ਬਿਹਾਰ ਦੇ DGP ਗੁਪਤੇਸ਼ਵਰ ਪਾਂਡੇ ਨੇ ਲਿਆ VRS, ਨੀਤੀਸ਼ ਸਰਕਾਰ ਨੇ ਕੀਤਾ ਮਨਜ਼ੂਰ

Wednesday, Sep 23, 2020 - 01:31 AM (IST)

ਬਿਹਾਰ ਦੇ DGP ਗੁਪਤੇਸ਼ਵਰ ਪਾਂਡੇ ਨੇ ਲਿਆ VRS, ਨੀਤੀਸ਼ ਸਰਕਾਰ ਨੇ ਕੀਤਾ ਮਨਜ਼ੂਰ

ਪਟਨਾ - ਬਿਹਾਰ ਦੇ ਡੀ.ਜੀ.ਪੀ. ਗੁਪਤੇਸ਼ਵਰ ਪਾਂਡੇ ਨੇ ਵੀ.ਆਰ.ਐੱਸ. ਲੈ ਲਿਆ ਹੈ। ਪ੍ਰਦੇਸ਼ ਦੀ ਨੀਤੀਸ਼ ਕੁਮਾਰ ਸਰਕਾਰ ਨੇ ਇਸ ਨੂੰ ਮਨਜ਼ੂਰ ਵੀ ਕਰ ਲਿਆ ਹੈ। ਗੁਪਤੇਸ਼ਵਰ ਪਾਂਡੇ ਦੇ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਰਿਟਾਇਰਮੈਂਟ (ਵੀ.ਆਰ.ਐੱਸ.) ਲੈਣ ਨੂੰ ਲੈ ਕੇ ਅਟਕਲਾਂ ਕਾਫ਼ੀ ਸਮੇਂ ਤੋਂ ਲਗਾਈਆਂ ਜਾ ਰਹੀਆਂ ਸਨ। ਹੁਣ ਉਨ੍ਹਾਂ ਨੇ ਵੀ.ਆਰ.ਐੱਸ. ਲਈ ਅਰਜ਼ੀ ਦਿੱਤੀ, ਜਿਸ ਨੂੰ ਰਾਜ ਸਰਕਾਰ ਨੇ ਮਨਜ਼ੂਰ ਕਰ ਲਿਆ ਹੈ। ਹੁਣ ਇਨ੍ਹਾਂ ਦੀ ਥਾਂ ਬਿਹਾਰ ਦੇ ਐੱਸ. ਕੇ. ਸਿੰਘਲ ਨਵੇਂ ਡੀ.ਜੀ.ਪੀ. ਹੋਣਗੇ। ਗੁਪਤੇਸ਼ਵਰ ਪਾਂਡੇ ਸੁਸ਼ਾਂਤ ਮਾਮਲੇ ਦੇ ਚਰਚਾ 'ਚ ਆਏ ਸੀ। ਦੱਸਿਆ ਜਾ ਰਿਹਾ ਹੈ ਕਿ ਗੁਪਤੇਸ਼ਵਰ ਪਾਂਡੇ ਹੁਣ ਬਿਹਾਰ ਵਿਧਾਨ ਸਭਾ ਚੋਣਾਂ ਲਣਨਗੇ।


author

Inder Prajapati

Content Editor

Related News