ਬਿਹਾਰ ’ਚ ਸ਼ੂਗਰ ਫਰੀ ਅੰਬ ਬਟੋਰ ਰਿਹਾ ਖੂਬ ਸੁਰਖੀਆਂ, 16 ਵਾਰ ਬਦਲਦਾ ਹੈ ਰੰਗ

Tuesday, Jun 28, 2022 - 09:52 AM (IST)

ਮੁਜ਼ੱਫਰਪੁਰ (ਅਨਸ)- ਬਿਹਾਰ ਵਿਚ ਅਜਿਹੇ ਤਾਂ ਫਲਾਂ ਦੇ ਰਾਜਾ ਅੰਬ ਦੀਆਂ ਕਈ ਕਿਸਮਾਂ ਖਾਣ ਅਤੇ ਦੇਖਣ ਨੂੰ ਮਿਲ ਜਾਣਗੀਆਂ ਪਰ ਹਾਲ ਦੇ ਦਿਨਾਂ ਵਿਚ ਸ਼ੂਗਰ ਫਰੀ ਅੰਬ ਦੀ ਚਰਚਾ ਖੂਬ ਹੋ ਰਹੀ ਹੈ। ਦਾਅਵਾ ਕੀਤਾ ਗਿਆ ਹੈ ਕਿ ਇਹ ਅੰਬ ਪੱਕਣ ਤੱਕ 16 ਵਾਰ ਰੰਗ ਬਦਲਦਾ ਹੈ। ਬਿਹਾਰ ਵਿਚ ਮੁਜ਼ੱਫਰਪੁਰ ਦੇ ਮੁਸ਼ਹਰੀ ਦੇ ਰਹਿਣ ਵਾਲੇ ਕਿਸਾਨ ਭੂਸ਼ਣ ਸਿੰਘ ਦੇ ਬਾਗ ਵਿਚ ਇਸ ਅੰਬ ਦੇ ਦਰੱਖ਼ਤ ਅਤੇ ਅੰਬ ਨੂੰ ਦੇਖਣ ਲਈ ਲੋਕ ਖੂਬ ਇਕੱਠੇ ਹੋ ਰਹੇ ਹਨ। ਉਹ ਲੋਕਾਂ ਨੂੰ ਇਸ ਦੀਆਂ ਖੂਬੀਆਂ ਦੀ ਜਾਣਕਾਰੀ ਦੇ ਰਹੇ ਹਨ। ਇਸ ਅੰਬ ਦਾ ਆਕਾਰ ਅਤੇ ਰੰਗ ਵੀ ਹੋਰਨਾਂ ਅੰਬਾਂ ਤੋਂ ਵੱਖਰਾ ਹੈ, ਜਿਸ ਕਾਰਨ ਆਉਣ-ਜਾਣ ਵਾਲੇ ਇਸ ਨੂੰ ਇਕ ਵਾਰ ਜ਼ਰੂਰ ਦੇਖਣਾ ਦੀ ਇੱਛਾ ਰੱਖਦੇ ਹਨ। 

ਇਹ ਵੀ ਪੜ੍ਹੋ- ਇਹ ਹੈ ਦੁਨੀਆ ਦੀ ਸਭ ਤੋਂ ਅਨੋਖੀ ਝੀਲ, ਜਿੱਥੇ ਤੈਰਦੇ ਹਨ ਨੋਟ ਅਤੇ ਦਿੱਸਦਾ ਹੈ ਖ਼ਜ਼ਾਨਾ!

ਕਿਸਾਨ ਭੂਸ਼ਣ ਸਿੰਘ ਦੱਸਦੇ ਹਨ ਕਿ ਉਹ ਇਸ ਅੰਬ ਦੀ ਕਿਸਮ ਨੂੰ ਪੱਛਮੀ ਬੰਗਾਲ ਤੋਂ ਲੈ ਕੇ ਆਏ ਹਨ। ਇਹ ਇਕ ਬਹੁਤ ਛੋਟੇ ਆਕਾਰ ਦਾ ਬੂਟਾ ਹੁੰਦਾ ਹੈ। ਸਿੰਘ ਨੇ ਕਿਹਾ ਕਿ ਆਮ ਤੌਰ ’ਤੇ ਇਸ ਨਸਲ ਦੇ ਬੂਟੇ 2 ਤੋਂ 3 ਸਾਲ ਵਿਚ ਫਲ ਦਿੰਦੇ ਹਨ, ਹਾਲਾਂਕਿ ਕਿਸੇ ਕਾਰਨ ਇਸ ਬੂਟੇ ਨੇ ਚਾਰ ਸਾਲ ਵਿਚ ਫਲ ਦਿੱਤਾ।

ਇਹ ਵੀ ਪੜ੍ਹੋ- ਪੜ੍ਹੋ ਅਮਰਨਾਥ ਦੀ ਪਵਿੱਤਰ ਗੁਫ਼ਾ ਨਾਲ ਸਬੰਧ ਕਹਾਣੀ, ਮੁਸਲਿਮ ਕਰਦੇ ਨੇ ਹਿੰਦੂ ਤੀਰਥ ਯਾਤਰੀਆਂ ਦੀ ਮਦਦ

