ਬਿਹਾਰ ਚੋਣਾਂ: ਪਹਿਲੇ ਪੜਾਅ ’ਚ ਤੇਜਸਵੀ, ਸਮਰਾਟ, ਵਿਜੇ ਸਿਨ੍ਹਾ ਸਣੇ 1314 ਉਮੀਦਵਾਰਾਂ ਦੀ ਕਿਸਮਤ ਦਾਅ ’ਤੇ

Thursday, Nov 06, 2025 - 07:28 AM (IST)

ਬਿਹਾਰ ਚੋਣਾਂ: ਪਹਿਲੇ ਪੜਾਅ ’ਚ ਤੇਜਸਵੀ, ਸਮਰਾਟ, ਵਿਜੇ ਸਿਨ੍ਹਾ ਸਣੇ 1314 ਉਮੀਦਵਾਰਾਂ ਦੀ ਕਿਸਮਤ ਦਾਅ ’ਤੇ

ਪਟਨਾ (ਭਾਸ਼ਾ) - ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਵੀਰਵਾਰ ਨੂੰ ਪੈਣ ਵਾਲੀਆਂ ਵੋਟਾਂ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਇਸ ਪੜਾਅ ’ਚ ਕੁੱਲ 3.75 ਕਰੋੜ ਵੋਟਰ 1314 ਉਮੀਦਵਾਰਾਂ ਦੀ ਚੋਣ ਕਿਸਮਤ ਦਾ ਫ਼ੈਸਲਾ ਕਰਨਗੇ। ਇਸ ਪੜਾਅ ’ਚ ਵਿਰੋਧੀ ‘ਇੰਡੀਆ’ ਗੱਠਜੋੜ ਦੇ ਮੁੱਖ ਮੰਤਰੀ ਅਹੁਦੇ ਦੇ ਚਿਹਰੇ ਤੇਜਸਵੀ ਯਾਦਵ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਅਤੇ ਉੱਪ-ਮੁੱਖ ਮੰਤਰੀ ਸਮਰਾਟ ਚੌਧਰੀ ਅਤੇ ਵਿਜੇ ਕੁਮਾਰ ਸਿਨ੍ਹਾ ਦੇ ਨਾਲ-ਨਾਲ 16 ਮੰਤਰੀਆਂ ਦੀ ਕਿਸਮਤ ਵੀ ਦਾਅ ’ਤੇ ਹੈ।

ਪੜ੍ਹੋ ਇਹ ਵੀ : 'ਮੇਰੇ ਸਾਹਮਣੇ ਲਾਸ਼ਾਂ...', ਰੇਲ ਹਾਦਸੇ ਦੇ ਚਸ਼ਮਦੀਦ ਨੇ ਸੁਣਾਈਆਂ ਦਿਲ ਦਹਿਲਾ ਦੇਣ ਵਾਲੀਆਂ ਗੱਲ਼ਾਂ

ਰਾਸ਼ਟਰੀ ਜਨਤਾ ਦਲ (ਰਾਜਦ) ਦੇ ਨੇਤਾ ਤੇਜਸਵੀ ਯਾਦਵ ਰਾਘੋਪੁਰ ਸੀਟ ਤੋਂ ਲਗਾਤਾਰ ਤੀਜੀ ਜਿੱਤ ਦਰਜ ਕਰਨ ਦੀ ਕੋਸ਼ਿਸ਼ ’ਚ ਹਨ। ਉਨ੍ਹਾਂ ਦੇ ਮੁੱਖ ਵਿਰੋਧੀ ਮੁਕਾਬਲੇਬਾਜ਼ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਤੀਸ਼ ਕੁਮਾਰ ਹਨ, ਜਿਨ੍ਹਾਂ ਨੇ 2010 ’ਚ ਜਨਤਾ ਦਲ (ਯੂਨਾਈਟਿਡ) ਦੀ ਟਿਕਟ ’ਤੇ ਤੇਜਸਵੀ ਦੀ ਮਾਂ ਅਤੇ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਨੂੰ ਹਰਾਇਆ ਸੀ। ਰਾਘੋਪੁਰ ਸੀਟ ਤੋਂ ਜਨ ਸੁਰਾਜ ਪਾਰਟੀ ਦੇ ਨੇਤਾ ਪ੍ਰਸ਼ਾਂਤ ਕਿਸ਼ੋਰ ਨੇ ਤੇਜਸਵੀ ਖਿਲਾਫ ਚੋਣ ਲੜਨ ਦਾ ਐਲਾਨ ਕੀਤਾ ਸੀ ਪਰ ਬਾਅਦ ’ਚ ਉਨ੍ਹਾਂ ਨੇ ਮੈਦਾਨ ’ਚ ਉੱਤਰਣ ਤੋਂ ਪਰਹੇਜ਼ ਕੀਤਾ ਅਤੇ ਉਨ੍ਹਾਂ ਦੀ ਪਾਰਟੀ ਨੇ ਚੰਚਲ ਸਿੰਘ ਨੂੰ ਉਮੀਦਵਾਰ ਬਣਾਇਆ।

ਪੜ੍ਹੋ ਇਹ ਵੀ : ਫੇਰਿਆਂ ਦੇ 2 ਘੰਟਿਆਂ ਮਗਰੋਂ ਟੁੱਟਿਆ ਵਿਆਹ, ਮੌਕੇ 'ਤੇ ਹੀ ਤਲਾਕ, ਅਜੀਬੋ-ਗਰੀਬ ਹੈ ਪੂਰਾ ਮਾਮਲਾ

ਰਾਘੋਪੁਰ ਸੀਟ ਦੇ ਨਾਲ ਲੱਗਦੀ ਮਹੂਆ ਸੀਟ ’ਤੇ ਤੇਜਸਵੀ ਦੇ ਵੱਡੇ ਭਰਾ ਅਤੇ ਜਨਸ਼ਕਤੀ ਜਨਤਾ ਦਲ ਦੇ ਸੰਸਥਾਪਕ ਤੇਜ ਪ੍ਰਤਾਪ ਯਾਦਵ ਬਹੁਕੋਣੀ ਮੁਕਾਬਲੇ ’ਚ ਫਸੇ ਹਨ। ਤੇਜ ਪ੍ਰਤਾਪ ਇਸ ਸੀਟ ’ਤੇ ਰਾਜਦ ਵਿਧਾਇਕ ਮੁਕੇਸ਼ ਰੌਸ਼ਨ ਨੂੰ ਚੁਣੌਤੀ ਦੇ ਰਹੇ ਹਨ। ਪਹਿਲੇ ਪੜਾਅ ’ਚ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਸਰਕਾਰ ਦੇ 16 ਮੰਤਰੀਆਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਇਨ੍ਹਾਂ ’ਚ ਭਾਜਪਾ ਦੇ 11 ਅਤੇ ਜਦ (ਯੂ) ਦੇ 5 ਮੰਤਰੀ ਸ਼ਾਮਲ ਹਨ।

ਪੜ੍ਹੋ ਇਹ ਵੀ : UP 'ਚ ਰੂਹ ਕੰਬਾਊ ਹਾਦਸਾ, ਰੇਲਵੇ ਸਟੇਸ਼ਨ 'ਤੇ ਲਾਸ਼ਾਂ ਦੇ ਉੱਡੇ ਚਿਥੜੇ, ਪਿਆ ਚੀਕ-ਚਿਹਾੜਾ

 


author

rajwinder kaur

Content Editor

Related News