ਸਹਿਕਾਰੀ ਸਭਾਵਾਂ ’ਚੋਂ ਚੋਰਾਂ ਨੇ ਸਮਾਨ ਕੀਤਾ ਚੋਰੀ, ਮਾਮਲਾ ਦਰਜ
Monday, Feb 17, 2025 - 04:57 PM (IST)

ਫਿਰੋਜ਼ਪੁਰ (ਪਰਮਜੀਤ ਸੋਢੀ) : ਮਮਦੋਟ ਵਿਖੇ ਬਹੁਮੰਤਵੀ ਸਹਿਕਾਰੀ ਸਭਾਵਾਂ ਲਿਮਟਿਡ ’ਚੋਂ ਅਣਪਛਾਤੇ ਵਿਅਕਤੀਆਂ ਵੱਲੋਂ ਸਮਾਨ ਚੋਰੀ ਕਰਨ ਦੀ ਖ਼ਬਰ ਮਿਲੀ ਹੈ। ਇਸ ਸਬੰਧ 'ਚ ਥਾਣਾ ਮਮਦੋਟ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਸੁਨੀਲ ਕੁਮਾਰ ਪੁੱਤਰ ਵਿਜੈ ਕੁਮਾਰ ਵਾਸੀ ਪਿੰਡ ਖੁੰਦਰ ਉਤਾੜ ਨੇ ਦੱਸਿਆ ਕਿ ਮਿਤੀ 14-15 ਫਰਵਰੀ 2025 ਦਰਮਿਆਨੀ ਰਾਤ ਨੂੰ ਖੁੰਦਰ ਉਤਾੜ ਬਹੁਮੰਤਵੀ ਸਹਿਕਾਰੀ ਸਭਾਵਾਂ ਲਿਮਟਿਡ ਵਿਚੋਂ ਅਣਪਛਾਤੇ ਚੋਰਾਂ ਵੱਲੋਂ ਕੰਧ ਟੱਪ ਕੇ ਅੱਗੇ ਦੀਵਾਰ ਦੇ ਪਿੱਲਰ ਨੂੰ ਤੋੜ ਕੇ ਸਟੋਰ ਵਿਚ ਪਿਆ ਸਮਾਨ ਚੋਰੀ ਕਰਕੇ ਲੈ ਗਏ।
ਜਿਸ ਵਿਚ 12 ਟੀਨ ਘਿਓ ਵਜ਼ਨੀ 15 ਕਿੱਲੋ ਪ੍ਰਤੀ ਟੀਨ, 140 ਕੈਨੀਆਂ ਸਰੋਂ ਦਾ ਤੇਲ ਵਜ਼ਨੀ ਪ੍ਰਤੀ ਕੈਨੀ 5 ਲੀਟਰ (ਕੁੱਲ 32 ਪੇਟੀਆਂ) ਅਤੇ ਪਾਣੀ ਵਾਲੀ ਲੱਗੀ ਟੁੱਲੂ ਪੰਪ ਮੋਟਰ ਚੋਰੀ ਕਰਕੇ ਲੈ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਖਚੈਨ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।