ਭੈਣ ਦੇ ਪ੍ਰੇਮੀ ਨੂੰ ਕੁਹਾੜੀ ਨਾਲ ਵੱਢ ਸੜਕ ਕਿਨਾਰੇ ਸੁੱਟੀ ਲਾਸ਼, ਕੁੜੀ ਬੋਲੀ- ਮੇਰੀਆਂ ਅੱਖਾਂ ਸਾਹਮਣੇ ਹੋਇਆ ਕਤਲ

Monday, Nov 28, 2022 - 01:11 PM (IST)

ਭੈਣ ਦੇ ਪ੍ਰੇਮੀ ਨੂੰ ਕੁਹਾੜੀ ਨਾਲ ਵੱਢ ਸੜਕ ਕਿਨਾਰੇ ਸੁੱਟੀ ਲਾਸ਼, ਕੁੜੀ ਬੋਲੀ- ਮੇਰੀਆਂ ਅੱਖਾਂ ਸਾਹਮਣੇ ਹੋਇਆ ਕਤਲ

ਮੋਤੀਹਾਰੀ- ਬਿਹਾਰ ਦੇ ਪੂਰਬੀ ਚੰਪਾਰਣ ਜ਼ਿਲ੍ਹੇ ਦੇ ਮੋਤੀਹਾਰੀ ’ਚ ਪ੍ਰੇਮਿਕਾ ਨੂੰ ਮਿਲਣ ਗਏ 20 ਸਾਲਾ ਪ੍ਰੇਮੀ ਦੇ ਕਤਲ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਕੁੜੀ ਨੇ ਆਪਣੇ ਦੋਵੇਂ ਭਰਾਵਾਂ ’ਤੇ ਪ੍ਰੇਮੀ ਦੇ ਕਤਲ ਦਾ ਦੋਸ਼ ਲਾਇਆ ਹੈ। ਦਰਅਸਲ ਬੀਤੇ ਦਿਨੀਂ ਰਾਤ ਨੂੰ ਪ੍ਰੇਮੀ ਅਭਿਸ਼ੇਕ ਆਪਣੀ ਪ੍ਰੇਮਿਕਾ ਰੰਜਨਾ ਨੂੰ ਮਿਲਣ ਉਸ ਦੇ ਘਰ ਗਿਆ ਸੀ। ਇਸ ਦੌਰਾਨ ਉਸ ਦੀ ਪ੍ਰੇਮਿਕਾ ਦੇ ਭਰਾਵਾਂ ਨੇ ਉਸ ਨੂੰ ਦੇਖ ਲਿਆ। ਫਿਰ ਕੀ ਸੀ ਪਹਿਲਾਂ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਫਿਰ ਉਸ ਨੂੰ ਕੁਹਾੜੀ ਨਾਲ ਵੱਢ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਨੇ ਕੁੜੀ (ਪ੍ਰੇਮਿਕਾ) ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ। ਕੁੜੀ ਮੁਤਾਬਕ ਉਸ ਦੀਆਂ ਅੱਖਾਂ ਸਾਹਮਣੇ ਅਭਿਸ਼ੇਕ ਦਾ ਕਤਲ ਕੀਤਾ ਗਿਆ।

ਇਹ ਵੀ ਪੜ੍ਹੋ- ਇਕੱਠਿਆਂ ਕਿਹਾ ਦੁਨੀਆ ਨੂੰ ਅਲਵਿਦਾ, ਪਤਨੀ ਦੀ ਮੌਤ ਦੇ 5 ਮਿੰਟ ਬਾਅਦ ਪਤੀ ਨੇ ਵੀ ਤਿਆਗੇ ਪ੍ਰਾਣ

