ਬਿਹਾਰ ''ਚ ਬਿਜਲੀ ਡਿੱਗਣ ਨਾਲ 10 ਲੋਕਾਂ ਦੀ ਗਈ ਜਾਨ

07/04/2020 5:28:11 PM

ਪਟਨਾ- ਬਿਹਾਰ 'ਚ ਸ਼ਨੀਵਾਰ ਨੂੰ ਅਸਮਾਨੀ ਬਿਜਲੀ ਡਿੱਗਣ ਨਾਲ 10 ਲੋਕਾਂ ਦੀ ਮੌਤ ਹੋਈ। ਸੂਬੇ ਦੇ 4 ਜ਼ਿਲ੍ਹਿਆਂ 'ਚ ਇਹ ਆਫ਼ਤ ਆਈ। ਭੋਜਪੁਰ 'ਚ 4, ਸਾਰਣ 'ਚ 4, ਪਟਨਾ 'ਚ ਇਕ ਅਤੇ ਬਕਸਰ 'ਚ ਇਕ ਦੀ ਮੌਤ ਹੋਈ ਹੈ। ਦੱਸਣਯੋਗ ਹੈ ਕਿ ਬਿਜਲੀ 'ਚ ਅਸਮਾਨੀ ਬਿਜਲੀ ਡਿੱਗਣ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਵੀਰਵਾਰ ਨੂੰ ਬਿਹਾਰ ਦੇ 8 ਜ਼ਿਲ੍ਹਿਆਂ 'ਚ ਬਿਜਲੀ ਡਿੱਗਣ ਨਾਲ 26 ਲੋਕਾਂ ਦੀ ਮੌਤ ਹੋਈ ਸੀ। ਇਸ 'ਚ ਜੇਕਰ ਜ਼ਿਲ੍ਹੇਵਾਰ ਦੇਖੀਏ ਤਾਂ ਪਟਨਾ 'ਚ 6, ਪੂਰਬੀ ਚੰਪਾਰਨ 'ਚ 4, ਸਮਸਤੀਪੁਰ 'ਚ 7, ਸ਼ਿਵਹਰ 'ਚ 2, ਕਟਿਹਾਰ 'ਚ 3, ਮਧੇਪੁਰਾ 'ਚ 2, ਪੂਰਨੀਆ 'ਚ ਇਕ ਅਤੇ ਪੱਛਮੀ ਚੰਪਾਰਨ 'ਚ ਇਕ ਮੌਤ ਰਿਕਾਰਡ ਹੋਈ ਹੈ।

ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਨੂੰ ਆਰਥਿਕ ਮਦਦ ਪਹੁੰਚਾਉਣ ਲਈ ਨਿਤੀਸ਼ ਸਰਕਾਰ ਵਲੋਂ 4-4 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਫੈਸਲਾ ਲਿਆ ਗਿਆ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਬਿਜਲੀ ਡਿੱਗਣ ਨਾਲ 11 ਲੋਕਾਂ ਦੀ ਮੌਤ ਹੋਈ ਸੀ। ਸੂਬੇ ਦੇ 5 ਜ਼ਿਲ੍ਹਿਆਂ 'ਚ ਬਿਜਲੀ ਡਿੱਗਣ ਨਾਲ ਮਨੁੱਖੀ ਨੁਕਸਾਨ ਹੋਇਆ ਹੈ। ਰਾਜਧਾਨੀ 'ਚ 2, ਛਪਰਾ 'ਚ 5, ਨਵਾਦਾ 'ਚ 2, ਲਖੀਸਰਾਏ 'ਚ 1 ਅਤੇ ਜਮੁਈ 'ਚ ਇਕ ਦੀ ਮੌਤ ਹੋਈ ਹੈ। ਇਸ ਤੋਂ ਪਹਿਲਾਂ 25 ਜੂਨ ਨੂੰ ਬਿਹਾਰ 'ਚ ਬਿਜਲੀ ਡਿੱਗਣ ਅਤੇ ਹਨ੍ਹੇਰੀ-ਤੂਫਾਨ ਨਾਲ ਭਾਰੀ ਤਬਾਹੀ ਹੋਈ ਸੀ। ਬਿਜਲੀ ਡਿੱਗਣ ਨਾਲ ਬਿਹਾਰ 'ਚ 83 ਲੋਕਾਂ ਦੀ ਮੌਤ ਹੋਈ ਸੀ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ 'ਚ ਵੀ ਬਿਜਲੀ ਡਿੱਗਣ ਨਾਲ 24 ਲੋਕਾਂ ਦੀ ਮੌਤ ਹੋਈ ਸੀ।


DIsha

Content Editor

Related News