ਕੁੜੀ ਦਾ ਹੋਣਾ ਸੀ ਵਿਆਹ, ਪੁਲਸ ਨੇ ਨਕਸਲੀ ਦੱਸ ਕੇ ਭੇਜ ਦਿੱਤਾ ਜੇਲ

Sunday, May 26, 2019 - 10:57 AM (IST)

ਕੁੜੀ ਦਾ ਹੋਣਾ ਸੀ ਵਿਆਹ, ਪੁਲਸ ਨੇ ਨਕਸਲੀ ਦੱਸ ਕੇ ਭੇਜ ਦਿੱਤਾ ਜੇਲ

ਬੀਜਾਪੁਰ–ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲੇ ਦੇ ਤਰੇਮ ਪਿੰਡ ਦੇ ਲੋਕਾਂ ਨੇ ਦੰਤੇਵਾੜਾ ਦੀ ਪੁਲਸ ’ਤੇ ਸਨਸਨੀਖੇਜ਼ ਦੋਸ਼ ਲਾਉਂਦਿਆਂ ਕਿਹਾ ਕਿ 26 ਮਈ ਨੂੰ ਜਿਸ ਕੁੜੀ ਦਾ ਉਨ੍ਹਾਂ ਦੇ ਪਿੰਡ ਦੇ ਇੱਕ ਮੁੰਡੇ ਨਾਲ ਵਿਆਹ ਹੋਣਾ ਸੀ, ਨੂੰ ਪੁਲਸ ਨੇ ਨਕਸਲੀ ਦੱਸ ਕੇ ਜੇਲ ਭੇਜ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਦੇ ਲੋਕਾਂ ਨੇ ਕਿਹਾ ਕਿ ਸੰਨੀ ਨਾਮੀ ਕੁੜੀ ਦਾ 26 ਮਈ ਨੂੰ ਤਰੇਮ ਵਾਸੀ ਸੁੱਕਾ ਨਾਂ ਮੁੰਡੇ ਨਾਲ ਵਿਆਹ ਹੋਣਾ ਸੀ। ਪੁਲਸ ਨੇ ਕੁੜੀ ਨੂੰ ਝੂਠੇ ਕੇਸ ਵਿਚ ਫਸਾ ਦਿੱਤਾ ਅਤੇ ਨਕਸਲੀ ਦੱਸ ਕੇ ਜੇਲ ਭੇਜ ਦਿੱਤਾ। ਤਿੰਨ ਦਿਨ ਪਹਿਲਾਂ ਪੁਲਸ ਨੇ 7 ਨਕਸਲੀ ਫੜੇ ਸਨ। ਉਨ੍ਹਾਂ ਵਿਚੋਂ ਇਕ ਨਕਸਲੀ ਵਜੋਂ ਉਕਤ ਕੁੜੀ ਦੀ ਗ੍ਰਿਫਤਾਰੀ ਵੀ ਦਿਖਾ ਦਿੱਤੀ।

ਸ਼ੁੱਕਰਵਾਰ ਨੂੰ ਬੀਜਾਪੁਰ ਪਹੁੰਚੇ ਤਰੇਮ ਨਿਵਾਸੀ ਮਨੋਜ ਕੜਸੀ ਨੇ ਦੱਸਿਆ ਕਿ ਪੀੜੀਆ ਨਿਵਾਸੀ ਸੰਨੀ ਅਵਲਮ ਦੀ ਮੰਗਣੀ ਇੱਕ ਸਾਲ ਪਹਿਲਾਂ ਉਸ ਦੇ ਵੱਡੇ ਭਰਾ ਸੁੱਕਾ ਕੜਤੀ ਨਾਲ ਹੋਈ ਸੀ ਅਤੇ 26 ਮਈ ਨੂੰ ਪਿੰਡ ਚ ਉਸ ਦਾ ਵਿਆਹ ਹੋਣਾ ਸੀ ਪਰ ਇਸ ਤੋਂ ਪਹਿਲਾਂ ਪੁਲਸ ਨੇ ਲੜਕੀ ਨੂੰ ਜ਼ੇਲ ਭੇਜ ਦਿੱਤਾ। 


author

Iqbalkaur

Content Editor

Related News