ਚੰਡਿਕਾ ਮੰਦਰ ’ਚ ਮਾਂ ਸਤੀ ਦੇ ਨੇਤਰ ਦੀ ਹੁੰਦੀ ਪੂਜਾ, ਅੱਖਾਂ ਦੇ ਰੋਗ ਤੋਂ ਮਿਲਦੀ ਹੈ ਮੁਕਤੀ

Sunday, Oct 02, 2022 - 04:13 PM (IST)

ਚੰਡਿਕਾ ਮੰਦਰ ’ਚ ਮਾਂ ਸਤੀ ਦੇ ਨੇਤਰ ਦੀ ਹੁੰਦੀ ਪੂਜਾ, ਅੱਖਾਂ ਦੇ ਰੋਗ ਤੋਂ ਮਿਲਦੀ ਹੈ ਮੁਕਤੀ

ਮੁੰਗੇਰ- ਬਿਹਾਰ ਦੇ ਮੁੰਗੇਰ ਜ਼ਿਲ੍ਹੇ ’ਚ ਮਾਂ ਚੰਡਿਕਾ ਮੰਦਰ ’ਚ ਮਾਂ ਸਤੀ ਦੇ ਇਕ ਨੇਤਰ ਦੀ ਪੂਜਾ ਕੀਤੀ ਜਾਂਦੀ ਹੈ। ਇੱਥੇ ਸ਼ਰਧਾਲੂਆਂ ਨੂੰ ਅੱਖਾਂ ਸਬੰਧੀ ਬੀਮਾਰੀਆਂ ਤੋਂ ਮੁਕਤੀ ਮਿਲਦੀ ਹੈ। ਮੁੰਗੇਰ ਜ਼ਿਲ੍ਹਾ ਹੈੱਡਕੁਆਰਟਰ ਤੋਂ ਲਗਭਗ ਦੋ ਕਿਲੋਮੀਟਰ ਪੂਰਬ ਵਿਚ ਗੰਗਾ ਦੇ ਕਿਨਾਰੇ ਇਕ ਪਹਾੜੀ ਗੁਫ਼ਾ ਵਿਚ ਸਥਿਤ ਮਾਂ ਚੰਡਿਕਾ ਦਾ ਮੰਦਰ ਲੱਖਾਂ ਸ਼ਰਧਾਲੂਆਂ ਦੀ ਆਸਥਾ ਦਾ ਕੇਂਦਰ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ- ਮਾਤਾ ਵੈਸ਼ਨੋ ਦੇਵੀ ਦਰਬਾਰ ’ਚ ਹੁਣ ਤੱਕ 1.10 ਲੱਖ ਸ਼ਰਧਾਲੂਆਂ ਨੇ ਕੀਤੇ ਦਰਸ਼ਨ, ਜੈਕਾਰਿਆਂ ਨਾਲ ਗੂੰਜ ਰਿਹੈ ਭਵਨ

ਅੱਖਾਂ ਦੇ ਰੋਗ ਤੋਂ ਮਿਲਦੀ ਹੈ ਮੁਕਤੀ-

ਅਜਿਹੀ ਮਾਨਤਾ ਹੈ ਕਿ ਇਸ ਸਥਾਨ ’ਤੇ ਮਾਤਾ ਸਤੀ ਦੀ ਖੱਬੀ ਅੱਖ ਡਿੱਗੀ ਸੀ। ਇੱਥੇ ਅੱਖਾਂ ਦੇ ਲਾ-ਇਲਾਜ ਰੋਗ ਤੋਂ ਪੀੜਤ ਲੋਕ ਪੂਜਾ ਕਰਨ ਅਤੇ ਕੱਜਲ ਲੈਣ ਆਉਂਦੇ ਹਨ। ਲੋਕਾਂ ਦਾ ਮੰਨਣਾ ਹੈ ਕਿ ਇਹ ਕੱਜਲ ਅੱਖਾਂ ਦੇ ਰੋਗੀਆਂ ਦੇ ਰੋਗ ਦੂਰ ਕਰਦਾ ਹੈ। ਅੱਖਾਂ ਦੇ ਰੋਗ ਤੋਂ ਪੀੜਤ ਸ਼ਰਧਾਲੂ ਚੰਡਿਕਾ ਮੰਦਰ ’ਚ ਅੱਖਾਂ ਦੇ ਰੋਗ ਤੋਂ ਮੁਕਤੀ ਦੀ ਆਸ ਲੈ ਕੇ ਆਉਂਦੇ ਹਨ। ਮਾਨਤਾ ਹੈ ਕਿ ਕੋਈ ਵੀ ਸ਼ਰਧਾਲੂ ਨਿਰਾਸ਼ ਹੋ ਕੇ ਨਹੀਂ ਪਰਤਦਾ। ਦੂਰ-ਦੂਰ ਤੋਂ ਇੱਥੇ ਸ਼ਰਧਾਲੂ ਕੱਜਲ ਲੈਣ ਪਹੁੰਚਦੇ ਹਨ।

