ਲੱਖਾਂ ਦੀ ਹਾਯਾਬੂਸਾ ਬਾਈਕ ਚਲਾਉਂਦੇ ਨੌਜਵਾਨ ਨੇ ਡਿਲੀਵਰੀ ਬੁਆਏ ਨੂੰ ਵੀ ਰਗੜਿਆ, ਦੋਵਾਂ ਦੀ ਹੋਈ ਮੌਤ
Tuesday, Jul 08, 2025 - 03:06 PM (IST)

ਨੈਸ਼ਨਲ ਡੈਸਕ- ਕਰਨਾਟਕ ਸੂਬੇ ਦੇ ਮੈਸੂਰ ਸ਼ਹਿਰ ਤੋਂ ਇਕ ਬੇਹੱਦ ਖ਼ੌਫ਼ਨਾਕ ਹਾਦਸੇ ਦੀ ਖ਼ਬਰ ਆ ਰਹੀ ਹੈ, ਜਿੱਥ ਇਕ ਤੇਜ਼ ਰਫ਼ਤਾਰ ਹਾਯਾਬੂਸਾ ਬਾਈਕ ਨੇ ਸੜਕ 'ਤੇ ਕਹਿਰ ਢਾਹ ਦਿੱਤਾ ਤੇ ਬੇਕਾਬੂ ਹੋ ਕੇ ਇਕ ਜ਼ੋਮੈਟੋ ਡਿਲੀਵਰੀ ਬੁਆਏ ਦੀ ਬਾਈਕ 'ਚ ਜਾ ਵੱਜੀ, ਜਿਸ ਕਾਰਨ ਦੋਵਾਂ ਬਾਈਕ ਸਵਾਰਾਂ ਦੀ ਹੀ ਮੌਤ ਹੋ ਗਈ। ਇਸ ਹਾਦਸੇ ਦੀ ਸੀ.ਸੀ.ਟੀ.ਵੀ. ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਸ ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਇਕ ਤੇਜ਼ ਰਫ਼ਤਾਰ ਹਾਯਾਬੂਸਾ ਬਾਈਕ ਪਿੱਛੋਂ ਬੇਹੱਦ ਤੇਜ਼ ਰਫ਼ਤਾਰ ਨਾਲ ਆਉਂਦੀ ਹੈ ਤੇ ਆ ਕੇ ਅੱਗੇ ਬਾਈਕ 'ਤੇ ਜਾ ਰਹੇ ਜ਼ੋਮੈਟੋ ਡਿਲੀਵਰੀ ਬੁਆਏ ਨੂੰ ਟੱਕਰ ਮਾਰਦੀ ਹੋਈ ਅੱਗੇ ਜਾ ਡਿੱਗਦੀ ਹੈ। ਟੱਕਰ ਇੰਨੀ ਭਿਆਨਕ ਸੀ ਕਿ ਡਿਲੀਵਰੀ ਬੁਆਏ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਟੱਕਰ ਮਗਰੋਂ ਹਾਯਾਬੂਸਾ 'ਚੋਂ ਪੈਟਰੋਲ ਲੀਕ ਹੋਣ ਕਾਰਨ ਉਸ ਨੂੰ ਅੱਗ ਲੱਗ ਗਈ ਤੇ ਉਸ ਦਾ ਚਾਲਕ ਨੌਜਵਾਨ ਵੀ ਬੁਰੀ ਤਰ੍ਹਾਂ ਝੁਲਸ ਗਿਆ, ਜਿਸ ਨੂੰ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਉਸ ਨੇ ਵੀ ਦਮ ਤੋੜ ਦਿੱਤਾ।
ਪੁਲਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਜ਼ੋਮੈਟੋ ਡਿਲੀਵਰੀ ਬੁਆਏ ਦੀ ਪਛਾਣ ਕਾਰਤਿਕ ਵਜੋਂ ਹੋਈ ਹੈ, ਜਦਕਿ ਹਾਯਾਬੂਸਾ ਚਾਲਕ ਦੀ ਪਛਾਣ ਸੱਯਦ ਸਾਰੂਨ ਵਜੋਂ ਹੋਈ ਹੈ। ਫਿਲਹਾਲ ਕਰਨਾਟਕ ਪੁਲਸ ਨੇ ਮਾਮਲੇ ਦਰਜ ਕਰ ਕੇ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਰਿਸ਼ਤੇਦਾਰ ਦੇ ਘਰ ਖਾਣਾ ਖਾਣ ਗਿਆ ਸੀ ਨਵਾਂ ਵਿਆਹਿਆ ਜੋੜਾ, ਪਲਾਂ 'ਚ ਉੱਜੜ ਗਈ ਦੁਨੀਆ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e