ਇਹ ਘਟਨਾ ਜ਼ਿਲ੍ਹੇ ਦੇ ਕੇਸਰੀਆ ਥਾਣਾ ਖੇਤਰ ਦੇ ਪਿੰਡ ਦਿਲਾਵਰਪੁਰ ਵਿਚ ਵਾਪਰੀ। ਕਤਲ ਦੀ ਵਾਰਦਾਤ ਨੂੰ ਪ੍ਰੇਮਿਕਾ ਦੇ ਭਰਾਵਾਂ ਨੇ ਅੰਜਾਮ ਦਿੱਤਾ, ਜੋ ਕਿ ਮ੍ਰਿਤਕ ਦੇ ਦੋਸਤ ਵੀ ਸਨ। ਮੁਜ਼ੱਫਰਪੁਰ ਦੇ ਸਾਹਬਗੰਜ ਥਾਣੇ ਅਧੀਨ ਪੈਂਦੇ ਪਿੰਡ ਧਲੋਪਲੀ ਦਾ ਰਹਿਣ ਵਾਲਾ 20 ਸਾਲਾ ਅਭਿਸ਼ੇਕ ਕੁਮਾਰ ਪਿੰਡ ਦਿਵਾਲਪੁਰ ਦੀ ਰਹਿਣ ਵਾਲੀ ਪ੍ਰੇਮਿਕਾ ਰੰਜਨਾ ਨੂੰ ਮਿਲਣ ਗਿਆ ਸੀ। ਪ੍ਰੇਮਿਕਾ ਨੇ ਦੱਸਿਆ ਕਿ ਪ੍ਰੇਮੀ ਅਭਿਸ਼ੇਕ ਅਤੇ ਉਸ ਦੇ ਵੱਡੇ ਭਰਾ ਆਨੰਦ ਮੋਹਨ ਦਾ ਦੋਸਤ ਸੀ, ਦੋਹਾਂ ਦਾ ਇਕ-ਦੂਜੇ ਦੇ ਘਰ ਆਉਣਾ-ਜਾਣਾ ਸੀ। ਇਸ ਦੌਰਾਨ ਦੋਹਾਂ ਵਿਚਾਲੇ ਨੇੜਤਾ ਵੱਧਣ ਲੱਗੀ। ਮੋਬਾਇਲ ਨਾ ਹੋਣ ਕਾਰਨ ਦੋਵੇਂ ਇਕ-ਦੂਜੇ ਨੂੰ ਕੋਚਿੰਗ ਦੌਰਾਨ ਮਿਲਦੇ ਸਨ। 

ਇਹ ਵੀ ਪੜ੍ਹੋ- ਹਥਿਆਰਾਂ ਨਾਲ ਘਰ ’ਚ ਦਾਖ਼ਲ ਹੋਏ ਬਦਮਾਸ਼, ਡੇਢ ਕਿਲੋ ਸੋਨਾ ਲੁੱਟਣ ਮਗਰੋਂ ਮੁੰਡੇ ਨੂੰ ਮਾਰੀ ਗੋਲੀ

25 ਨਵੰਬਰ ਨੂੰ ਅਭਿਸ਼ੇਕ ਦਿਲਾਵਰਪੁਰ ਪਿੰਡ ’ਚ ਬਾਰਾਤ ’ਚ ਆਇਆ ਸੀ। ਇਸ ਦੌਰਾਨ ਉਹ ਆਪਣੀ ਪ੍ਰੇਮਿਕਾ ਨੂੰ ਮਿਲਣ ਉਸ ਦੇ ਘਰ ਪਹੁੰਚ ਗਿਆ। ਭਰਾਵਾਂ ਨੇ ਉਨ੍ਹਾਂ ਨੂੰ ਮਿਲਦਾ ਹੋਇਆ ਵੇਖ ਲਿਆ ਅਤੇ ਉਸ ਦਾ ਕਤਲ ਕਰ ਦਿੱਤਾ। ਕਤਲ ਕਰਨ ਮਗਰੋਂ ਲਾਸ਼ ਨੂੰ ਮੁਜ਼ੱਫਰਨਗਰ ਅਤੇ ਮੋਤੀਹਾਰੀ ਬਾਰਡਰ ’ਤੇ ਸਾਹਬਗੰਜ ਥਾਣਾ ਖੇਤਰ ’ਚ ਸੜਕ ਕੰਢੇ ਸੁੱਟ ਦਿੱਤਾ।  ਪ੍ਰੇਮਿਕਾ ਰੰਜਨਾ ਮੁਤਾਬਕ ਅਭਿਸ਼ੇਕ ਨੂੰ ਘਰ ਆਉਂਦੇ ਹੋਏ ਉਸ ਦੇ ਭਰਾ ਆਨੰਦ ਨੇ ਵੇਖ ਲਿਆ ਸੀ ਅਤੇ ਉਸ ਨੇ ਦੂਜੇ ਭਰਾ ਛੋਟੂ ਨੂੰ ਫੋਨ ਕਰ ਕੇ ਬੁਲਾ ਲਿਆ। ਇਸ ਤੋਂ ਬਾਅਦ ਦੋਹਾਂ ਨੇ ਘਰ ’ਚ ਹੀ ਉਸ ਦੀ ਕੁੱਟਮਾਰ ਮਗਰੋਂ ਉਸ ਦਾ ਕਤਲ ਕਰ ਦਿੱਤਾ। 

ਇਹ ਵੀ ਪੜ੍ਹੋ- ਵਿਆਹ ਦੇ ਰੰਗ 'ਚ ਪਿਆ ਭੰਗ, ਐਨ ਫੇਰਿਆਂ ਮੌਕੇ ਬੱਚਿਆਂ ਸਣੇ ਪਹੁੰਚੀ ਡਾਂਸਰ ਨੇ ਉਡਾ ਦਿੱਤੇ ਸਭ ਦੇ ਹੋਸ਼


author

Tanu

Content Editor

Related News