PunjabKesari

ਨਰਾਤਿਆਂ ’ਚ ਸ਼ਰਧਾਲੂਆਂ ਦੀ ਲੱਗਦੀ ਹੈ ਵੱਡੀ ਭੀੜ-

ਨਰਾਤਿਆਂ ’ਚ ਪੂਜਾ ਦੌਰਾਨ ਨੌਮੀ ਤੱਕ ਇਸ ਮੰਦਰ ’ਚ ਸ਼ਰਧਾਲੂਆਂ ਦੀ ਭੀੜ ਵੇਖਣ ਨੂੰ ਮਿਲਦੀ ਹੈ। ਸ਼ਰਧਾਲੂ ਮਾਤਾ ਚੰਡਿਕਾ ਦੀਆਂ ਅੱਖਾਂ ਵਿਚ ਜਲ ਚੜ੍ਹਾਉਂਦੇ ਹਨ। ਮੰਦਰ ਵਿਚ ਭਗਵਾਨ ਸ਼ੰਕਰ, ਮਾਂ ਪਾਰਵਤੀ, ਨੌਂ ਗ੍ਰਹਿ ਦੇਵਤਾ, ਮਾਤਾ ਕਾਲੀ ਅਤੇ ਮਾਂ ਸੰਤੋਸ਼ੀ ਅਤੇ ਭਗਵਾਨ ਹਨੂੰਮਾਨ ਦੇ ਵੱਖ-ਵੱਖ ਮੰਦਰ ਵੀ ਹਨ, ਜਿੱਥੇ ਸ਼ਰਧਾਲੂ ਪ੍ਰਾਰਥਨਾ ਕਰਦੇ ਹਨ। ਆਮ ਦਿਨਾਂ 'ਚ ਹਰ ਮੰਗਲਵਾਰ ਵੱਡੀ ਗਿਣਤੀ 'ਚ ਸ਼ਰਧਾਲੂ ਮੰਦਰ ਦੇ ਦਰਸ਼ਨ ਕਰਨ ਆਉਂਦੇ ਹਨ।

ਇਹ ਵੀ ਪੜ੍ਹੋ- ਗੁਜਰਾਤ ’ਚ ਭੀੜ ਦਰਮਿਆਨ CM ਕੇਜਰੀਵਾਲ ’ਤੇ ਹਮਲਾ, ਸੁੱਟੀ ਗਈ ਪਾਣੀ ਦੀ ਬੋਤਲ

ਜਾਣੋ ਕੀ ਹੈ ਮੰਦਰ ਦਾ ਇਤਿਹਾਸ-

ਇਸ ਮੰਦਰ ਦਾ ਇਤਿਹਾਸ ਮਹਾਭਾਰਤ ਕਾਲ ਨਾਲ ਸਬੰਧਤ ਦੱਸਿਆ ਜਾਂਦਾ ਹੈ। ਇਹ ਪ੍ਰਚਲਿਤ ਮਾਨਤਾ ਹੈ ਕਿ ‘ਅੰਗ’ ਦੇਸ਼ ਦਾ ਰਾਜਾ ਕਰਣ ਮਾਂ ਚੰਡਿਕਾ ਦਾ ਭਗਤ ਸੀ ਅਤੇ ਹਰ ਰੋਜ਼ ਉਬਲਦੇ ਤੇਲ ਦੀ ਕੜਾਹੀ ਵਿਚ ਛਾਲ ਮਾਰਦਾ ਸੀ। ਇਸ ਤਰ੍ਹਾਂ ਉਹ ਆਪਣੀ ਜਾਨ ਦੇ ਕੇ ਮਾਂ ਚੰਡਿਕਾ ਦੀ ਪੂਜਾ ਕਰਦਾ ਸੀ। ਮਾਤਾ ਉਸ ਦੇ ਇਸ ਬਲੀਦਾਨ ਤੋਂ ਬਹੁਤ ਖੁਸ਼ੀ ਹੁੰਦੀ ਅਤੇ ਹਰ ਰੋਜ਼ ਰਾਜਾ ਕਰਣ ਨੂੰ ਜਿਊਂਦਾ ਕਰ ਦਿੰਦੀ ਸੀ। ਇਸ ਤੋਂ ਇਲਾਵਾ ਮਾਤਾ ਕਰਣ ਨੂੰ ਸਵਾ ਮਨ ਲਈ ਸੋਨਾ ਵੀ ਦਿੰਦੀ ਸੀ। ਰਾਜਾ ਕਰਣ ਉਸ ਸੋਨੇ ਨੂੰ ਮੁੰਗੇਰ ਦੇ ਕਰਨਚੈਦਾ ਲੈ ਜਾਂਦਾ ਸੀ ਅਤੇ ਗਰੀਬਾਂ ਵਿਚ ਵੰਡਦਾ ਸੀ।

