ਨਾਬਾਲਗ ਪੋਤੀ ਨਾਲ ਕਈ ਸਾਲਾਂ ਤੋਂ ਰੇਪ ਕਰ ਰਿਹਾ ਸੀ ਸਾਬਕਾ ਫੌਜੀ

Wednesday, Dec 25, 2019 - 01:35 PM (IST)

ਨਾਬਾਲਗ ਪੋਤੀ ਨਾਲ ਕਈ ਸਾਲਾਂ ਤੋਂ ਰੇਪ ਕਰ ਰਿਹਾ ਸੀ ਸਾਬਕਾ ਫੌਜੀ

ਪਟਨਾ— ਬਿਹਾਰ ਦੀ ਰਾਜਧਾਨੀ ਪਟਨਾ ਤੋਂ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਰਿਟਾਇਰਡ ਫੌਜ ਕਰਮਚਾਰੀ ਸਾਲਾਂ ਤੱਕ ਆਪਣੀ ਨਾਬਾਲਗ ਪੋਤੀ ਨਾਲ ਬਲਾਤਕਾਰ ਕਰਦਾ ਰਿਹਾ। ਪੀੜਤਾ ਦੀ ਮਾਂ ਵੀ ਆਪਣੇ ਸਹੁਰੇ ਦਾ ਸਾਥ ਦਿੰਦੀ ਰਹੀ। ਇਸ ਮਾਮਲੇ 'ਚ ਸਪੈਸ਼ਲ ਪੋਕਸੋ ਕੋਰਟ ਨੇ 65 ਸਾਲਾ ਦਾਦਾ ਅਤੇ 34 ਸਾਲਾ ਨੂੰਹ ਨੂੰ 20 ਸਾਲ ਦੀ ਸਖਤ ਸਜ਼ਾ ਸੁਣਾਈ ਹੈ। ਕੋਰਟ ਨੇ ਸਹੁਰੇ 'ਤੇ 20 ਹਜ਼ਾਰ ਰੁਪਏ ਅਤੇ ਨੂੰਹ 'ਤੇ 10 ਹਜ਼ਾਰ ਰੁਪਏ ਜ਼ੁਰਮਾਨਾ ਵੀ ਲਗਾਇਆ ਹੈ। ਸਰਕਾਰੀ ਵਕੀਲ ਸੁਰੇਸ਼ ਚੰਦਰ ਪ੍ਰਸਾਦ ਨੇ ਦੱਸਿਆ,''ਦੋਹਾਂ 'ਤੇ ਜ਼ੁਰਮਾਨਾ ਲਗਾਇਆ ਗਿਆ ਹੈ। ਜੇਕਰ ਜ਼ੁਰਮਾਨਾ ਰਾਸ਼ੀ ਨਹੀਂ ਚੁਕਾਉਂਦੇ ਹਨ ਤਾਂ ਉਨ੍ਹਾਂ ਨੂੰ ਤਿੰਨ ਮਹੀਨੇ ਹੋਰ ਜੇਲ 'ਚ ਬਿਤਾਉਣੇ ਹੋਣਗੇ।'' 

