ਬਿਹਾਰ : ਪਹਿਲੀ ਵਾਰ ਸ਼ਰਾਬ ਪੀਂਦਿਆਂ ਫੜੇ ਜਾਣ ''ਤੇ ਹੋਵੇਗਾ 50 ਹਜ਼ਾਰ ਜੁਰਮਾਨਾ ਜਾਂ 3 ਮਹੀਨੇ ਕੈਦ

Sunday, Jul 22, 2018 - 10:13 AM (IST)

ਪਟਨਾ— ਸ਼ਰਾਬਬੰਦੀ ਕਾਨੂੰਨ 'ਚ ਤਬਦੀਲੀ ਤੈਅ ਹੋ ਗਈ ਹੈ। ਸ਼ਰਾਬ ਦੇ ਖਰੀਦਣ-ਵੇਚਣ, ਲਿਆਉਣ ਜਾਂ ਤਿਆਰ ਕਰਨ ਦੇ ਦੋਸ਼ ਵਿਚ ਪਹਿਲੀ ਵਾਰ ਫੜੇ ਜਾਣ 'ਤੇ 5 ਸਾਲ ਦੀ ਘੱਟੋ-ਘੱਟ ਕੈਦ ਅਤੇ 1 ਲੱਖ ਰੁਪਏ ਤਕ ਜੁਰਮਾਨਾ ਹੋਵੇਗਾ। ਸ਼ਰਾਬ ਪੀਂਦੇ ਜੇਕਰ ਪਹਿਲੀ ਵਾਰ ਫੜੇ ਗਏ ਤਾਂ 50 ਹਜ਼ਾਰ ਰੁਪਏ ਜੁਰਮਾਨਾ ਜਾਂ 3 ਮਹੀਨੇ ਦੀ ਸਜ਼ਾ ਹੋਵੇਗੀ। 
ਦੂਜੀ ਵਾਰ ਫੜੇ ਗਏ ਤਾਂ ਪਹਿਲੇ ਜੁਰਮਾਂ ਨੂੰ ਵੀ ਦੇਖਿਆ ਜਾਵੇਗਾ। 10 ਸਾਲ ਦੀ ਸਖਤ ਕੈਦ ਅਤੇ 5 ਲੱਖ ਰੁਪਏ ਤੋਂ ਘੱਟ ਜੁਰਮਾਨਾ ਨਹੀਂ ਹੋਵੇਗਾ। ਅਜੇ ਤਕ ਵਿਵਸਥਾ ਇਹ ਹੈ ਕਿ ਸ਼ਰਾਬ ਪੀਂਦੇ ਫੜੇ ਜਾਣ 'ਤੇ 10 ਸਾਲ ਤੋਂ ਘੱਟ ਕੈਦ ਨਹੀਂ ਹੁੰਦੀ। ਬਿੱਲ ਦੇ ਆਰੰਭ ਵਿਚ ਹੀ ਇਹ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਸੋਧ ਦੀਆਂ ਧਾਰਾਵਾਂ ਸਾਰੇ ਪੈਂਡਿੰਗ ਮੁਕੱਦਮਿਆਂ 'ਤੇ ਵੀ ਲਾਗੂ ਹੋਣਗੀਆਂ।


Related News