ਕਿਸਾਨ ਭੂਸ਼ਣ ਨੇ ਇਸ ਨੂੰ ਅਮਰੀਕਨ ਬਿਊਟੀ ਪ੍ਰਜਾਤੀ ਦਾ ਅੰਬ ਦੱਸਦੇ ਹੋਏ ਕਿਹਾ ਕਿ ਇਸਦੀ ਸਭ ਤੋਂ ਵੱਡੀ ਖਾਸੀਅਤ ਅੰਬ ਦਾ ਮੰਜਰ ਅਤੇ ਦਾਣਾ ਆਮ ਅੰਬ ਵਾਂਗ ਨਿਕਲਦਾ ਹੈ ਪਰ ਸ਼ੁਰੂ ਤੋਂ ਲੈ ਕੇ ਪੱਕਣ ਤੱਕ ਇਹ ਅੰਬ 16 ਵਾਰ ਆਪਣਾ ਰੰਗ ਬਦਲਦਾ ਹੈ। ਪੱਕਣ ਦੇ ਸਮੇਂ ਇਸ ਦਾ ਭਾਰ ਅੱਧਾ ਕਿਲੋ ਤੋਂ ਜ਼ਿਆਦਾ ਹੋ ਜਾਂਦਾ ਹੈ। ਆਮ ਤੌਰ ’ਤੇ ਇਕ ਅੰਬ ਦਾ ਭਾਰ 400 ਗ੍ਰਾਮ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਹੋਰ ਅੰਬਾਂ ਨਾਲੋਂ ਘੱਟ ਮਿੱਠਾ ਹੈ। ਉਨ੍ਹਾਂ ਨੇ ਇਸ ਦੇ ਸ਼ੂਗਰ ਫਰੀ ਹੋਣ ਦਾ ਵੀ ਦਾਅਵਾ ਕੀਤਾ ਹੈ।

ਇਹ ਵੀ ਪੜ੍ਹੋ- ਰਾਸ਼ਟਰਪਤੀ ਉਮੀਦਵਾਰ ਦ੍ਰੌਪਦੀ ਮੁਰਮੂ ਦੇ ਪਿੰਡ ਅੱਜ ਤੱਕ ਨਹੀਂ ਪਹੁੰਚੀ ਬਿਜਲੀ, ਹੁਣ ਐਕਸ਼ਨ ’ਚ ਆਈ ਸਰਕਾਰ

ਓਧਰ ਡਾ. ਰਾਜਿੰਦਰ ਪ੍ਰਸਾਦ ਕੇਂਦਰੀ ਖੇਤੀਬਾੜੀ ਯੂਨੀਵਰਸਿਟੀ ਦੇ ਸਹਿ-ਡਾਇਰੈਕਟਰ ਖੋਜ ਅਤੇ ਪ੍ਰਿੰਸੀਪਲ ਜਾਂਚ, ਆਲ ਇੰਡੀਆ ਕੋਆਰਡੀਨੇਟਿਡ ਰਿਸਰਚ ਪ੍ਰਾਜੈਕਟ (ਫ਼ਲ) ਡਾ. ਐੱਸ. ਕੇ. ਸਿੰਘ ਕਹਿੰਦੇ ਹਨ ਕਿ ਫ਼ਿਲਹਾਲ ਉਨ੍ਹਾਂ ਨੇ ਇਸ ਅੰਬ ਦੀ ਪ੍ਰਜਾਤੀ ਨੂੰ ਵੇਖਿਆ ਨਹੀਂ ਹੈ। ਹਾਲਾਂਕਿ 16 ਵਾਰ ਰੰਗ ਬਦਲ ਦਾ ਕੋਈ ਵਿਗਿਆਨਕ ਆਧਾਰ ਨਜ਼ਰ ਨਹੀਂ ਆਉਂਦਾ ਹੈ। ਆਮ ਤੌਰ ’ਤੇ ਸਾਧਾਰਨ ਅੰਬ ਵੀ ਪੱਕਣ ਤੱਕ 4-5 ਵਾਰ ਰੰਗ ਬਦਲਦੇ ਹਨ। ਸ਼ੂਗਰ ਫਰੀ ਦੇ ਸਬੰਧ ’ਚ ਪੁੱਛੇ ਜਾਣ ’ਤੇ ਉਨ੍ਹਾਂ ਨੇ ਕਿਹਾ ਕਿ ਘੱਟ ਮਿੱਠਾ ਹੈ, ਤਾਂ ਸੰਭਾਵਿਕ ਹੈ ਕਿ ਸ਼ੂਗਰ ਦੇ ਰੋਗੀਆਂ ਲਈ ਬਿਹਤਰ ਹੋਵੇ ਫਿਰ ਵੀ ਜਾਂਚ ਮਗਰੋਂ ਹੀ ਕੁਝ ਸਪੱਸ਼ਟ ਕਿਹਾ ਜਾ ਸਕਦਾ ਹੈ।


Tanu

Content Editor

Related News