ਟਾਂਡਾ ''ਚ ਹਾਦਸਾ, ਤੇਜ਼ ਰਫ਼ਤਾਰ ਇਨੋਵਾ ਕਾਰ ਦੁਕਾਨ ''ਚ ਜਾ ਵੜੀ
Thursday, Jul 10, 2025 - 04:10 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਟਾਂਡਾ ਵਿਖੇ ਸੜਕ ਹਾਦਸਾ ਵਾਪਰਾ ਗਿਆ। ਇਥੇ ਇਕ ਤੇਜ਼ ਰਫ਼ਤਾਰ ਇਨੋਵਾ ਕਾਰ ਸੜਕ ਕਿਨਾਰੇ ਇਕ ਦੁਕਾਨ ਵਿੱਚ ਜਾ ਵੱਜੀ। ਦੁਕਾਨਦਾਰ ਅਤੇ ਉਸ ਦਾ ਪਰਿਵਾਰ ਵਾਲ-ਵਾਲ ਬਚ ਗਏ। ਅੱਜ ਸਵੇਰੇ ਸਾਢੇ 8 ਵਜੇ ਦੇ ਕਰੀਬ ਵਾਪਰਿਆ। ਸਟੇਟ ਬੈਂਕ ਉੜਮੁੜ ਮੋੜ ਦੇ ਨੇੜੇ ਸੜਕ ਕਿਨਾਰੇ ਇਕ ਕਰੌਕਰੀ ਦੀ ਦੁਕਾਨ ਵਿੱਚ ਇਕ ਤੇਜ਼ ਰਫ਼ਤਾਰ ਇਨੋਵਾ ਕਾਰ ਜਾ ਵੱਜੀ। ਦੁਕਾਨ ਵਿੱਚ ਸੌਂ ਰਹੇ ਪਰਿਵਾਰ ਦੇ ਮੈਂਬਰ ਵਾਲ-ਵਾਲ ਬਚ ਗਏ ਜਦਕਿ ਦੁਕਾਨ ਵਿੱਚ ਪਏ ਸਾਮਾਨ ਨੂੰ ਕਾਫ਼ੀ ਨੁਕਸਾਨ ਪਹੁੰਚਿਆ।
ਇਹ ਵੀ ਪੜ੍ਹੋ: ਪ੍ਰੇਮ ਸੰਬੰਧਾਂ 'ਚ ਨੌਜਵਾਨ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਰਿਕਾਰਡਿੰਗ ਤੇ ਫੋਟੋਆਂ ਨੇ ...
ਦੁਕਾਨਦਾਰ ਕਮਲ ਪੁੱਤਰ ਮੋਹਨ, ਵਾਸੀ ਦਿੱਲੀ ਨੇ ਦੱਸਿਆ ਕਿ ਉਸ ਨੇ ਬਾਬਾ ਬੂਟਾ ਮੇਲੇ ਦੌਰਾਨ ਇਥੇ ਕਰੌਕਰੀ ਦੀ ਦੁਕਾਨ ਬਣਾਈ ਹੈ। ਉਹ ਕੁਝ ਦਿਨਾਂ ਵਿੱਚ ਅਗਲੇ ਮੇਲੇ ਵਿੱਚ ਜਾਣ ਦੀ ਤਿਆਰੀ ਕਰ ਰਿਹਾ ਹੈ। ਅੱਜ ਸਵੇਰੇ ਉਹ ਆਪਣੇ ਪਰਿਵਾਰ ਨਾਲ ਅੰਦਰ ਸੌਂ ਰਿਹਾ ਸੀ। ਅਚਾਨਕ ਉੱਚੀ ਆਵਾਜ਼ ਸੁਣ ਕੇ ਉੱਠਿਆ ਅਤੇ ਵੇਖਿਆ ਕਿ ਇਕ ਕਾਰ ਉਸ ਦੀ ਦੁਕਾਨ ਵਿੱਚ ਵੱਜੀ ਹੈ, ਜਿਸ ਕਾਰਨ ਉਸ ਦਾ ਸਾਰਾ ਸਾਮਾਨ ਟੁੱਟ ਕੇ ਸੜਕ 'ਤੇ ਖਿੱਲਰ ਗਿਆ ਸੀ। ਕਿਉਂਕਿ ਪੁਲਸ ਥਾਣਾ ਨੇੜੇ ਸੀ, ਇਸ ਲਈ ਪੁਲਸ ਮੌਕੇ 'ਤੇ ਪਹੁੰਚੀ ਅਤੇ ਕਾਰ ਅਤੇ ਡਰਾਈਵਰ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ। ਪੁਲਸ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ ਪੁਲਸ ਮੁਲਾਜ਼ਮ 'ਤੇ ਕੇਸ ਹੋਇਆ ਦਰਜ, ਹੈਰਾਨ ਕਰੇਗਾ ਪੂਰਾ ਮਾਮਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e