ਆਰਕੈਸਟਰਾ ''ਚ ਕੁੜੀ ਬਣ ਕਰਦਾ ਸੀ ਡਾਂਸ, ਦੋਸਤਾਂ ਨੇ ਉਹ ਹਾਲ ਕੀਤਾ...
Monday, Oct 07, 2024 - 04:59 PM (IST)
ਨੈਸ਼ਨਲ ਡੈਸਕ : ਬਿਹਾਰ ਦੀ ਬੇਗੂਸਰਾਏ ਪੁਲਸ ਨੇ ਇਕ ਮਸ਼ਹੂਰ ਆਰਕੈਸਟਰਾ ਵਿਚ ਕੁੜੀ ਦੇ ਭੇਸ ਵਿਚ ਕੰਮ ਕਰਨ ਵਾਲੇ ਨੌਜਵਾਨ ਦੇ ਕਤਲ ਕੇਸ ਦਾ ਖੁਲਾਸਾ ਕੀਤਾ ਹੈ। ਇਸ ਮਾਮਲੇ ਵਿੱਚ ਚਾਰ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ 'ਚ ਜਿੱਥੇ ਦੋਸਤੀ ਦੇ ਕਤਲ ਦੀ ਕਹਾਣੀ ਹੈ, ਉੱਥੇ ਹੀ ਅਸ਼ਲੀਲ ਵੀਡੀਓ ਅਤੇ ਬਲੈਕਮੇਲਿੰਗ ਦਾ ਜਾਲ ਵੀ ਹੈ। ਬੇਗੂਸਰਾਏ ਪੁਲਸ ਨੇ ਹਰ ਪਰਤ ਦਾ ਖੁਲਾਸਾ ਕੀਤਾ ਹੈ ਕਿ ਡਾਂਸਰ ਦੀ ਹੱਤਿਆ ਕਿਉਂ ਕੀਤੀ ਗਈ, ਕਿਸ ਨੇ ਕੀਤੀ ਅਤੇ ਇਸ ਸਾਜ਼ਿਸ਼ ਵਿਚ ਕਿੰਨੇ ਲੋਕ ਸ਼ਾਮਲ ਸਨ। ਬਲੀਆ ਦੀ ਡੀ.ਐਸ.ਪੀ ਨੇਹਾ ਕੁਮਾਰੀ ਨੇ ਸਾਰੀ ਸਾਜਿਸ਼ ਅਤੇ ਇਸ ਕਤਲ ਕਾਂਡ ਬਾਰੇ ਵਿਸਥਾਰ ਨਾਲ ਦੱਸਿਆ ਹੈ।
ਡੀਐੱਸਪੀ ਨੇਹਾ ਕੁਮਾਰੀ ਨੇ ਦੱਸਿਆ ਹੈ ਕਿ 2 ਅਕਤੂਬਰ ਨੂੰ ਬਲੀਆ ਥਾਣਾ ਖੇਤਰ ਦੇ ਹੁਸੈਨਾ ਬਹਿਯਾਰ ਵਿੱਚ ਇੱਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ ਸੀ। ਜਦੋਂ ਜਾਂਚ ਕੀਤੀ ਤਾਂ ਉਸ ਦੀ ਪਛਾਣ ਸਿੰਘੌਲ ਥਾਣਾ ਖੇਤਰ ਦੇ ਰਾਜੇਸ਼ ਪਾਸਵਾਨ ਉਰਫ ਡਿੰਪਲ ਵਜੋਂ ਹੋਈ। ਉਨ੍ਹਾਂ ਨੇ ਦੱਸਿਆ ਕਿ ਰਾਜੇਸ਼ ਪਾਸਵਾਨ ਉਰਫ਼ ਡਿੰਪਲ ਆਰਕੈਸਟਰਾ 'ਚ ਲੜਕੀ ਦੇ ਭੇਸ 'ਚ ਡਾਂਸਰ ਦਾ ਕੰਮ ਕਰਦਾ ਸੀ। ਡਾਂਸ ਕਰਦੇ ਸਮੇਂ ਰਾਜੇਸ਼ ਪਾਸਵਾਨ ਉਰਫ ਡਿੰਪਲ ਦੀ ਦੋਸਤੀ ਪ੍ਰਿੰਸ ਕੁਮਾਰ ਨਾਂ ਦੇ ਨੌਜਵਾਨ ਨਾਲ ਹੋ ਗਈ। ਦੋਸਤ ਬਣਨ ਤੋਂ ਬਾਅਦ ਰਾਜੇਸ਼ ਪਾਸਵਾਨ ਉਰਫ ਡਿੰਪਲ ਨੇ ਪ੍ਰਿੰਸ ਕੁਮਾਰ ਦੀ ਅਸ਼ਲੀਲ ਵੀਡੀਓ ਬਣਾਈ ਸੀ। ਡਿੰਪਲ ਅਕਸਰ ਇਸ ਅਸ਼ਲੀਲ ਵੀਡੀਓ ਰਾਹੀਂ ਪ੍ਰਿੰਸ ਨੂੰ ਬਲੈਕਮੇਲ ਕਰਨ ਲੱਗਾ।
