ਦੇਸ਼ ਕੋਲ ਮਜ਼ਬੂਤ ਫ਼ੌਜ ਨਾ ਹੋਵੇ ਤਾਂ ਲਾਭ ਉਠਾ ਸਕਦੇ ਹਨ ਦੁਸ਼ਮਣ : ਜਨਰਲ ਰਾਵਤ
Wednesday, Nov 11, 2020 - 11:33 AM (IST)
ਨਵੀਂ ਦਿੱਲੀ- ਪ੍ਰਮੁੱਖ ਰੱਖਿਆ ਸਕੱਤਰ (ਸੀ.ਡੀ.ਐੱਸ.) ਜਨਰਲ ਬਿਪਿਨ ਰਾਵਤ ਨੇ ਕਿਹਾ ਹੈ ਕਿ ਭਾਰਤੀ ਫੌਜ ਬੇਹੱਦ ਗੁੰਝਲਦਾਰ ਅਤੇ ਅੋਖੇ ਮਾਹੌਲ ’ਚ ਕੰਮ ਕਰ ਰਹੀ ਹੈ। ਉਸ ਨੂੰ ਖੇਤਰ ’ਚ ਸ਼ਾਂਤੀ ਲਈ ਸਮਰਥਾ ਵਧਾਉਣੀ ਹੋਵੇਗੀ ਕਿਉਂਕਿ ਜੇ ਫੌਜ ਦੀ ਤਾਕਤ ਮਜ਼ਬੂਤ ਨਹੀਂ ਹੋਵੇਗੀ ਤਾਂ ਭਾਰਤ ਦੇ ਦੁਸ਼ਮਣ ਇਸ ਦਾ ਲਾਭ ਉਠਾ ਸਕਦੇ ਹਨ। ਫੌਜੀ ਮੁੱਦਿਆਂ ’ਤੇ ਆਧਾਰਤ ਇਕ ਪੋਰਟਲ ‘ਭਾਰਤ ਸ਼ਕਤੀ ਡਾਟ ਇਨ’ ਦੇ ਪੰਜਵੇਂ ਸਾਲਾਨਾ ਸੰਮੇਲਨ ਦੇ ਮੁੱਢਲੇ ਸੈਸ਼ਨ ’ਚ ਬੋਲਦਿਆਂ ਰਾਵਤ ਨੇ ਕਿਹਾ ਕਿ ਭਾਰਤ ਲੋੜ ਪੈਣ ’ਤੇ ਆਂਢ ਗੁਆਂਢ ਦੇ ਮਿੱਤਰ ਦੇਸ਼ਾਂ ਨਾਲ ਆਪਣੀ ਫੌਜੀ ਸਮਰਥਾ ਨੂੰ ਸਾਂਝਾ ਕਰਨਾ ਚਾਹੁੰਦਾ ਹੈ।
ਇਹ ਵੀ ਪੜ੍ਹੋ : ਵਿਆਹ ਤੋਂ ਪਹਿਲਾਂ ਫੋਟੋਸ਼ੂਟ ਕਰਵਾ ਰਹੇ ਲਾੜਾ-ਲਾੜੀ ਦੀ ਝੀਲ 'ਚ ਡੁੱਬਣ ਨਾਲ ਮੌਤ
ਉਨ੍ਹਾਂ ਕਿਹਾ ਕਿ ਅੱਜ ਦੁਨੀਆ ਦੇ ਲਗਭਗ ਹਰ ਖੇਤਰ ’ਚ ਛੋਟੀ ਵੱਡੀ ਜੰਗ ਛਿੜੀ ਹੋਈ ਹੈ। ਜੇ ਸਾਨੂੰ ਖੁਦ ਦੀ ਰਾਖੀ ਕਰਨੀ ਹੈ, ਆਪਣੇ ਦੇਸ਼ ਅਤੇ ਦੇਸ਼ ਦੀ ਅਖੰਡਤਾ ਅਤੇ ਹੋਰਨਾਂ ਲੋਕਾਂ ਦੀ ਰਾਖੀ ਕਰਨੀ ਹੈ ਤਾਂ ਸਾਨੂੰ ਮਜ਼ਬੂਤ ਫੌਜ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇ ਕੱਲ ਨੂੰ ਹਾਲਾਤ ਵਿਗੜ ਜਾਂਦੇ ਹਨ ਤਾਂ ਕੀ ਅਸੀਂ ਉਦੋਂ ਇਹ ਗੱਲ ਕਹਾਂਗੇ ਕਿ ਸਾਨੂੰ ਆਪਣੀ ਫੌਜ ਨੂੰ ਜੰਗ ਲਈ ਤਿਆਰ ਰੱਖਣਾ ਚਾਹੀਦਾ ਹੈ? ਅਸੀਂ ਇਹ ਗੱਲ ਉਦੋਂ ਨਹੀਂ ਕਹਿ ਸਕਦੇ। ਫੌਜ ਨੂੰ ਖੇਤਰ’ਚ ਸ਼ਾਂਤੀ ਲਿਆਉਣ ਲਈ ਸਮਰਥਾ ਵਿਕਸਿਤ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ : 6 ਸਾਲ ਦੇ ਬੱਚੇ ਦੀ ਹੋ ਰਹੀ ਹੈ ਵਾਹੋ-ਵਾਹੀ, ਗਿਨੀਜ਼ ਵਰਲਡ ਰਿਕਾਰਡ 'ਚ ਨਾਂ ਹੋਇਆ ਦਰਜ
ਸੰਮੇਲਨ ’ਚ ਇਕ ਸੰਦੇਸ਼ ਪੜ੍ਹਿਆ ਗਿਆ ਜਿਸ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਧੁਨਿਕ ਉਪਕਰਨ ਅਤੇ ਨਵੀਂ ਟੈਕਨਾਲੋਜੀ ਹਾਸਲ ਤੇ ਸੁਰੱਖਿਆ ਫੋਰਸਾਂ ਦਰਮਿਆ ਤਾਲਮੇਲ ਵਧਾਉਣ ਲਈ ਸਰਕਾਰ ਵੱਲੋਂ ਕੀਤੀਆਂ ਸੁਧਾਰ ਕਵਾਇਦਾਂ ਦਾ ਜ਼ਿਕਰ ਕੀਤਾ। ਸੰਦੇਸ਼ ’ਚ ਮੋਦੀ ਨੇ ਕਿਹਾ ਕਿ ਅਸੀਂ ਆਧੁਨਿਕ ਅਤੇ ਸਵੈਨਿਰਭਰ ਭਾਰਤ ਬਣਾਉਣ ਲਈ ਦੇਸ਼ ਦੇ ਸਮੂਹਕ ਸੰਕਲਪ ਨਾਲ ਅੱਗੇ ਵੱਧ ਰਹੇ ਹਾਂ। ਸਾਡੀ ਸਮੁੰਦਰੀ ਫੌਜ ਹਿੰਦ ਪ੍ਰਸ਼ਾਂਤ ਕੇਂਦਰ ’ਚ ਤਾਇਨਾਤ ਹੈ। ਉੱਥੋਂ ਜਹਾਜ਼ਾਂ ਦੀ ਸਭ ਤੋਂ ਵੱਧ ਆਵਾਜਾਈ ਹੁੰਦੀ ਹੈ। ਫੌਜ ਨੂੰ ਸਮੁੰਦਰ ’ਚ ਹੀ ਨਹੀਂ ਸਗੋਂ ਸਮੁੰਦਰ ਅੰਦਰ ਕੰਮ ਕਰਨ ਦੇ ਨਲਾ ਹੀ ਤੇਜ਼ੀ ਨਾਲ ਬਣ ਰਹੇ ਗੁੰਝਲਦਾਰ ਹਾਲਾਤ ਦਰਮਿਆਨ ਟੈਕਨਾਲੋਜੀ ਨੂੰ ਵਿਕਸਤ ਕਰਨ ਦੀ ਲੋੜ ਹੈ।