ਮੈਨੂਫੈਕਚਰਿੰਗ ਦੀ ਰਫ਼ਤਾਰ 14 ਮਹੀਨਿਆਂ ’ਚ ਸਭ ਤੋਂ ਤੇਜ਼, ਜੂਨ PMI 58.4 ’ਤੇ

Wednesday, Jul 02, 2025 - 12:59 PM (IST)

ਮੈਨੂਫੈਕਚਰਿੰਗ ਦੀ ਰਫ਼ਤਾਰ 14 ਮਹੀਨਿਆਂ ’ਚ ਸਭ ਤੋਂ ਤੇਜ਼, ਜੂਨ PMI 58.4 ’ਤੇ

ਨਵੀਂ ਦਿੱਲੀ (ਭਾਸ਼ਾ) - ਭਾਰਤ ਦੇ ਮੈਨੂਫੈਕਚਰਿੰਗ ਸੈਕਟਰ ਨੇ ਜੂਨ 2025 ’ਚ ਜ਼ਬਰਦਸਤ ਤੇਜ਼ੀ ਵਿਖਾਈ। ਐੱਚ. ਐੱਸ. ਬੀ. ਸੀ. ਇੰਡੀਆ ਮੈਨੂਫੈਕਚਰਿੰਗ ਪ੍ਰਚੇਜ਼ਿੰਗ ਮੈਨੇਜਰਜ਼ ਇੰਡੈਕਸ (ਪੀ. ਐੱਮ. ਆਈ.) ਮੁਤਾਬਕ, ਜੂਨ ’ਚ ਪੀ. ਐੱਮ. ਆਈ. ਵਧ ਕੇ 58.4 ਪਹੁੰਚ ਗਿਆ, ਜੋ ਮਈ ’ਚ 57.6 ਸੀ। ਇਹ ਬੀਤੇ 14 ਮਹੀਨਿਆਂ ਦਾ ਸਭ ਤੋਂ ਉੱਚਾ ਪੱਧਰ ਹੈ। ਇਕ ਮਹੀਨਾਵਾਰ ਸਰਵੇ ’ਚ ਇਹ ਜਾਣਕਾਰੀ ਦਿੱਤੀ ਗਈ।

ਇਹ ਵੀ ਪੜ੍ਹੋ :     7 ਦਿਨਾਂ ਦੀ ਗਿਰਾਵਟ ਤੋਂ ਬਾਅਦ ਸੋਨੇ ਦੀਆਂ ਕੀਮਤਾਂ ਨੇ ਮਾਰੀ ਵੱਡੀ ਛਾਲ

ਐਕਸਪੋਰਟ ਆਰਡਰ ਨੇ ਦਿੱਤੀ ਰਫਤਾਰ

ਮੈਨੂਫੈਕਚਰਿੰਗ ਸੈਕਟਰ ਨੂੰ ਮਿਲੀ ਰਫਤਾਰ ਦੀ ਸਭ ਤੋਂ ਵੱਡੀ ਵਜ੍ਹਾ ਐਕਸਪੋਰਟ ਆਰਡਰ ’ਚ ਤੇਜ਼ੀ ਰਹੀ। 2005 ਤੋਂ ਹੁਣ ਤੱਕ ਦੀ ਸਰਵੇ ਹਿਸਟਰੀ ’ਚ ਨਵੇਂ ਐਕਸਪੋਰਟ ਆਰਡਰਜ਼ ’ਚ ਤੀਜੀ ਸਭ ਤੋਂ ਤੇਜ਼ ਗ੍ਰੋਥ ਰਹੀ। ਅਮਰੀਕਾ ਵੱਲੋਂ ਵੱਡੇ ਪੈਮਾਨੇ ’ਤੇ ਆਰਡਰ ਆਏ।

ਇਹ ਵੀ ਪੜ੍ਹੋ :     Super Rich Jeff Bezos ਨੇ ਅਡਾਨੀ-ਅੰਬਾਨੀ ਛੱਡ ਆਪਣੇ ਵਿਆਹ 'ਤੇ ਸੱਦਿਆ ਇਹ ਭਾਰਤੀ, ਨਾਮ ਜਾਣ ਉੱਡਣਗੇ ਹੋਸ਼

