ਬਿਹਾਰ ''ਚ ਹਿੰਸਾ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ: ਜਦਯੂ

Friday, Mar 30, 2018 - 05:32 PM (IST)

ਪਟਨਾ— ਬਿਹਾਰ ਦੇ ਕਈ ਜ਼ਿਲਿਆਂ 'ਚ ਲਗਾਤਾਰ ਦੰਗੇ ਹੋ ਰਹੇ ਹਨ। ਇਨ੍ਹਾਂ ਦੰਗਿਆਂ ਨੂੰ ਲੈ ਕੇ ਵਿਰੋਧੀ ਧਿਰ ਦੇ ਮੁੱਖਮੰਤਰੀ ਨਿਤੀਸ਼ ਕੁਮਾਰ ਲਗਾਤਰ ਹਮਲਾ ਬੋਲ ਰਹੇ ਹਨ। ਰਾਜ 'ਚ ਹੋ ਰਹੇ ਦੰਗਿਆਂ 'ਤੇ ਜਦਯੂ ਨੇ ਸ਼ਖਤ ਪ੍ਰਤੀਕਿਰਿਆ ਵਿਅਕਤ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਕੀਮਤ 'ਤੇ ਬਿਹਾਰ 'ਚ ਹਿੰਸਾ ਨੂੰ ਸਵੀਕਾਰ ਨਹੀਂ ਕਰਨਗੇ।
ਜਦਯੂ ਦੇ ਮਹਾ ਸਕੱਤਰ ਸ਼ਾਮ ਰਜਕ ਨੇ ਕਿਹਾ ਕਿ ਮੁੱਖਮੰਤਰੀ ਰਾਜ ਦੀ ਸੁਰੱਖਿਆ ਨੂੰ ਲੈ ਕੇ ਕਿਸੇ ਪ੍ਰਕਾਰ ਦਾ ਸਮਝੌਤਾ ਨਹੀਂ ਕਰਨਗੇ, ਚਾਹੇ ਉਨ੍ਹਾਂ ਨੂੰ ਇਸ ਦੇ ਲਈ ਕੋਈ ਵੀ ਕੀਮਤ ਚੁਕਾਉਣੀ ਪਵੇ ਉਹ ਰਾਜ ਦੀ ਸ਼ਾਂਤੀ ਨੂੰ ਭੰਗ ਹੋਣ ਨਹੀਂ ਦੇਣਗੇ। 
ਦੱਸ ਦਈਏ ਕਿ ਇਸ ਤੋਂ ਪਹਿਲੇ ਮੁੱਖਮੰਤਰੀ ਨਿਤੀਸ਼ ਕੁਮਾਰ ਨੇ ਵੀ ਕਿਹਾ ਸੀ ਕਿ ਉਹ ਸਮਾਜ ਨੂੰ ਵੰਡਣ ਵਾਲੀ ਨੀਤੀ ਨਾਲ ਕੋਈ ਸਮਝੌਤਾ ਨਹੀਂ ਕਰਨਗੇ। ਨਿਤੀਸ਼ ਦੇ ਬਾਅਦ ਹੁਣ ਜਦਯੂ ਨੇ ਇਹ ਸੰਦੇਸ਼ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਬਿਆਨ ਦੇ ਜ਼ਰੀਏ ਜਦਯੂ ਨੇ ਭਾਜਪਾ ਨੂੰ ਆਪਣੇ ਨੇਤਾਵਾਂ ਨੂੰ ਸਮਝਾਉਣ ਦਾ ਸੰਦੇਸ਼ ਦਿੱਤਾ ਹੈ।


Related News