ਪੀੜਤਾ ਦੀ ਮਾਂ ਵੀ ਦਿੰਦੀ ਸੀ ਸਹੁਰੇ ਦਾ ਸਾਥ
ਪੀੜਤਾ ਦੇ ਬਿਆਨ ਅਨੁਸਾਰ ਸਾਲ 2011 'ਚ ਉਸ ਦੇ ਪਿਤਾ ਕਿਤੇ ਗੁੰਮ ਹੋ ਗਏ। ਇਸ ਤੋਂ ਬਾਅਦ ਉਸ ਦੀ ਦਾਦੀ ਨੇ ਵੀ ਖੁਦਕੁਸ਼ੀ ਕਰ ਲਈ। ਪ੍ਰਸਾਦ ਨੇ ਦੱਸਿਆ,''ਦੋਸ਼ੀ ਦਾਦਾ ਫੌਜ ਤੋਂ ਰਿਟਾਇਰ ਹੈ। ਹੁਣ ਉਹ ਇਕ ਬੈਂਕ 'ਚ ਸੁਰੱਖਿਆ ਕਰਮਚਾਰੀ ਦੇ ਰੂਪ 'ਚ ਤਾਇਨਾਤ ਹਨ। ਇਸ ਸਮੇਂ ਉਹ ਪੂਰੇ ਪਰਿਵਾਰ 'ਚ ਕਮਾਉਣ ਵਾਲਾ ਇਕਲੌਤਾ ਸ਼ਖਸ ਹੈ। ਇਸੇ ਦਾ ਉਹ ਕਈ ਸਾਲਾਂ ਤੋਂ ਫਾਇਦਾ ਚੁੱਕ ਰਿਹਾ ਸੀ। ਜਦੋਂ ਕਦੇ ਵੀ ਨਾਬਾਲਗ ਆਪਣੀ ਮਾਂ ਨੂੰ ਇਸ ਦੀ ਸ਼ਿਕਾਇਤ ਕਰਦੀ ਤਾਂ ਉਹ ਆਪਣੇ ਸਹੁਰੇ ਦਾ ਸਾਥ ਦਿੰਦੀ ਸੀ।''

ਇਸ ਤਰ੍ਹਾਂ ਮਾਮਲਾ ਆਇਆ ਸਾਹਮਣੇ
ਪ੍ਰਸਾਦ ਅਨੁਸਾਰ ਇਸ ਸਾਲ ਫਰਵਰੀ 'ਚ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪੀੜਤਾ ਨੇ ਆਪਣੇ ਸਕੂਲ ਪ੍ਰਿੰਸੀਪਲ ਨੂੰ ਪੂਰੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਸਕੂਲ 'ਚ ਹੀ ਪੁਲਸ ਨੇ ਪੀੜਤਾ ਦਾ ਬਿਆਨ ਦਰਜ ਕੀਤਾ। ਇਸ ਤੋਂ ਬਾਅਦ ਦੋਸ਼ੀਆਂ ਵਿਰੁੱਧ ਐੱਫ.ਆਈ.ਆਰ. ਦਰਜ ਕੀਤੀ ਗਈ।

ਵੱਡੇ ਹੋਣ 'ਤੇ ਪਤਾ ਲੱਗਾ ਕਿ ਦਾਦਾ ਉਸ ਨਾਲ ਗਲਤ ਕਰ ਰਹੇ ਹਨ
ਪੀੜਤਾ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਉਸ ਦੇ ਦਾਦਾ ਕਈ ਵਾਰ ਉਸ ਦਾ ਰੇਪ ਕਰ ਚੁਕੇ ਹਨ। ਉਸ ਨੇ ਦੱਸਿਆ ਕਿ ਜਦੋਂ ਉਹ ਛੋਟੀ ਸੀ, ਉਦੋਂ ਉਸ ਨੂੰ ਇਸ ਬਾਰੇ ਕੁਝ ਸਪੱਸ਼ਟ ਜਾਣਕਾਰੀ ਨਹੀਂ ਹੋਈ। ਵੱਡੇ ਹੋਣ 'ਤੇ ਉਸ ਨੂੰ ਪਤਾ ਲੱਗਾ ਕਿ ਉਸ ਦੇ ਦਾਦਾ ਉਸ ਨਾਲ ਗਲਤ ਕਰ ਰਹੇ ਸਨ। ਪੀੜਤਾ ਹੁਣ ਆਪਣੇ ਨਾਨਾ-ਨਾਨੀ ਨਾਲ ਰਹਿੰਦੀ ਹੈ। ਉਸ ਨੇ ਆਪਣਾ ਸਕੂਲ ਵੀ ਬਦਲ ਦਿੱਤਾ ਹੈ।


author

DIsha

Content Editor

Related News