ਤੇਜ਼ ਰਫ਼ਤਾਰ ਬਾਈਕ ਦਰੱਖਤ ਨਾਲ ਟਕਰਾਈ, ਤਿੰਨ ਦੋਸਤਾਂ ਦੀ ਮੌਤ
Saturday, Dec 21, 2024 - 04:12 PM (IST)
ਬਹਿਰਾਈਚ- ਸ਼ੁੱਕਰਵਾਰ ਰਾਤ ਤੇਜ਼ ਰਫ਼ਤਾਰ ਮੋਟਰਸਾਈਕਲ ਦੇ ਸੜਕ ਕਿਨਾਰੇ ਇਕ ਦਰੱਖਤ ਨਾਲ ਟਕਰਾਉਣ ਕਾਰਨ ਬਾਈਕ ਸਵਾਰ ਤਿੰਨ ਦੋਸਤਾਂ ਦੀ ਮੌਤ ਹੋ ਗਈ, ਜਦੋਂ ਕਿ ਚੌਥੇ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਸ ਸੂਤਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਦਰਦਨਾਕ ਹਾਦਸਾ ਉੱਤਰ ਪ੍ਰਦੇਸ਼ ਦੇ ਬਹਿਰਾਈਚ 'ਚ ਵਾਪਰਿਆ। ਪੁਲਸ ਸੂਤਰਾਂ ਨੇ ਦੱਸਿਆ ਕਿ ਵਿਸ਼ੇਵਸ਼ਰਗੰਜ ਥਾਣਾ ਖੇਤਰ ਦੇ ਵਢਨੀ ਭੁਲਈਆ ਪਿੰਡ ਵਾਸੀ ਸਰੋਜ ਵਰਮਾ (21), ਦੀਪਕ ਯਾਦਵ (20), ਆਪਣੇ ਸਾਥੀਆਂ ਵੈਦਿਕ ਕੁਮਾਰ ਉਰਫ਼ ਬੰਟੀ ਚੌਹਾਨ (19) ਅਤੇ ਮਹੇਸ਼ ਚੌਹਾਨ (22) ਨਾਲ ਸ਼ੁੱਕਰਵਾਰ ਸ਼ਾਮ ਇਕ ਪ੍ਰੋਗਰਾਮ ਲਈ ਨਿਕਲੇ ਸਨ।
ਪੁਲਸ ਅਨੁਸਾਰ ਦੇਰ ਸ਼ਾਮ ਬਾਈਕ ਬੇਕਾਬੂ ਹੋ ਕੇ ਸੜਕ ਕਿਨਾਰੇ ਇਕ ਦਰੱਖਤ ਨਾਲ ਟਕਰਾ ਗਈ, ਜਿਸ ਨਾਲ ਚਾਰੇ ਨੌਜਵਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਸਾਰਿਆਂ ਨੂੰ ਨਜ਼ਦੀਕੀ ਸਿਹਤ ਕੇਂਦਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ 2 ਨੂੰ ਮ੍ਰਿਤਕ ਐਲਾਨ ਦਿੱਤਾ। 2 ਜ਼ਖ਼ਮੀਆਂ ਨੂੰ ਬਹਿਰਾਈਚ ਮੈਡੀਕਲ ਕਾਲਜ ਰੈਫਰ ਕੀਤਾ ਗਿਆ, ਜਿੱਥੇ ਇਲਾਜ ਦੌਰਾਨ ਇਕ ਹੋਰ ਨੌਜਵਾਨ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਮਹੇਸ਼ ਚੌਹਾਨ ਦੀ ਹਾਲਤ ਵੱਧ ਵਿਗੜਨ 'ਤੇ ਉਸ ਨੂੰ ਇਲਾਜ ਲਈ ਲਖਨਊ ਰੈਫਰ ਕੀਤਾ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8