PunjabKesari

ਉਜੈਨ ਦੇ ਰਾਜਾ ਵਿਕਰਮਾਦਿਤਿਆ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ। ਇਕ ਦਿਨ ਰਾਜਾ ਵਿਕਰਮਾਦਿਤਿਆ ਆਪਣਾ ਭੇਸ ਬਦਲ ਕੇ ਅੰਗ ਦੇਸ਼ ਵਿਚ ਪਹੁੰਚ ਗਿਆ। ਉਸ ਨੇ ਦੇਖਿਆ ਕਿ ਰਾਜਾ ਕਰਣ, ਬ੍ਰਹਮਾ ਮੁਹੱਰਤ ’ਚ ਗੰਗਾ ਇਸ਼ਨਾਨ ਕਰ ਕੇ ਮਾਤਾ ਚੰਡਿਕਾ ਦੇ ਸਾਹਮਣੇ ਰੱਖੇ ਉਬਲਦੇ ਤੇਲ ਦੀ ਇਕ ਕੜਾਹੀ ’ਚ ਛਾਲ ਮਾਰਦਾ ਹੈ ਅਤੇ ਮਾਤਾ ਉਸ ਦੇ ਮੁਰਦਾ ਸਰੀਰ 'ਤੇ ਅੰਮ੍ਰਿਤ ਛਿੜਕ ਕੇ ਉਸ ਨੂੰ ਜਿਊਂਦਾ ਕਰਦੀ ਹੈ। ਮਾਂ ਉਸ ਨੂੰ ਇਨਾਮ ਵਜੋਂ ਸਵਾ ਮਨ ਸੋਨਾ ਵੀ ਦਿੰਦੀ।

ਇਹ ਵੀ ਪੜ੍ਹੋ- ‘ਆਪ’ ਸੰਸਦ ਮੈਂਬਰ ਰਾਘਵ ਚੱਢਾ ਦਾ ਕਮਾਲ ਦਾ ‘ਗਰਬਾ ਡਾਂਸ’, ਵੇਖੋ ਵੀਡੀਓ

PunjabKesari

ਇਕ ਦਿਨ ਗੁਪਤ ਰੂਪ ’ਚ ਰਾਜਾ ਵਿਕਰਮਾਦਿਤਿਆ, ਰਾਜਾ ਕਰਣ ਦੇ ਆਉਣ ਤੋਂ ਪਹਿਲਾਂ ਹੀ  ਮੰਦਰ ਵਿਚ ਪਹੁੰਚ ਗਿਆ ਅਤੇ ਉਬਲਦੇ ਤੇਲ ਦੀ ਕੜਾਹੀ ’ਚ ਛਾਲ ਮਾਰ ਦਿੱਤੀ। ਬਾਅਦ ਵਿਚ ਰੋਜ਼ਾਨਾ ਵਾਂਗ ਮਾਂ ਨੇ ਉਸ ਨੂੰ ਮੁੜ ਜਿਊਂਦਾ ਕਰ ਦਿੱਤਾ। ਉਸ ਨੇ ਲਗਾਤਾਰ ਤਿੰਨ ਵਾਰ ਕੜਾਹੀ ਵਿਚ ਛਾਲ ਮਾਰ ਕੇ ਆਪਣੇ ਸਰੀਰ ਨੂੰ ਖਤਮ ਕੀਤਾ ਅਤੇ ਮਾਂ ਨੇ ਹਰ ਵਾਰ ਉਸ ਨੂੰ ਜਿਊਂਦਾ ਕੀਤਾ। ਚੌਥੀ ਵਾਰ ਮਾਂ ਨੇ ਉਸ ਨੂੰ ਰੋਕ ਕੇ ਵਰਦਾਨ ਮੰਗਣ ਲਈ ਕਿਹਾ। ਰਾਜਾ ਵਿਕਰਮਾਦਿਤਿਆ ਨੇ ਮਾਂ ਤੋਂ ਸੋਨੇ ਦੀ ਥੈਲੀ ਅਤੇ ਅੰਮ੍ਰਿਤ ਦਾ ਘੜਾ ਮੰਗਿਆ। ਮਾਨਤਾ ਹੈ ਕਿ ਦੋਵੇਂ ਚੀਜ਼ਾਂ ਦੇਣ ਤੋਂ ਬਾਅਦ ਮਾਂ ਨੇ ਉੱਥੇ ਰੱਖੀ ਕੜਾਹੀ ਨੂੰ ਉਲਟਾ ਦਿੱਤਾ ਅਤੇ ਅੰਦਰ ਬਿਰਾਜਮਾਨ ਹੋ ਗਈ।

ਇਹ ਵੀ ਪੜ੍ਹੋ- ਸਵੱਛ ਸਰਵੇਖਣ ’ਚ ਇੰਦੌਰ ਨੇ ਮੁੜ ਮਾਰੀ ਬਾਜ਼ੀ, 6ਵੀਂ ਵਾਰ ਬਣਿਆ ਸਭ ਤੋਂ ‘ਸਵੱਛ ਸ਼ਹਿਰ’


author

Tanu

Content Editor

Related News