100ਵੇਂ ਜਨਮ ਦਿਨ ਤੋਂ ਪਹਿਲਾਂ ਮਹਿਲਾ ਡਾਕਟਰ ਨੇ ਦਾਨ ਕੀਤੇ ਜ਼ਿੰਦਗੀ ਭਰ ਦੀ ਕਮਾਈ ਦੇ 3.4 ਕਰੋੜ ਰੁਪਏ
Wednesday, Dec 03, 2025 - 07:31 AM (IST)
ਬ੍ਰਹਮਪੁਰ (ਭਾਸ਼ਾ) : ਓਡਿਸ਼ਾ ਦੀ ਪ੍ਰਸਿੱਧ ਡਾਕਟਰ ਕੇ. ਲਕਸ਼ਮੀ ਬਾਈ ਨੇ ਆਪਣੇ 100ਵੇਂ ਜਨਮ ਦਿਨ ਤੋਂ ਕੁਝ ਦਿਨ ਪਹਿਲਾਂ ਔਰਤਾਂ ਦੇ ਕੈਂਸਰ ਦੇ ਇਲਾਜ ਲਈ ਏਮਸ ਭੁਵਨੇਸ਼ਵਰ ਨੂੰ ਆਪਣੀ ਜੀਵਨ ਭਰ ਦੀ ਕਮਾਈ 3.4 ਕਰੋੜ ਰੁਪਏ ਦਾਨ ਕਰ ਦਿੱਤੀ ਹੈ। ਅਜਿਹਾ ਕਰਕੇ ਉਕਤ ਮਹਿਲਾ ਨੇ ਇਕ ਮਿਸਾਲ ਕਾਇਮ ਕਰ ਦਿੱਤੀ ਹੈ। ਦੱਸ ਦੇਈਏ ਕਿ 5 ਦਸੰਬਰ ਨੂੰ 100 ਸਾਲ ਦੀ ਹੋਣ ਜਾ ਰਹੀ ਡਾ. ਬਾਈ ਬ੍ਰਹਮਪੁਰ ’ਚ ਐੱਮ. ਕੇ. ਸੀ. ਜੀ. ਮੈਡੀਕਲ ਕਾਲਜ ਦੇ ਜਣੇਪਾ ਤੇ ਇਸਤਰੀ ਰੋਗ ਵਿਭਾਗ ’ਚ ਪ੍ਰੋਫੈਸਰ ਰਹੀ ਹੈ ਅਤੇ 1986 ’ਚ ਸੇਵਾਮੁਕਤ ਹੋਈ ਸੀ।
ਪੜ੍ਹੋ ਇਹ ਵੀ - 1.5-1.5 ਕੁਇੰਟਲ ਦੇ ਪਤੀ-ਪਤਨੀ, ਫਿਰ ਦੋਵਾਂ ਨੇ ਕੀਤਾ ਕੁਝ ਅਜਿਹਾ ਹੈਰਾਨ ਰਹਿ ਗਿਆ ਹਰ ਕੋਈ
ਇਸ ਮਾਮਲੇ ਦੇ ਸਬੰਧ ਵਿਚ ਇਸਤਰੀ ਰੋਗ ਮਾਹਿਰ ਡਾ. ਬਾਈ ਨੇ ਕਿਹਾ ਕਿ ਉਨ੍ਹਾਂ ਨੇ ਕਈ ਗਰੀਬ ਔਰਤਾਂ ਨੂੰ ਕੈਂਸਰ ਦਾ ਇਲਾਜ ਨਾ ਮਿਲਣ ਕਾਰਨ ਮਰਦੇ ਹੋਏ ਵੇਖਿਆ ਹੈ। ਉਨ੍ਹਾਂ ਕਿਹਾ,‘‘ਮੈਨੂੰ ਉਮੀਦ ਹੈ ਕਿ ਮੇਰੇ ਵੱਲੋਂ ਦਾਨ ਕੀਤੀ ਗਈ ਰਕਮ ਦੀ ਵਰਤੋਂ ਅਜਿਹੀਆਂ ਗਰੀਬ ਤੇ ਬੇਵੱਸ ਔਰਤਾਂ ਦੇ ਲਾਭ ਲਈ ਕੀਤੀ ਜਾਵੇਗੀ।’’ 5 ਦਸੰਬਰ, 1926 ਨੂੰ ਪੈਦਾ ਹੋਈ ਡਾ. ਬਾਈ ਨੇ 1945 ’ਚ ਕਟਕ ਦੇ ਐੱਸ. ਸੀ. ਬੀ. ਮੈਡੀਕਲ ਕਾਲਜ ਤੋਂ ਮੈਡੀਕਲ ਖੇਤਰ ’ਚ ਆਪਣਾ ਸਫਰ ਸ਼ੁਰੂ ਕੀਤਾ ਸੀ।
ਪੜ੍ਹੋ ਇਹ ਵੀ - ਕੱਢ ਲਓ ਕੰਬਲ-ਰਜਾਈਆਂ, ਬਾਲ ਲਓ ਅੱਗ! ਇਨ੍ਹਾਂ ਸੂਬਿਆਂ 'ਚ ਪਵੇਗੀ ਕੜਾਕੇ ਦੀ ਠੰਡ