ਡੀਐਸਪੀ ਨੇ ਅੱਗੇ ਦੱਸਿਆ ਕਿ ਬਲੈਕਮੇਲਿੰਗ ਦੌਰਾਨ ਦੋਵਾਂ ਵਿਚਾਲੇ ਕਈ ਵਾਰ ਤਕਰਾਰ ਵੀ ਹੋਈ। ਰਾਜੇਸ਼ ਪਾਸਵਾਨ ਉਰਫ ਡਿੰਪਲ ਨੇ ਬਲੈਕਮੇਲਿੰਗ ਦੇ ਬਦਲੇ ਪ੍ਰਿੰਸ ਪਾਸਵਾਨ ਤੋਂ ਲਗਾਤਾਰ ਪੈਸਿਆਂ ਦੀ ਮੰਗ ਕੀਤੀ। ਇਸ ਤੋਂ ਤੰਗ ਆ ਕੇ ਪ੍ਰਿੰਸ ਕੁਮਾਰ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਉਸ ਦੇ ਕਤਲ ਦੀ ਸਾਜ਼ਿਸ਼ ਰਚੀ। ਡੀਐੱਸਪੀ ਨੇ ਦੱਸਿਆ ਕਿ ਇਹ ਪ੍ਰਿੰਸ ਕੁਮਾਰ ਹੀ ਸਿੰਘੌਲ ਤੋਂ ਰਾਜੇਸ਼ ਪਾਸਵਾਨ ਉਰਫ ਡਿੰਪਲ ਦੇ ਘਰ ਗਿਆ ਸੀ। ਉਥੋਂ ਪ੍ਰਿੰਸ ਨੇ ਡਿੰਪਲ ਨੂੰ ਬਹਿਯਾਰ ਕੋਲ ਲਿਆਇਆ ਅਤੇ ਉਥੇ ਪ੍ਰਿੰਸ ਨੇ ਆਪਣੇ ਤਿੰਨ ਦੋਸਤਾਂ ਨਾਲ ਮਿਲ ਕੇ ਡਿੰਪਲ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਚਾਰਾਂ ਨੇ ਮਿਲ ਕੇ ਉਸ ਦੀ ਲਾਸ਼ ਨਦੀ ‘ਚ ਸੁੱਟ ਦਿੱਤੀ।
ਡੀਐੱਸਪੀ ਨੇ ਦੱਸਿਆ ਕਿ ਇਸ ਕਤਲ ਵਿੱਚ ਪ੍ਰਿੰਸ ਅਤੇ ਉਸ ਦੇ ਤਿੰਨ ਦੋਸਤਾਂ ਨੇ ਕਤਲ ਦਾ ਜੁਰਮ ਕਬੂਲ ਕਰ ਲਿਆ ਹੈ। ਫਿਲਹਾਲ ਪੁਲਸ ਨੇ ਚਾਰਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਦੱਸ ਦਈਏ ਕਿ 2 ਅਕਤੂਬਰ ਨੂੰ ਬਲੀਆ ਥਾਣਾ ਖੇਤਰ ਦੇ ਹੁਸੈਨਾ ਬਹਿਯਾਰ ‘ਚ ਰਾਜੇਸ਼ ਪਾਸਵਾਨ ਉਰਫ ਡਿੰਪਲ ਦਾ ਗਲਾ ਵੱਢ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਤੋਂ ਬਾਅਦ ਇਸ ਕਤਲ ਦੀ ਗੁੱਥੀ ਨੂੰ ਸੁਲਝਾਉਣਾ ਪੁਲਸ ਲਈ ਵੱਡੀ ਚੁਣੌਤੀ ਸੀ। ਆਖਿਰਕਾਰ ਪੁਲਸ ਨੇ ਇਸ ਕਤਲ ਦਾ ਖੁਲਾਸਾ ਕੀਤਾ ਅਤੇ ਇਸ ਮਾਮਲੇ ਵਿੱਚ ਚਾਰ ਅਪਰਾਧੀਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।