ਬਿਹਾਰ 'ਚ ਪਾਰਟੀਆਂ ਨੇ ਪੋਸਟਰ ਵਾਰ ਇਕ-ਦੂਜੇ 'ਤੇ ਵਿੰਨ੍ਹੇ ਨਿਸ਼ਾਨੇ
Thursday, Jan 09, 2020 - 12:01 PM (IST)

ਪਟਨਾ— ਬਿਹਾਰ ਵਿਚ ਇਸ ਸਮੇਂ ਚੋਣਾਂ ਹੋਣੀਆਂ ਹਨ। ਇਸ ਲਈ ਇਥੇ ਦੀਆਂ ਮੁੱਖ ਪਾਰਟੀਆਂ ਜਨਤਾ ਦਲ ਯੂਨਾਈਟਿਡ (ਜੇ. ਡੀ. ਯੂ.) ਅਤੇ ਰਾਸ਼ਟਰੀ ਜਨਤਾ ਦਲ (ਰਾਜਦ) ਇਕ ਦੂਜੇ 'ਤੇ ਪੋਸਟਰ ਵਾਰ ਕਰ ਰਹੇ ਹਨ। ਨਵੇਂ ਸਾਲ ਦੇ ਮੌਕੇ 'ਤੇ ਜਦਯੂ ਨੇ ਰਾਜਦ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ 'ਹਿਸਾਬ ਦੋ-ਹਿਸਾਬ ਲੋ' ਦਾ ਪੋਸਟਰ ਲਾਇਆ ਹੈ। ਜਿਸ ਦੇ ਜਵਾਬ ਵਿਚ ਰਾਜਦ ਨੇ ਪੋਸਟਰ ਜਾਰੀ ਕੀਤਾ ਹੈ, ਜਿਸ ਵਿਚ ਉਸ ਨੇ ਲਿਖਿਆ ਹੈ.. 'ਝੂਠ ਕੀ ਟੋਕਰੀ, ਘੋਟਾਲੋਂ ਕਾ ਧੰਦਾ'। ਰਾਜਦ ਦੇ ਮੁੱਖ ਦਫਤਰ ਦੇ ਬਾਹਰ ਲਾਏ ਗਏ ਇਸ ਪੋਸਟਰ ਵਿਚ ਕੇਂਦਰ ਅਤੇ ਸੂਬਾ ਸਰਕਾਰ ਨੂੰ ਭੰਡਿਆ ਗਿਆ ਹੈ।
ਜਦਯੂ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਾਂਗਰਸੀ ਵਰਕਰ ਸਿਧਾਰਥ ਨੇ ਪਟਨਾ ਵਿਚ ਇਕ ਪੋਸਟਰ ਲਾਇਆ, ਜਿਸ ਵਿਚ ਲਿਖਿਆ ਹੈ ਸਾਲ 2020, ਗੱਲ 2020.. ਚੋਣਾਂ ਦਾ ਸਾਲ, ਨੋ ਟੈਸਟ ਮੈਚ। ਰਾਜਦ ਨੇ ਆਪਣੇ ਪੋਸਟਰ ਵਿਚ ਮਹਿੰਗਾਈ ਹੋਣ ਦਾ ਦਾਅਵਾ ਕਰਦੇ ਹੋਏ ਨੀਰਵ ਮੋਦੀ, ਲਲਿਤ ਮੋਦੀ ਅਤੇ ਵਿਜੇ ਮਾਲਿਆ ਦੇ ਦੇਸ਼ ਵਿਚੋਂ ਦੌੜ ਜਾਣ ਦਾ ਸਰਕਾਰ 'ਤੇ ਦੋਸ਼ ਲਾਇਆ ਹੈ। ਕੇਂਦਰ ਦੀ ਸਰਕਾਰ ਨੂੰ ਜੁਮਲੇ ਵਾਲੀ ਪਾਰਟੀ ਦੱਸਿਆ ਹੈ। ਰਾਜਦ ਦਾ ਕਹਿਣਾ ਹੈ ਕਿ ਸੂਬੇ ਵਿਚ ਕ੍ਰਾਈਮ, ਜਬਰ ਜ਼ਨਾਹ ਅਤੇ ਮਹਿੰਗਾਈ ਬਹੁਤ ਵਧ ਗਈ ਹੈ।