ਚੀਨ ਵਿਵਾਦ: ਬਿਹਾਰ ਰੈਜੀਮੇਂਟ ਨੇ ਦਿਖਾਇਆ ਭਿਆਨਕ ਰੂਪ, ਤੋਡ਼ ਦਿੱਤੀ 18 ਚੀਨੀ ਫ਼ੌਜੀਆਂ ਦੀ ਗਰਦਨ
Sunday, Jun 21, 2020 - 03:26 AM (IST)
ਨਵੀਂ ਦਿੱਲੀ : ਪੂਰਬੀ ਲੱਦਾਖ ਦੇ ਗਲਵਾਨ ਘਾਟੀ 'ਚ ਚੀਨ ਨੇ ਵੱਡੀ ਸਾਜਿਸ਼ ਰਚੀ। ਉਸ ਨੇ ਭਾਰਤ ਦੇ ਸ਼ਾਂਤ ਹੋਣ ਦਾ ਫਾਇਦਾ ਚੁੱਕਣਾ ਚਾਹਿਆ ਪਰ ਉਸ ਨੂੰ ਪਤਾ ਨਹੀਂ ਸੀ ਕਿ ਭਾਰਤ ਭਾਵੇ ਹੀ ਸ਼ਾਂਤੀ ਪਸੰਦ ਦੇਸ਼ ਹੈ ਪਰ ਦੁਸ਼ਮਣ ਨੂੰ ਕਿਵੇਂ ਜਵਾਬ ਦੇਣਾ ਜਾਣਦਾ ਹੈ। ਭਾਰਤ ਦੀ ਫ਼ੌਜ ਇੱਕ ਹੱਦ ਤੱਕ ਹੀ ਵਿਰੋਧ ਬਰਦਾਸ਼ਤ ਕਰਦੀ ਹੈ, ਪਰ ਜਦੋਂ ਆਪਣੇ 'ਤੇ ਆ ਜਾਂਦੀ ਹੈ ਤਾਂ ਦੁਸ਼ਮਣ ਨੂੰ ਗੋਢੇ ਟੇਕਣ 'ਤੇ ਮਜਬੂਰ ਕਰ ਦਿੰਦੀ ਹੈ। ਅਜਿਹੀ ਹੀ ਤਸਵੀਰ ਗਲਵਾਨ ਤੋਂ ਵੀ ਸਾਹਮਣੇ ਆਈ।
ਦਿ ਏਸ਼ੀਅਨ ਏਜ ਅਖਬਾਰ ਮੁਤਾਬਕ 15 ਜੂਨ ਨੂੰ ਚੀਨੀ ਫ਼ੌਜੀਆਂ ਨੇ ਜਦੋਂ ਧੋਖੇ ਨਾਲ ਭਾਰਤ ਦੇ ਕਮਾਂਡਿੰਗ ਅਫਸਰ ਕਰਨਲ ਬੀ. ਸੰਤੋਸ਼ ਬਾਬੂ ਨੂੰ ਮਾਰਿਆ ਤਾਂ ਬਿਹਾਰ ਰੈਜੀਮੇਂਟ ਦੇ ਜਵਾਨਾਂ ਦਾ ਭਿਆਨਕ ਰੂਪ ਸਾਹਮਣੇ ਆਇਆ। ਕਰਨਲ ਬੀ. ਸੰਤੋਸ਼ ਬਾਬੂ ਦੇ ਸ਼ਹੀਦ ਹੋਣ ਤੋਂ ਬਾਅਦ ਤਾਂ ਜਵਾਨ ਇੰਨੇ ਗੁੱਸੇ 'ਚ ਆ ਗਏ ਕਿ ਚੀਨ ਦੇ ਫ਼ੌਜੀਆਂ 'ਤੇ ਕਹਿਰ ਬਣ ਟੁੱਟ ਪਏ।
ਸੀ.ਓ. ਦੀ ਸ਼ਹਾਦਤ ਤੋਂ ਗੁੱਸੇ ਜਵਾਨਾਂ ਨੇ ਚੀਨੀ ਫ਼ੌਜੀਆਂ ਦੀ ਗਰਦਨ ਤੋਡ਼ ਦਿੱਤੀ
ਦਿ ਏਸ਼ੀਅਨ ਏਜ ਅਖਬਾਰ ਨੇ ਵੱਖ-ਵੱਖ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਹੈ ਕਿ ਸੀ.ਓ. ਦੀ ਸ਼ਹਾਦਤ ਤੋਂ ਭੜਕੇ ਫ਼ੌਜੀਆਂ ਨੇ ਇੱਕ-ਇੱਕ ਕਰਕੇ 18 ਚੀਨੀ ਫ਼ੌਜੀਆਂ ਦੀ ਗਰਦਨ ਤੋਡ਼ ਦਿੱਤੀ। 18 ਚੀਨੀ ਫ਼ੌਜੀਆਂ ਦੇ ਗਰਦਨਾਂ ਦੀਆਂ ਹੱਡੀਆਂ ਟੁੱਟ ਚੁੱਕੀਆਂ ਸਨ ਅਤੇ ਸਿਰ ਲਟਕ ਰਹੇ ਸਨ।
ਬਿਹਾਰ ਰੈਜੀਮੇਂਟ ਦੇ ਜਵਾਨਾਂ ਦੀ ਬਹਾਦਰੀ ਦੀ ਗਾਥਾ ਆਈ ਸਾਹਮਣੇ