ਇਹ ਤੇਜ਼ੀ ਸਿਰਫ ਇਕ-ਦੋ ਕੈਟਾਗਰੀ ’ਚ ਨਹੀਂ, ਸਗੋਂ ਕੰਜ਼ਿਊਮਰ ਗੁੱਡਜ਼, ਇੰਟਰਮੀਡੀਏਟ ਗੁੱਡਜ਼ ਅਤੇ ਕੈਪੀਟਲ ਗੁੱਡਜ਼ ਸਾਰੇ ਸੈਗਮੈਂਟਸ ’ਚ ਦੇਖਣ ਨੂੰ ਮਿਲੀ, ਉਥੇ ਹੀ, ਪ੍ਰੋਡਕਸ਼ਨ ਵਾਲਿਊਮ ਵੀ ਅਪ੍ਰੈਲ 2024 ਤੋਂ ਬਾਅਦ ਸਭ ਤੋਂ ਤੇਜ਼ ਰਫਤਾਰ ਨਾਲ ਵਧਿਆ। ਹਾਲਾਂਕਿ, ਇਹ ਗ੍ਰੋਥ ਸਾਰੇ ਸੈਕਟਰਾਂ ’ਚ ਇਕ ਜਿਹੀ ਨਹੀਂ ਰਹੀ। ਇੰਟਰਮੀਡੀਏਟ ਗੁੱਡਜ਼ ਬਣਾਉਣ ਵਾਲੀਆਂ ਕੰਪਨੀਆਂ ਨੇ ਸਭ ਤੋਂ ਜ਼ਿਆਦਾ ਤੇਜ਼ੀ ਵਿਖਾਈ, ਜਦੋਂਕਿ ਕੰਜ਼ਿਊਮਰ ਅਤੇ ਕੈਪੀਟਲ ਗੁੱਡਜ਼ ਸੈਕਟਰਜ਼ ਦੀ ਗ੍ਰੋਥ ਥੋੜ੍ਹੀ ਹੌਲੀ ਰਹੀ।

ਇਹ ਵੀ ਪੜ੍ਹੋ :     ਮਹਿੰਗੇ ਹੋਣਗੇ ਦੋ ਪਹੀਆ ਵਾਹਨ, 10 ਹਜ਼ਾਰ ਰੁਪਏ ਤੱਕ ਵਧ ਸਕਦੀ ਹੈ ਕੀਮਤ, ਜਾਣੋ ਵਜ੍ਹਾ

ਡਿਮਾਂਡ ਦੀ ਵਜ੍ਹਾ ਨਾਲ ਕੰਪਨੀਆਂ ਨੇ ਆਊਟਪੁਟ ਵਧਾਇਆ : ਪ੍ਰਾਂਜੁਲ ਭੰਡਾਰੀ

ਐੱਚ. ਐੱਸ. ਬੀ. ਸੀ. ਦੀ ਚੀਫ ਇੰਡੀਆ ਅਰਥਸ਼ਾਸਤਰੀ ਪ੍ਰਾਂਜੁਲ ਭੰਡਾਰੀ ਨੇ ਕਿਹਾ,“ਮਜ਼ਬੂਤ ਡਿਮਾਂਡ ਦੀ ਵਜ੍ਹਾ ਨਾਲ ਕੰਪਨੀਆਂ ਨੇ ਆਊਟਪੁਟ ਵਧਾਇਆ, ਨਵੇਂ ਆਰਡਰਜ਼ ਮਿਲੇ ਅਤੇ ਹਾਇਰਿੰਗ ਵੀ ਵਧੀ। ਖਾਸ ਕਰ ਕੇ ਇੰਟਰਨੈਸ਼ਨਲ ਡਿਮਾਂਡ ਬਹੁਤ ਚੰਗੀ ਰਹੀ, ਜਿਸ ਨਾਲ ਕੰਪਨੀਆਂ ਨੂੰ ਆਪਣੀ ਇਨਵੈਂਟਰੀ ਤੋਂ ਵੀ ਪ੍ਰੋਡਕਟ ਕੱਢਣੇ ਪਏ। ਇਸ ਵਜ੍ਹਾ ਨਾਲ ਫਿਨਿਸ਼ਡ ਗੁੱਡਜ਼ ਦਾ ਸਟਾਕ ਲਗਾਤਾਰ ਘੱਟ ਹੁੰਦਾ ਜਾ ਰਿਹਾ ਹੈ, ਉਥੇ ਹੀ, ਇਨਪੁਟ ਪ੍ਰਾਈਜ਼ ਥੋੜ੍ਹੇ ਘੱਟ ਹੋਏ ਪਰ ਕਈ ਕੰਪਨੀਆਂ ਨੇ ਆਪਣੇ ਪ੍ਰੋਡਕਟ ਦੀਆਂ ਕੀਮਤਾਂ ਵਧਾ ਕੇ ਇਹ ਲਾਗਤ ਕਸਟਮਰਜ਼ ਨੂੰ ਪਾਸ ਕਰ ਦਿੱਤੀ।”

ਇਹ ਵੀ ਪੜ੍ਹੋ :     ਵਿਦੇਸ਼ੀ ਭਾਰਤੀਆਂ ਨੇ ਦੇਸ਼ 'ਚ ਭੇਜਿਆ ਰਿਕਾਰਡ ਪੈਸਾ, 135.46 ਬਿਲੀਅਨ ਡਾਲਰ ਦੇ ਪੱਧਰ 'ਤੇ ਪਹੁੰਚਿਆ ਰੈਮੀਟੈਂਸ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News