ਪਾਇਲ ਘੋਸ਼ ਨੇ ਕੀਤੇ ਵੱਡੇ ਖ਼ੁਲਾਸੇ, ਅਨੁਰਾਗ ਕਸ਼ਯਪ ''ਤੇ ਲਾਏ ਗੰਭੀਰ ਦੋਸ਼, ਗੰਭੀਰ-ਪਠਾਨ ਬਾਰੇ ਵੀ ਕਹੀਆਂ ਇਹ ਗੱਲਾਂ

Saturday, Dec 02, 2023 - 12:44 AM (IST)

ਪਾਇਲ ਘੋਸ਼ ਨੇ ਕੀਤੇ ਵੱਡੇ ਖ਼ੁਲਾਸੇ, ਅਨੁਰਾਗ ਕਸ਼ਯਪ ''ਤੇ ਲਾਏ ਗੰਭੀਰ ਦੋਸ਼, ਗੰਭੀਰ-ਪਠਾਨ ਬਾਰੇ ਵੀ ਕਹੀਆਂ ਇਹ ਗੱਲਾਂ

ਨਵੀਂ ਦਿੱਲੀ (ਅਨਸ)– ਵਨ ਡੇ ਵਿਸ਼ਵ ਕੱਪ ਦੌਰਾਨ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨਾਲ ਵਿਆਹ ਕਰਨ ਦੀ ਇੱਛਾ ਜਤਾ ਕੇ ਸੁਰਖੀਆਂ ਵਿਚ ਆਈ ਅਦਾਕਾਰਾ ਪਾਇਲ ਘੋਸ਼ ਨੇ 1 ਦਸੰਬਰ ਨੂੰ ਸਵੇਰੇ-ਸਵੇਰੇ ਇਕ ਤੋਂ ਬਾਅਦ ਇਕ ਕਈ ਟਵੀਟ ਕਰਕੇ ਸਨਸਨੀ ਫੈਲਾ ਦਿੱਤੀ। ਪਾਇਲ ਘੋਸ਼ ਨੇ ਪਹਿਲਾਂ ਇਹ ਕਿਹਾ ਕਿ ਉਸ ਨੇ ਸ਼ੰਮੀ ਨਾਲ ਵਿਆਹ ਕਰਨ ਦੀ ਗੱਲ ਮਜ਼ਾਕ ਵਿਚ ਕਹੀ ਸੀ। ਇਸ ਤੋਂ ਬਾਅਦ ਉਸ ਨੇ ਕਿਹਾ ਕਿ ਗੌਤਮ ਗੰਭੀਰ ਉਸ ਨੂੰ ਰੋਜ਼ਾਨਾ ਮਿਸਡ ਕਾਲਾਂ ਮਾਰਦਾ ਹੁੰਦਾ ਸੀ।

‘ਐਕਸ’ ਉੱਪਰ ਪਾਇਲ ਨੇ ਇਕ ਯੂਜ਼ਰ ਨੂੰ ਜਵਾਬ ਦਿੰਦੇ ਹੋਏ ਕਿਹਾ,‘‘ਓ ਭਰਾ, ਮੈਂ ਇਕ ਮਜ਼ਾਕ ਵਿਚ ਟਵੀਟ ਕੀਤਾ ਸੀ। ਮੈਨੂੰ ਕੋਈ ਸ਼ੰਮੀ-ਵੰਮੀ ਨਾਲ ਵਿਆਹ ਨਹੀਂ ਕਰਨਾ, ਮੈਨੂੰ ਨਾਰਮਲ ਲਾਈਫ ਚਾਹੀਦੀ ਹੈ ਅਤੇ ਇਹ ਵੀ ਸੁਣ ਲਓ, ਮੈਂ ਇਰਫਾਨ ਪਠਾਨ ਨੂੰ 5 ਸਾਲ ਤਕ ਡੇਟ ਕੀਤਾ। ਫਿਰ ਸਭ ਖਤਮ ਹੋ ਗਿਆ। ਮੈਂ ਇੰਨੀ ਆਸਾਨੀ ਨਾਲ ਕਿਸੇ ’ਤੇ ਭਰੋਸਾ ਨਹੀਂ ਕਰਦੀ।’’

ਇਹ ਖ਼ਬਰ ਵੀ ਪੜ੍ਹੋ - ਬੋਰਡ ਪ੍ਰੀਖਿਆਵਾਂ ਤੋਂ ਪਹਿਲਾਂ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕੀਤਾ ਵੱਡਾ ਐਲਾਨ

ਪਾਇਲ ਨੇ ਅੱਗੇ ਕਿਹਾ,‘‘ਮੇਰੇ ਪਿੱਛੇ ਗੌਤਮ ਗੰਭੀਰ ਤੇ ਅਕਸ਼ੈ ਕੁਮਾਰ ਸਭ ਪਏ ਹੋਏ ਸਨ ਪਰ ਮੈਂ ਪਿਆਰ ਸਿਰਫ ਇਰਫਾਨ ਪਠਾਨ ਨਾਲ ਕਰਦੀ ਸੀ। ਮੈਨੂੰ ਉਸ ਤੋਂ ਇਲਾਵਾ ਕੋਈ ਹੋਰ ਦਿਸਦਾ ਹੀ ਨਹੀਂ ਸੀ ਤੇ ਮੈਂ ਇਰਫਾਨ ਨੂੰ ਸਭ ਦੇ ਬਾਰੇ 'ਚ ਵੀ ਦੱਸ ਦਿੰਦੀ ਸੀ, ਸਾਰੀਆਂ ਮਿਸਡ ਕਾਲਾਂ ਦਿਖਾਉਂਦੀ ਸੀ। ਮੈਂ ਬਸ ਇਰਫਾਨ ਨਾਲ ਪਿਆਰ ਕੀਤਾ ਹੈ ਤੇ ਹੋਰ ਕਿਸੇ ਨਾਲ ਵੀ ਨਹੀਂ। ਅਨੁਰਾਗ ਕਸ਼ਯਪ ਨੇ ਮੇਰਾ ਰੇਪ ਕੀਤਾ। ਅਕਸ਼ੈ ਕੁਮਾਰ ਨੇ ਮੇਰੇ ਨਾਲ ਕੋਈ ਬਦਤਮੀਜ਼ੀ ਨਹੀਂ ਕੀਤੀ, ਇੰਨਾ ਵੱਡਾ ਸਟਾਰ ਹੈ, ਇਸ ਦੇ ਲਈ ਮੈਂ ਹਮੇਸ਼ਾ ਉਸ ਦਾ ਸਨਮਾਨ ਕਰਾਂਗੀ। ਅਕਸ਼ੈ ਕੁਮਾਰ ਦੀ ਜੁੱਤੀ ਵੀ ਨਹੀਂ ਅਨੁਰਾਗ।’’

ਇਹ ਖ਼ਬਰ ਵੀ ਪੜ੍ਹੋ - ਇਟਲੀ 'ਚ ਇਕ ਹੋਰ ਪੰਜਾਬੀ ਦੀ ਮੌਤ, ਚੰਗੇ ਭਵਿੱਖ ਦੀ ਆਸ 'ਚ ਕੁਝ ਚਿਰ ਪਹਿਲਾਂ ਹੀ ਗਿਆ ਸੀ ਵਿਦੇਸ਼

author

Anmol Tagra

Content Editor

Related News