ਦਿ ਏਸ਼ੀਅਨ ਏਜ ਅਖਬਾਰ ਨੇ ਫ਼ੌਜੀ ਸੂਤਰਾਂ ਦੇ ਹਵਾਲੇ ਤੋਂ ਬਿਹਾਰ ਰੈਜੀਮੇਂਟ ਦੇ ਜਵਾਨਾਂ ਦੀ ਬਹਾਦਰੀ ਦੀ ਗਾਥਾ ਬਾਰੇ ਦੱਸਿਆ ਹੈ। ਦਰਅਸਲ, ਭਾਰਤ ਦੇ ਜਵਾਨਾਂ ਨੂੰ ਆਰਡਰ ਮਿਲੇ ਸਨ ਕਿ ਉਹ ਗਲਵਾਨ 'ਚ ਚੀਨੀ ਫ਼ੌਜੀਆਂ ਵੱਲੋਂ ਬਣਾਏ ਗਏ ਟੈਂਟ ਹਟਾਉਣ ਦੀ ਪੁਸ਼ਟੀ ਕਰਣ। ਕਿਉਂਕਿ ਫ਼ੌਜੀ ਪੱਧਰ ਦੀ ਗੱਲਬਾਤ 'ਚ ਚੀਨ ਨੇ ਕਿਹਾ ਸੀ ਕਿ ਉਹ ਗਲਵਾਨ ਤੋਂ ਫ਼ੌਜ ਨੂੰ ਪਿੱਛੇ ਸੱਦ ਲਵੇਗਾ। ਇਸ ਦੀ ਪੁਸ਼ਟੀ ਕਰਣ ਲਈ ਇੱਕ ਟੁਕੜੀ ਨੂੰ ਉੱਥੇ ਭੇਜਿਆ ਗਿਆ।
ਕਰਨਲ ਬੀ. ਸੰਤੋਸ਼ ਬਾਬੂ ਜਵਾਨਾਂ ਨਾਲ ਘਟਨਾ ਸਥਾਨ 'ਤੇ ਪੁੱਜੇ। ਉਨ੍ਹਾਂ ਦੇਖਿਆ ਕਿ ਚੀਨ ਨੇ ਫਿਰ ਧੋਖਾ ਕੀਤਾ ਹੈ। ਉੱਥੋਂ ਕੋਈ ਟੈਂਟ ਨਹੀਂ ਹਟਾਇਆ ਗਿਆ ਹੈ। ਜਦੋਂ ਉਨ੍ਹਾਂ ਨੇ ਇਸ ਸਬੰਧ 'ਚ ਪੁੱਛਿਆ ਤਾਂ ਚੀਨੀ ਫ਼ੌਜੀਆਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਭਾਰਤੀ ਫ਼ੌਜੀ ਨੇ ਮੁੰਹਤੋੜ ਜਵਾਬ ਦੇਣਾ ਸ਼ੁਰੂ ਕੀਤਾ।
ਚਾਰ ਘੰਟੇ ਤੱਕ ਭਾਰਤੀ ਫ਼ੌਜੀ ਨੇ ਉਨ੍ਹਾਂ ਨੂੰ ਭਜਾ-ਭਜਾ ਕੇ ਕੁੱਟਿਆ
ਹਿੰਸਕ ਝੜਪ 'ਚ ਕਮਾਂਡਿੰਗ ਅਫਸਰ ਕਰਨਲ ਬੀ. ਸੰਤੋਸ਼ ਬਾਬੂ ਸ਼ਹੀਦ ਹੋ ਗਏ। ਬਿਹਾਰ ਰੈਜੀਮੇਂਟ ਦੇ ਫ਼ੌਜੀਆਂ ਨੇ ਭਾਰਤੀ ਫ਼ੌਜ ਦੀ ਨੇੜਲੀ ਟੁਕੜੀ ਨੂੰ ਇਸ ਦੀ ਜਾਣਕਾਰੀ ਭੇਜੀ ਅਤੇ ਮਦਦ ਮੰਗੀ। ਸੂਚਨਾ ਮਿਲਣ ਦੇ ਤੁਰੰਤ ਬਾਅਦ ਭਾਰਤੀ ਫ਼ੌਜ ਦਾ ਖਤਰਨਾਕ ਦਲ ਉੱਥੇ ਪਹੁੰਚਿਆ। ਜਿਸ ਤੋਂ ਬਾਅਦ ਉਹ ਚੀਨੀ ਫ਼ੌਜੀਆਂ 'ਤੇ ਟੁੱਟ ਪਏ। ਚੀਨੀ ਫ਼ੌਜੀਆਂ ਦਾ ਹਥਿਆਰ ਖੋਹ ਕੇ ਉਨ੍ਹਾਂ 'ਤੇ ਹਮਲਾ ਕਰਣਾ ਸ਼ੁਰੂ ਕਰ ਦਿੱਤਾ। ਕਈ ਚੀਨੀ ਫ਼ੌਜੀ ਭੱਜ ਕੇ ਘਾਟੀ 'ਚ ਜਾ ਲੁਕੇ। ਚਾਰ ਘੰਟੇ ਤੱਕ ਭਾਰਤੀ ਫ਼ੌਜੀਆਂ ਨੇ ਉਨ੍ਹਾਂ ਨੂੰ ਭਜਾ-ਭਜਾ ਕੇ ਕੁੱਟਿਆ।