ਵੱਡਾ ਹਾਦਸਾ : ਪੁਲ ਢਹਿਣ ਨਾਲ ਤਿੰਨ ਲੋਕਾਂ ਦੀ ਮੌਤ, ਕਈ ਵਾਹਨ ਨਦੀ ''ਚ ਡਿੱਗੇ

Wednesday, Jul 09, 2025 - 11:44 AM (IST)

ਵੱਡਾ ਹਾਦਸਾ : ਪੁਲ ਢਹਿਣ ਨਾਲ ਤਿੰਨ ਲੋਕਾਂ ਦੀ ਮੌਤ, ਕਈ ਵਾਹਨ ਨਦੀ ''ਚ ਡਿੱਗੇ

ਵਡੋਦਰਾ- ਗੁਜਰਾਤ 'ਚ ਵਡੋਦਰਾ ਜ਼ਿਲ੍ਹੇ ਦੇ ਪਾਦਰਾ ਖੇਤਰ 'ਚ ਬੁੱਧਵਾਰ ਨੂੰ ਮਹਿਸਾਗਰ ਨਦੀ 'ਤੇ ਬਣਿਆ ਗੰਭੀਰਾ ਪੁਲ ਅਚਾਨਕ ਢਹਿ ਗਿਆ। ਇਸ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ। ਪੁਲਸ ਇੰਸਪੈਕਟਰ ਵਿਜੇ ਚਰਨ ਨੇ ਦੱਸਿਆ ਕਿ ਵਡੋਦਰਾ-ਆਨੰਦ ਨੂੰ ਜੋੜਣ ਵਾਲੇ ਗੰਭੀਰਾ ਪੁਲ ਦਾ ਇਕ ਹਿੱਸਾ ਬੁੱਧਵਾਰ ਸਵੇਰੇ ਅਚਾਨਕ ਢਹਿ ਗਿਆ, ਜਿਸ ਨਾਲ ਉੱਥੋਂ ਲੰਘ ਰਹੇ ਚਾਰ ਵਾਹਨ ਨਦੀ 'ਚ ਡਿੱਗ ਗਏ।

ਹੁਣ ਤੱਕ ਤਿੰਨ ਲੋਕਾਂ ਦੀਆਂ ਲਾਸ਼ਾਂ ਨਦੀ 'ਚੋਂ ਬਾਹਰ ਕੱਢੀਆਂ ਗਈਆਂ ਹਨ ਅਤੇ ਹੋਰ ਚਾਰ ਲੋਕਾਂ ਨੂੰ ਬਚਾ ਲਿਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜ਼ਰੂਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News