ਬਿਹਾਰ 'ਚ 'NOTA' ਦਾ ਵਿਕਪਲ ਚੁਣਨ ਵਾਲਿਆਂ ਨੇ ਬਣਾਇਆ ਨਵਾਂ ਰਿਕਾਰਡ

Wednesday, Nov 11, 2020 - 03:52 PM (IST)

ਬਿਹਾਰ 'ਚ 'NOTA' ਦਾ ਵਿਕਪਲ ਚੁਣਨ ਵਾਲਿਆਂ ਨੇ ਬਣਾਇਆ ਨਵਾਂ ਰਿਕਾਰਡ

ਨਵੀਂ ਦਿੱਲੀ- ਬਿਹਾਰ 'ਚ 7 ਲੱਖ ਤੋਂ ਵੱਧ ਵੋਟਰਾਂ ਨੇ ਵਿਧਾਨ ਸਭਾ ਚੋਣਾਂ 'ਚ 'ਇਨ੍ਹਾਂ 'ਚੋਂ ਕੋਈ ਨਹੀਂ' ਜਾਂ ਨੋਟਾ ਦਾ ਵਿਕਲਪ ਚੁਣਿਆ। ਇਹ ਜਾਣਕਾਰੀ ਚੋਣ ਕਮਿਸ਼ਨ ਨੇ ਦਿੱਤੀ। ਬਿਹਾਰ 'ਚ ਬੁੱਧਵਾਰ ਨੂੰ ਨਿਤੀਸ਼ ਕੁਮਾਰ ਦੀ ਅਗਵਾਈ 'ਚ ਰਾਜਗ ਫਿਰ ਤੋਂ ਸੱਤਾ 'ਚ ਵਾਪਸ ਆਈ ਹੈ। ਸੱਤਾਧਾਰੀ ਗਠਜੋੜ ਨੇ 243 ਮੈਂਬਰੀ ਵਿਧਾਨ ਸਭਾ 'ਚ 125 ਸੀਟਾਂ 'ਤੇ ਜਿੱਤ ਦਰਜ ਕੀਤੀ, ਜਦੋਂ ਕਿ ਵਿਰੋਧੀ ਮਹਾਗਠਜੋੜ ਨੂੰ 110 ਸੀਟਾਂ ਹਾਸਲ ਹੋਈਆਂ, ਜਿਸ ਨਾਲ ਕੁਮਾਰ ਲਗਾਤਾਰ ਚੌਥੀ ਵਾਰ ਬਿਹਾਰ ਦੀ ਸੱਤਾ ਸੰਭਾਲਣਗੇ। ਚੋਣ ਕਮਿਸ਼ਨ  ਵਲੋਂ ਜਾਰੀ ਅੰਕੜਿਆਂ ਅਨੁਸਾਰ, 7 ਲੱਖ 6 ਹਜ਼ਾਰ 252 ਲੋਕਾਂ ਨੇ ਜਾਂ 1.7 ਫੀਸਦੀ ਵੋਟਰਾਂ ਨੇ ਨੋਟਾ ਦੇ ਵਿਕਲਪ ਨੂੰ ਚੁਣਿਆ, ਜਿਸ ਦੇ ਅਧੀਨ ਉਨ੍ਹਾਂ ਨੇ ਕਿਸੇ ਵੀ ਉਮੀਦਵਾਰ ਨੂੰ ਪਸੰਦ ਨਹੀਂ ਕੀਤਾ। ਤਿੰਨ ਪੜਾਵਾਂ 'ਚ ਹੋਈਆਂ ਚੋਣਾਂ 'ਚ 4 ਕਰੋੜ ਤੋਂ ਵੱਧ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।

ਇਹ ਵੀ ਪੜ੍ਹੋ : ਆਨਲਾਈਨ ਕਲਾਸ ਮਗਰੋਂ 11 ਸਾਲ ਦੇ ਮਾਸੂਮ ਵਿਦਿਆਰਥੀ ਨੇ ਆਪਣੀ ਟਾਈ ਨਾਲ ਲਿਆ ਫਾਹਾ

