ਬਿਲ ਗੇਟਸ ਨੇ ਕੀਤਾ ‘ਸਟੈਚੂ ਆਫ ਯੂਨਿਟੀ’ ਦਾ ਦੀਦਾਰ, ਕਿਹਾ-ਇੰਜੀਨੀਅਰਿੰਗ ਦੀ ਅਦਭੁੱਤ ਮਿਸਾਲ
Saturday, Mar 02, 2024 - 12:49 PM (IST)

ਏਕਤਾ ਨਗਰ (ਭਾਸ਼ਾ)- ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੇ ਸ਼ੁੱਕਰਵਾਰ ਨੂੰ ਗੁਜਰਾਤ ਦੇ ਨਰਮਦਾ ਜ਼ਿਲੇ ਦੇ ਏਕਤਾ ਨਗਰ ਵਿਚ ਸਰਦਾਰ ਵੱਲਭ ਭਾਈ ਪਟੇਲ ਦਾ 182 ਮੀਟਰ ਉੱਚੇ ਬੁੱਤ ‘ਸਟੈਚੂ ਆਫ ਯੂਨਿਟੀ’ ਦੇਖੀ ਅਤੇ ਇਸਨੂੰ ‘ਇੰਜੀਨੀਅਰਿੰਗ ਦੀ ਅਦਭੁੱਤ ਮਿਸਾਲ’ ਕਰਾਰ ਦਿੱਤਾ। ਗੇਟਸ ਨੇ ਦੁਨੀਆ ਦੇ ਸਭ ਤੋਂ ਉੱਚੇ ਬੁੱਤ ਨੂੰ ਦੇਖਣ ਤੋਂ ਬਾਅਦ ਡਾਇਰੀ ਵਿਚ ਲਿਖਿਆ ਕਿ ਇੰਜੀਨੀਅਰਿੰਗ ਦੀ ਅਦਭੁੱਤ ਮਿਸਾਲ! ਬੇਹੱਦ ਸੁੰਦਰ! ਸਰਦਾਰ ਪਟੇਲ ਨੂੰ ਸਲਾਮ। ਪ੍ਰਾਹੁਣਚਾਰੀ ਲਈ ਧੰਨਵਾਦ।
‘ਸਟੈਚੂ ਆਫ ਯੂਨਿਟੀ’ ਦੇ ਸੀ. ਈ. ਓ. ਉਦਿਤ ਅਗਰਵਾਲ ਅਤੇ ਪ੍ਰੋਟੋਕਾਲ ਮੰਤਰੀ ਜਗਦੀਸ਼ ਵਿਸ਼ਵਕਰਮਾ ਨੇ ਗੇਟਸ ਦਾ ਸਵਾਗਤ ਕੀਤਾ। ਅਧਿਕਾਰੀਆਂ ਨੇ ਗੇਟਸ ਨੂੰ ਮੂਰਤੀ ਦੇ ਨਿਰਮਾਣ ਦੀ ਪ੍ਰਕਿਰਿਆ ਅਤੇ ਇਸ 'ਚ ਇਸਤੇਮਾਲ ਹੋਈ ਸਮੱਗਰੀ ਬਾਰੇ ਦੱਸਿਆ। ਗੁਜਰਾਤ ਸਰਕਾਰ ਦੇ ਇਕ ਬਿਆਨ 'ਚ ਦੱਸਿਆ ਗਿਆ ਹੈ ਕਿ ਗੇਟਸ 135 ਮੀਟਰ ਦੀ ਉੱਚਾਈ 'ਤੇ ਸਥਿਤੀ ਗੈਲਰੀ ਵੀ ਗਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8