ਤੇਜ਼ ਰਫ਼ਤਾਰ ਦਾ ਕਹਿਰ, ਘਰ ਅੱਗੇ ਬਣੀ ਦੁਕਾਨ ''ਚ ਜਾ ਵੜਿਆ ਟਰੱਕ

Sunday, Jun 29, 2025 - 05:55 PM (IST)

ਤੇਜ਼ ਰਫ਼ਤਾਰ ਦਾ ਕਹਿਰ, ਘਰ ਅੱਗੇ ਬਣੀ ਦੁਕਾਨ ''ਚ ਜਾ ਵੜਿਆ ਟਰੱਕ

ਸ਼ਿਮਲਾ- ਐਤਵਾਰ ਸਵੇਰੇ ਅੰਬ-ਊਨਾ ਮੁੱਖ ਸੜਕ 'ਤੇ ਪਿੰਡ ਦਿਆੜਾ ਵਿਚ ਇਕ ਵੱਡਾ ਸੜਕ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਕ ਇਕ ਤੇਜ਼ ਰਫ਼ਤਾਰ ਟਰੱਕ ਬੇਕਾਬੂ ਹੋ ਕੇ ਸੜਕ ਕਿਨਾਰੇ ਇਕ ਦੁਕਾਨ 'ਚ ਜਾ ਵੜਿਆ। ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਚਸ਼ਮਦੀਦਾਂ ਮੁਤਾਬਕ ਟਰੱਕ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਇਕ ਬਿਜਲੀ ਦੇ ਖੰਭੇ ਨਾਲ ਟਕਰਾਉਣ ਤੋਂ ਬਾਅਦ ਘਰ ਅੱਗੇ ਬਣੀ ਇਕ ਦੁਕਾਨ ਵਿਚ ਜਾ ਵੜਿਆ।

ਟਰੱਕ ਦੀ ਟੱਕਰ ਕਾਰਨ ਜਿੱਥੇ ਖੰਭਾ ਨੁਕਸਾਨਿਆ ਗਿਆ, ਉੱਥੇ ਹੀ ਦੁਕਾਨ ਨੂੰ ਵੀ ਨੁਕਸਾਨ ਪਹੁੰਚਿਆ ਪਰ ਕੋਈ ਵੀ ਵਿਅਕਤੀ ਇਸ ਦੀ ਲਪੇਟ ਵਿਚ ਨਹੀਂ ਆਇਆ। ਸਾਮਾਨ ਨਾਲ ਭਰਿਆ ਟਰੱਕ ਊਨਾ ਤੋਂ ਦੌਲਤਪੁਰ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿਚ ਦੋਵਾਂ ਧਿਰਾਂ ਦਾ ਸਮਝੌਤਾ ਹੋ ਗਿਆ ਹੈ ਅਤੇ ਕਿਸੇ ਵੀ ਧਿਰ ਨੇ ਪੁਲਸ ਕੋਲ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ। ਡੀ. ਐੱਸ. ਪੀ. ਅੰਬ ਡਾ. ਵਸੁਧਾ ਸੂਦ ਨੇ ਕਿਹਾ ਕਿ ਪੁਲਸ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਮਿਲੀ ਹੈ।


author

Tanu

Content Editor

Related News