7 ਕਰੋੜ 30 ਲੱਖ ਤੋਂ ਵੱਧ ਵੋਟਰਾਂ 'ਚੋਂ 57.07 ਫੀਸਦੀ ਨੇ ਵੋਟਿੰਗ ਕੀਤੀ ਸੀ। ਇਲੈਕਟ੍ਰਾਨਿਕ ਵੋਟਿੰਗ ਮਸ਼ੀਨ 'ਚ 'ਨੋਟਾ' ਦਾ ਵਿਕਲਪ 2013 'ਚ ਸ਼ੁਰੂ ਕੀਤਾ ਗਿਆ ਸੀ, ਜਿਸ ਦਾ ਚੋਣ ਚਿੰਨ੍ਹ ਬੈਲੇਟ ਪੇਪਰ ਹੈ, ਜਿਸ 'ਤੇ ਕਾਲੇ ਰੰਗ ਦਾ ਕ੍ਰਾਸ ਲੱਗਾ ਹੁੰਦਾ ਹੈ। ਸੁਪਰੀਮ ਕੋਰਟ ਦੇ ਸਤੰਬਰ 2013 ਦੇ ਇਕ ਆਦੇਸ਼ ਤੋਂ ਬਾਅਦ ਚੋਣ ਕਮਿਸ਼ਨ ਨੇ ਈ.ਵੀ.ਐੱਮ. 'ਚ ਨੋਟਾ ਦਾ ਬਟਨ ਜੋੜਿਆ, ਜਿਸ ਨੂੰ ਵੋਟਿੰਗ ਪੈਨਲ 'ਤੇ ਸਭ ਤੋਂ ਅੰਤਿਮ ਬਦਲ ਰੱਖਿਆ ਜਾਂਦਾ ਹੈ। ਸੁਪਰੀਮ ਕੋਰਟ ਦੇ ਆਦੇਸ਼ ਤੋਂ ਪਹਿਲਾਂ ਜੋ ਲੋਕ ਕਿਸੇ ਉਮੀਦਵਾਰ ਨੂੰ ਵੋਟ ਨਹੀਂ ਦੇਣਾ ਚਾਹੁੰਦੇ ਸਨ, ਉਨ੍ਹਾਂ ਕੋਲ ਇਕ ਫਾਰਮ ਭਰਨ ਦਾ ਬਦਲ ਹੁੰਦਾ ਸੀ, ਜਿਸ ਨੂੰ 'ਫਾਰਮ 49-o' ਕਿਹਾ ਜਾਂਦਾ ਸੀ। ਹਾਲਾਂਕਿ, ਇਸ ਫਾਰਮ ਨੂੰ ਭਰਨ ਨਾਲ ਵੋਟਿੰਗ ਦੀ ਪ੍ਰਾਇਵੇਸੀ ਦੇ ਕਾਨੂੰਨ ਦਾ ਉਲੰਘਣ ਹੁੰਦਾ ਸੀ। ਫਿਲਹਾਲ, ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਇਹ ਆਦੇਸ਼ ਦੇਣ ਤੋਂ ਮਨ੍ਹਾ ਕਰ ਦਿੱਤਾ ਕਿ ਜੇਕਰ ਜ਼ਿਆਦਾਤਰ ਵੋਟਰਾਂ ਨੇ ਨੋਟਾ ਦਾ ਬਦਲ ਚੁਣਿਆ ਤਾਂ ਫਿਰ ਤੋਂ ਚੋਣਾਂ ਕਰਵਾਈਆਂ ਜਾਣਗੀਆਂ। ਬਿਹਾਰ 'ਚ ਕਈ ਸੀਟਾਂ 'ਤੇ ਉਮੀਦਵਾਰਾਂ ਦੇ ਜਿੱਤ ਦੇ ਅੰਤਰ ਨਾਲ ਵੱਧ ਵੋਟ ਨੋਟਾ ਨੂੰ ਪਏ।

ਇਹ ਵੀ ਪੜ੍ਹੋ : ਫੌੜ੍ਹੀਆਂ ਸਹਾਰੇ ਫੁੱਟਬਾਲ ਖੇਡਣ ਦਾ ਜਜ਼ਬਾ, ਹੌਂਸਲਾ ਵੇਖ ਤੁਸੀਂ ਵੀ ਇਸ ਬੱਚੇ ਨੂੰ ਕਰੋਗੇ ਸਲਾਮ (ਵੀਡੀਓ)


author

DIsha

Content Editor

Related News