ਬਿਹਾਰ : ਮੁੰਗੇਰ ''ਚ ਨੌਜਵਾਨ ਦੀ ਮੌਤ ਤੋਂ ਬਾਅਦ ਹਿੰਸਾ, ਚੋਣ ਕਮਿਸ਼ਨ ਨੇ DM ਅਤੇ SP ਨੂੰ ਹਟਾਇਆ

Thursday, Oct 29, 2020 - 03:48 PM (IST)

ਬਿਹਾਰ : ਮੁੰਗੇਰ ''ਚ ਨੌਜਵਾਨ ਦੀ ਮੌਤ ਤੋਂ ਬਾਅਦ ਹਿੰਸਾ, ਚੋਣ ਕਮਿਸ਼ਨ ਨੇ DM ਅਤੇ SP ਨੂੰ ਹਟਾਇਆ

ਮੁੰਗੇਰ- ਬਿਹਾਰ ਦੇ ਮੁੰਗੇਰ 'ਚ ਮੂਰਤੀ ਵਿਸਰਜਨ ਦੌਰਾਨ ਪੁਲਸ ਦੀ ਗੋਲੀਬਾਰੀ 'ਚ ਇਕ ਸ਼ਖਸ ਦੀ ਮੌਤ ਨੂੰ ਲੈ ਕੇ ਲੋਕਾਂ 'ਚ ਗੁੱਸਾ ਵਧਦਾ ਹੀ ਜਾ ਰਿਹਾ ਹੈ। ਅਜਿਹੇ 'ਚ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਘਟਨਾ ਨੂੰ ਲੈ ਕੇ ਗੁੱਸੇ 'ਚ ਭੀੜ ਨੇ ਪੁਲਸ ਸੁਪਰਡੈਂਟ ਦੇ ਦਫ਼ਤਰ 'ਚ ਭੰਨ-ਤੋੜ ਤੋਂ ਬਾਅਦ ਹੁਣ ਪੂਰਬ ਸਰਾਏ ਥਾਣੇ 'ਚ ਅੱਗ ਲਗਾ ਦਿੱਤੀ ਹੈ। ਮੂਰਤੀ ਵਿਸਰਜਨ ਦੌਰਾਨ ਹੋਈ ਲਾਠੀਚਾਰਜ ਅਤੇ ਗੋਲੀਬਾਰੀ ਨੂੰ ਲੈ ਕੇ ਲੋਕਾਂ 'ਚ ਗੁੱਸਾ ਇਸ ਕਦਰ ਵਧ ਗਿਆ ਹੈ ਕਿ ਲੋਕ ਅੱਜ ਫਿਰ ਭਾਰੀ ਗਿਣਤੀ 'ਚ ਸੜਕਾਂ 'ਤੇ ਉਤਰ ਆਏ। ਲੋਕ ਪ੍ਰਦਰਸ਼ਨ ਕਰਦੇ ਹੋਏ ਪੁਲਸ ਸੁਪਰਡੈਂਟ ਦਫ਼ਤਰ ਜਾ ਪਹੁੰਚੇ। ਇੱਥੇ ਭੀੜ ਨੇ ਕਾਫ਼ੀ ਦੇਰ ਤੱਕ ਕਾਨੂੰਨ-ਵਿਵਸਥਾ ਵਿਰੁੱਧ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕੀਤੀ। ਅਜਿਹੇ 'ਚ ਹੁਣ ਮੁੰਗੇਰ 'ਚ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਹਨ। ਅਜਿਹੇ 'ਚ ਹੁਣ ਮੁੰਗੇਰ 'ਚ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਹਨ। ਘਟਨਾ ਨੂੰ ਲੈ ਕੇ ਭੀੜ ਦਾ ਗੁੱਸਾ ਵਧਦਾ ਦੇਖ ਚੋਣ ਕਮਿਸ਼ਨ ਨੇ ਮੁੰਗੇਰ ਦੇ ਡੀ.ਐੱਮ. ਅਤੇ ਐੱਸ.ਪੀ. ਨੂੰ ਤੁਰੰਤ ਪ੍ਰਭਾਵ ਤੋਂ ਹਟਾ ਦਿੱਤਾ ਹੈ।

PunjabKesari

ਇਹ ਵੀ ਪੜ੍ਹੋ : ਇਕ ਮਹੀਨੇ ਦੀ ਦੋਸਤੀ ਪਿੱਛੋਂ ਕਰਾਏ ਪ੍ਰੇਮ ਵਿਆਹ ਦਾ ਇੰਝ ਹੋਇਆ ਖ਼ੌਫਨਾਕ ਅੰਤ

ਦਰਅਸਲ ਚੋਣ ਕਮਿਸ਼ਨ ਨੇ ਬੀਤੇ 2 ਦਿਨਾਂ ਤੋਂ ਲਗਾਤਾਰ ਹੋ ਰਹੇ ਵਿਰੋਧ ਨੂੰ ਦੇਖਦੋ ਹੋਏ ਇਹ ਫੈਸਲਾ ਲਿਆ ਹੈ। ਲੋਕਾਂ 'ਚ ਪੁਲਸ-ਪ੍ਰਸ਼ਾਸਨ ਨੂੰ ਲੈ ਕੇ ਕਾਫ਼ੀ ਨਾਰਾਜ਼ਗੀ ਹੈ। ਕਮਿਸ਼ਨ ਨੇ ਡੀ.ਐੱਮ. ਅਤੇ ਐੱਸ.ਪੀ. ਨੂੰ ਹਟਾਉਣ ਦੇ ਨਾਲ ਹੀ ਪੂਰੇ ਮਾਮਲੇ ਦੀ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਜਾਂਚ ਦੀ ਰਿਪੋਰਟ 7 ਦਿਨਾਂ ਅੰਦਰ ਕਮਿਸ਼ਨ ਨੂੰ ਸੌਂਪਣੀ ਹੋਵੇਗੀ। 

ਇਹ ਵੀ ਪੜ੍ਹੋ : 'ਬਾਬਾ ਕਾ ਢਾਬਾ' ਦੀਆਂ ਟੁੱਟੀਆਂ ਆਸਾਂ, ਮਸ਼ਹੂਰ ਹੋਣ ਲਈ ਬਣਿਆ ਸੈਲਫੀ ਪੁਆਇੰਟ


author

DIsha

Content Editor

Related News