧਿਕਾਰੀਆਂ ਨੇ ਕ੍ਰਿਸਮਸ ਦੇ ਜਸ਼ਨਾਂ ਲਈ ਸਖ਼ਤ ਸੁਰੱਖਿਆ ਪ੍ਰਬੰਧ ਕਰਨ ਦਾ ਦਾਅਵਾ ਕੀਤਾ ਸੀ ਅਤੇ ਅੱਠ ਹਜ਼ਾਰ ਤੋਂ ਵੱਧ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਸਨ। ਪੁਲਸ ਨੇ ਪੀੜਤਾ ਅਤੇ ਉਸਦੇ ਦੋਸਤ ਤੋਂ ਪੁੱਛਗਿੱਛ ਕੀਤੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।